ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ
ਆਖਰੀ ਵਾਰ 27 ਮਈ ਨੂੰ ਪੈਟਰੋਲ 9 ਪੈਸੇ ਅਤੇ ਡੀਜ਼ਲ 5 ਪੈਸੇ ਮਹਿੰਗਾ ਹੋਇਆ ਸੀ।
ਨਵੀਂ ਦਿੱਲੀ: ਕੱਚੇ ਤੇਲ ਦੀਆਂ ਕੀਮਤਾਂ ਵਿਚ ਆ ਰਹੀ ਗਿਰਾਵਟ ਦੇ ਚਲਦੇ ਪੈਟਰੋਲ-ਡੀਜ਼ਲ ਲਗਾਤਾਰ ਸਸਤਾ ਹੋ ਰਿਹਾ ਹੈ। ਲਗਾਤਾਰ ਪੰਜ ਦਿਨਾਂ ਤਕ ਕੀਮਤਾਂ ਵਿਚ ਕਟੌਤੀ ਤੋਂ ਬਾਅਦ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਦਸ ਦਈਏ ਕਿ ਆਇਲ ਮਾਰਕਟਿੰਗ ਕੰਪਨੀਆਂ ਭਾਅ ਦੀ ਸਮੀਖਿਆ ਤੋਂ ਬਾਅਦ ਰੋਜ਼ ਪੈਟਰੋਲ ਰੇਟ ਅਤੇ ਡੀਜ਼ਲ ਰੇਟ ਤੈਅ ਕਰਦੀ ਹੈ। ਆਖਰੀ ਵਾਰ 27 ਮਈ ਨੂੰ ਪੈਟਰੋਲ 9 ਪੈਸੇ ਅਤੇ ਡੀਜ਼ਲ 5 ਪੈਸੇ ਮਹਿੰਗਾ ਹੋਇਆ ਸੀ।
ਇਸ ਤੋਂ ਬਾਅਦ 30 ਮਈ ਤੋਂ ਲਗਾਤਾਰ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋ ਚੁੱਕੀ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਮੰਗਲਵਾਰ ਨੂੰ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 70.43 ਰੁਪਏ ਅਤੇ ਡੀਜ਼ਲ ਦੀ ਕੀਮਤ 64.39 ਰੁਪਏ ਪ੍ਰਤੀ ਲੀਟਰ ਹੋਈ ਹੈ। ਮੁੰਬਈ ਵਿਚ ਪੈਟਰੋਲ 76.12 ਰੁਪਏ ਅਤੇ ਡੀਜ਼ਲ 67.51 ਰੁਪਏ, ਕੋਲਕਾਤਾ ਵਿਚ ਪੈਟਰੋਲ 72.68 ਰੁਪਏ ਅਤੇ ਡੀਜ਼ਲ 66.31 ਰੁਪਏ, ਚੇਨੱਈ ਵਿਚ ਪੈਟਰੋਲ 73.18 ਰੁਪਏ ਅਤੇ ਡੀਜ਼ਲ 68.12 ਰੁਪਏ, ਨੋਇਡਾ ਵਿਚ ਪੈਟਰੋਲ ...
..70.45 ਰੁਪਏ ਅਤੇ ਡੀਜ਼ਲ 63.91 ਰੁਪਏ ਅਤੇ ਗੁਰੂਗ੍ਰਾਮ ਵਿਚ ਪੈਟਰੋਲ 70.76 ਰੁਪਏ ਅਤੇ ਡੀਜ਼ਲ 63.79 ਰੁਪਏ ਪ੍ਰਤੀ ਲੀਟਰ ਹੈ। ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਪੈਟਰੋਲ ਲਈ ਗਾਹਕਾਂ ਨੂੰ ਲੜੀਵਾਰ 70.43 ਰੁਪਏ, 76.12 ਰੁਪਏ, 72.68 ਰੁਪਏ ਅਤੇ 73.17 ਰੁਪਏ ਪ੍ਰਤੀ ਲੀਟਰ ਭੁਗਤਾਨ ਕਰਨਾ ਪੈ ਰਿਹਾ ਹੈ।
ਚਾਰੇ ਮਹਾਂਨਗਰਾਂ ਵਿਚ ਗਾਹਕਾਂ ਲਈ ਲੜੀਵਾਰ 64.39 ਰੁਪਏ, 67.51 ਰੁਪਏ, 66.31 ਰੁਪਏ ਅਤੇ 68.11 ਰੁਪਏ ਪ੍ਰਤੀ ਲੀਟਰ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੂਸਤਾਨ ਪੈਟਰੋਲੀਅਮ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿਚ ਸੋਧ ਕਰ ਕੇ ਜਾਰੀ ਕਰਦੀ ਹੈ।