ਔਰਤਾਂ ਨੂੰ ਮੈਟਰੋ ਮੁਫ਼ਤ ਸਫ਼ਰ ਦਾ ਲਾਭ ਮਿਲੇਗਾ ਵੀ ਕਿ ਨਹੀਂ ਅਜੇ ਤੱਕ ਹੋ ਰਹੀ ਹੈ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਫ਼ਤ ਸਫ਼ਰ ਕਰਾਉਣ ਤੇ ਜਨਤਾ ਦੇ ਸੁਝਾਅ ਦੀ ਤਾਰੀਕ 30 ਜੂਨ ਕਰ ਦਿੱਤੀ ਗਈ ਹੈ

Metro free travel For ladies

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਔਰਤਾਂ ਨੂੰ ਮੁਫ਼ਤ ਸਫ਼ਰ ਕਰਾਉਣ ਦੀ ਯੋਜਨਾ ਦਾ ਲਾਭ ਐਨਸੀਆਰ ਨੂੰ ਮਿਲਣ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਐਨਸੀਆਰ ਦੀਆਂ ਔਰਤਾਂ ਨੂੰ ਇਸਦਾ ਲਾਭ ਮਿਲੇਗਾ ਵੀ ਕਿ ਨਹੀਂ ਇਸ ਦਾ ਫੈਸਲਾ ਅਜੇ ਤੱਕ ਨਹੀਂ ਹੋ ਪਾਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮੁੱਦੇ ਤੇ ਵਿਚਾਰ ਕਰ ਰਹੀ ਹੈ ਕਿ ਮੈਟਰੋ ਵਿਚ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਦਾਖਲਾ ਜਾਂ ਨਿਕਾਸ ਦਿੱਲੀ ਵਿਚ ਵੀ ਹੋਣਾ ਚਾਹੀਦਾ ਹੈ ਤਾਂ ਹੀ ਫਾਇਦਾ ਹੋ ਸਕਦਾ ਹੈ।

ਹਾਲਾਂਕਿ ਆਵਾਜਾਈ ਮੰਤਰੀ ਕੈਲਾਸ਼ ਗਹਿਲੌਤ ਦਾ ਕਹਿਣਾ ਹੈ ਕਿ ਡੀਐਮਆਰਸੀ ਦੇ ਮੁਤਾਬਿਕ ਐਨਸੀਆਰ ਦੇ ਸ਼ਹਿਰਾਂ ਵਿਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਸੰਖਿਆ ਮੈਟਰੋ ਵਿਚ ਸਫ਼ਰ ਕਰਨ ਵਾਲੀਆਂ ਔਰਤਾਂ ਨਾਲੋਂ 4 ਤੋਂ 5 ਫੀਸਦੀ ਜ਼ਿਆਦਾ ਹੁੰਦਾ ਹੈ। ਇਸ ਲਈ ਜੇਕਰ ਜਰੂਰਤ ਪਈ ਤਾਂ ਸਰਕਾਰ ਉਹਨਾਂ ਨੂੰ ਮੁਫ਼ਤ ਸਫ਼ਰ ਦੇਵੇਗੀ। ਮੈਟਰੋ ਅਤੇ ਬੱਸ ਵਿਚ ਮੁਫ਼ਤ ਸਫ਼ਰ ਕਰਾਉਣ ਤੇ ਦਿੱਲੀ ਸਰਕਾਰ ਨੂੰ ਬੀਤੇ 7 ਦਿਨਾਂ ਵਿਚ 3700 ਸੁਝਾਅ ਮਿਲੇ ਹਨ ਇਹ ਸਾਰੇ ਸੁਝਾਅ ਸਰਕਾਰ ਦੇ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਜਨਤਾ ਦੇ ਵੱਲੋਂ ਈਮੇਲ ਦੇ ਰਾਂਹੀ ਭੇਜੇ ਗਏ।

ਜਨਤਾ ਦੀ ਇਸ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਹੁਣ ਸੁਝਾਅ ਦੇਣ ਦੀ ਤਾਰੀਕ 30 ਜੂਨ ਤੱਕ ਕਰ ਦਿੱਤੀ ਗਈ ਹੈ। ਦਰਅਸਲ ਕੇਜਰੀਵਾਲ ਸਰਕਾਰ ਨੇ ਬੀਤੀ 3 ਜੂਨ ਨੂੰ ਮੁਫ਼ਤ ਸਫ਼ਰ ਯੋਜਨਾ ਦਾ ਐਲਾਨ ਕਰਨ ਦੇ ਨਾਲ ਨਾਲ ਜਨਤਾ ਦੇ ਸੁਝਾਅ ਵੀ ਮੰਗੇ ਸਨ ਇਸ ਦੇ ਲਈ ਈਮੇਲ ਆਈਡੀ ਵੀ ਜਾਰੀ ਕੀਤੀ ਗਈ ਸੀ। ਇਸ ਯੋਜਨਾ ਦਾ ਐਲਾਨ ਕਰਨ ਤੋਂ ਬਾਅਦ ਲਗਾਤਾਰ ਸੁਝਾਅ ਆਉਣ ਦਾ ਸਿਲਸਿਲਾ ਜਾਰੀ ਰਿਹਾ। ਸੀਤਰਾਂ ਦਾ ਕਹਿਣਾ ਹੈ ਕਿ ਅੱਜ ਮਨੀਸ਼ ਸਿਸੋਦੀਆ ਡੀਐਮਆਰਸੀ, ਆਵਾਜਾਈ ਅਧਿਕਾਰੀਆਂ ਦੇ ਨਾਲ ਹੁਣ ਤੱਕ ਦੇ ਤਿਆਰ ਹੋਏ ਪ੍ਰਸਤਾਵ ਦੀ ਸਮੀਖਿਆ ਤੇ ਚਰਚਾ ਕਰਨਗੇ।