ਗੁਜਰਾਤੀ ਮਛੇਰੇ ਦੀ ਪਾਕਿਸਤਾਨੀ ਜੇਲ ਵਿਚ ਮੌਤ...

ਏਜੰਸੀ

ਖ਼ਬਰਾਂ, ਰਾਸ਼ਟਰੀ

1947 ਤੋਂ ਬਾਅਦ ਇਕ ਮੁਲਕ 'ਚ ਸਰਹੱਦ ਕਾਹਦੀ ਬਣੀ, ਆਮ ਲੋਕਾਂ ਨੂੰ ਨਵੀਆਂ ਨਵੀਆਂ ਸਿਰਦਰਦੀਆਂ ਪੈਦਾ ਹੋ ਗਈਆਂ। ਕਦੇ ਭੁਲੇਖੇ ਨਾਲ ....

fisherman died

ਵਡੋਦਰਾ (ਏਜੰਸੀ): 1947 ਤੋਂ ਬਾਅਦ ਇਕ ਮੁਲਕ 'ਚ ਸਰਹੱਦ ਕਾਹਦੀ ਬਣੀ, ਆਮ ਲੋਕਾਂ ਨੂੰ ਨਵੀਆਂ ਨਵੀਆਂ ਸਿਰਦਰਦੀਆਂ ਪੈਦਾ ਹੋ ਗਈਆਂ। ਕਦੇ ਭੁਲੇਖੇ ਨਾਲ ਸਰਹੱਦ ਤੋਂ ਪਾਰ ਗਏ ਪੰਜਾਬੀਆਂ ਨੂੰ ਪਾਕਿਸਤਾਨੀ ਜੇਲਾਂ ਵਿਚ ਸੁੱਟ ਦਿਤਾ ਤੇ ਉਹ ਜਿਉਂਦੇ ਜੀਅ ਮੁੜ ਭਾਰਤ ਨਾ ਪਰਤੇ। ਇਸੇ ਤਰ੍ਹਾਂ ਮਛੇਰਿਆਂ ਦੀ ਗ੍ਰਿਫ਼ਤਾਰੀਆਂ ਦੀਆਂ ਸਾਲ 'ਚ ਹਜ਼ਾਰਾਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਦੇ ਭਾਰਤ ਪਾਕਿਸਤਾਨ ਦੇ ਮਛੇਰਿਆਂ ਨੂੰ ਫੜ ਲੈਂਦਾ ਹੈ ਤੇ ਪਾਕਿਸਤਾਨ ਉਨ੍ਹਾਂ ਨੂੰ ਫੜ ਕੇ ਜੇਲ ਵਿਚ ਸੁਟ ਦਿੰਦਾ ਹੈ। ਇਸ ਲੜੀ ਵਿਚ ਗੁਜਰਾਤ ਦੇ ਇਕ ਮਛੇਰੇ ਦਾ ਨਾਂ ਵੀ ਜੁੜ ਗਿਆ ਹੈ।