ਡੀਐਨਏ ਟੈਸਟ ਕਰ ਕੇ ਵਿਆਹ ਕਰਵਾਉਂਦੀ ਹੈ ਇਹ ਕੰਪਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 25 ਸਾਲਾਂ ਤੋਂ ਇਹ ਕੰਪਨੀ ਇਕ ਦੂਜੇ ਨੂੰ ਮਿਲਾਉਣ ਲਈ ਕੰਮ ਕਰ ਰਹੀ ਹੈ

Japan Company Makes MacthMaking

ਜਾਪਾਨ- ਜਪਾਨ ਦੀ ਕੰਪਨੀ ਨੇ ਵਿਆਹ ਕਰਵਾਉਣ ਲਈ ਇਕ ਅਜਿਹੀ ਤਕਨੀਕ ਸ਼ੁਰੂ ਕੀਤੀ ਹੈ ਜੋ ਕਿ ਆਪਣੇ ਆਪ ਵਿਚ ਅਨੋਖੀ ਹੈ ਅਤੇ ਤੁਸੀਂ ਸਾਰੇ ਸੁਣ ਕੇ ਹੈਰਾਨ ਹੋ ਜਾਵੋਗੇ। ਮੈਚਮੇਕਿੰਗ ਕੰਪਨੀ ਨੋਜ਼ੇ ਕਿਸੇ ਵੀ ਵਿਅਕਤੀ ਦੀ ਨੌਕਰੀ ਜਾਂ ਕੁੱਝ ਹੋਰ ਨਹੀਂ ਦੇਖਦੀ ਬਲਕਿ ਇਹ ਕੰਪਨੀ ਡੀਐਨਏ ਟੈਸਟ ਕਰਦੀ ਹੈ। ਇਸ ਕੰਪਨੀ ਦੇ ਇਸ ਨੁਸਖੇ ਨੂੰ ਨੌਜਵਾਨ ਪੀੜੀ ਕਾਫੀ ਪਸੰਦ ਕਰ ਰਹੀ ਹੈ।

ਹਰ ਮਹੀਨੇ ਤਕਰੀਬਨ 200 ਨੌਜਵਾਨ ਇਸ ਕੰਪਨੀ ਦੇ ਨੁਸਖੇ ਦਾ ਲਾਭ ਲੈ ਰਹੇ ਹਨ। ਪਿਛਲੇ 25 ਸਾਲਾਂ ਤੋਂ ਇਹ ਕੰਪਨੀ ਇਕ ਦੂਜੇ ਨੂੰ ਮਿਲਾਉਣ ਲਈ ਕੰਮ ਕਰ ਰਹੀ ਹੈ ਪਰ ਹਾਲ ਹੀ ਵਿਚ ਟੋਕੀਓ ਦੇ ਕਰੀਬਰਗੰਜਾ ਵਿਚ ਪਹਿਲੀ ਪਾਰਟੀ ਰੱਖੀ ਸੀ ਉਸ ਪਾਰਟੀ ਵਿਚ 26 ਲੋਕਾਂ ਨੂੰ ਉਹਨਾਂ ਦੇ ਜੀਵਨ ਸਾਥੀ ਮਿਲ ਗਏ ਹਨ। ਇਥੇ ਮਿਲਾਏ ਗਏ ਜੋੜਿਆ ਦੀ ਸਮਾਨਤਾ ਦੀ ਔਸਤ ਰੇਟਿੰਗ 80% ਰਹੀ।

ਪੁਰਸ਼ਾ ਅਤੇ ਔਰਤਾਂ ਦੀ ਉਮਰ 41 ਅਤੇ 32 ਸਾਲ ਹੈ। ਇਕ ਸੂਤਰ ਨੇ ਕਿਹਾ ਕਿ ਕਿਸੇ ਦੀ ਐਨੀ ਵੀ ਸਮਾਨਤਾ ਹੋ ਸਕਦੀ ਹੈ ਇਹ ਜਾਣਨ ਵਿਚ ਆਸਾਨੀ ਹੋਈ। ਨੋਜੇ ਦੀ ਇਸ ਸੇਵਾ ਨਾਲ ਜੁੜਨ ਲਈ 21000 ਫੀਸ ਹੈ। ਡੀਐਨਏ ਮੈਚ ਕਰਾਉਣ ਲਈ 34 ਹਜ਼ਾਰ ਰੁਪਏ ਅਲੱਗ ਤੋਂ ਦੇਣੇ ਪੈਂਦੇ ਹਨ। ਨੋਜੇ ਡੀਐਨਏ ਟੈਸਟ ਦੇ ਲਈ ਸ਼ਿਨਾਗਾਵਾ ਲੈਬ ਵਿਚ ਭੇਜਦੀ ਹੈ।