Xiaomi ਨੇ ਭਾਰਤ 'ਚ ਲਾਂਚ ਕੀਤੇ ਆਪਣੇ 2 ਲੈਪਟੋਪ, ਦਿੱਤੇ ਇਹ ਆਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨੀ ਕੰਪਨੀ ਸ਼ੋਆਓਮੀ (Xiaomi) ਨੇ ਆਪਣਾ ਪਹਿਲਾ ਲੈਪਟੋਪ MI NoteBook ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਇਸ ਵਿਚ ਕੰਪਨੀ ਵੱਲੋਂ 2 ਲੈਪਟਾਪ ਪੇਸ਼ ਕੀਤੇ ਗਏ ਹਨ।

Photo

ਚੀਨੀ ਕੰਪਨੀ ਸ਼ੋਆਓਮੀ (Xiaomi) ਨੇ ਆਪਣਾ ਪਹਿਲਾ ਲੈਪਟੋਪ MI NoteBook  ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਇਸ ਵਿਚ ਕੰਪਨੀ ਵੱਲੋਂ 2 ਲੈਪਟਾਪ ਪੇਸ਼ ਕੀਤੇ ਗਏ ਹਨ। Mi NoteBook 14 ਅਤੇ Mi NoteBook 14 ਸਟੈਂਡਡ। Mi NoteBook 14 ਸਟੈਂਡਡ ਦੇ ਨੂੰ ਤਿੰਨ ਰੂਪ ਹਨ। ਬੇਸਿਕ ਮਾਡਲ ਵਿਚ 8GB ਰੈਮ ਦੇ ਨਾਲ 256GB SATA  SSD ਹੈ। ਇਸ ਦੀ ਕੀਮਤ 41,999 ਰੁਪਏ ਹੈ। ਇਸ ਦਾ ਦੂਜਾ ਵੇਰੀਐਂਟ 47,999 ਰੁਪਏ ਹੈ। ਇਸ ਵਿਚ 8 ਜੀਬੀ ਰੈਮ ਦੇ ਨਾਲ 256 ਜੀਬੀ ਸਾਟਾ ਐਸਐਸਡੀ ਹੈ. ਚੋਟੀ ਦੇ ਵੇਰੀਐਂਟ ਦੀ ਕੀਮਤ 47,999 ਰੁਪਏ ਹੈ ਅਤੇ ਇਸ ਵਿੱਚ 8 ਜੀਬੀ ਰੈਮ, 512 ਜੀਬੀ ਸਟਾ ਐਸਐਸਡੀ ਐਨਵੀਆਈਡੀਆ ਜੀਆਫੋਰਸ ਐਮਐਕਸ 250 ਹੈ।

ਦੱਸ ਦੱਈਏ ਕਿ ਇਸ ਲੈਪਟੋਪ ਦੀ ਬਿਕਰੀ 17 ਜੂਨ ਤੋਂ ਸ਼ੁਰੂ ਹੋਵੇਗੀ। ਇਸ ਨੂੰ Xiaomi ਦੀ ਵੈੱਬ ਸਾਈਟ Amazon India, Mi Home ਅਤੇ Mi Studio ਤੋਂ ਖ੍ਰੀਦਿਆ ਜਾ ਸਕੇਗਾ। ਇਸ ਦੇ ਨਾਲ ਹੀ ਕੰਪਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ HDFC ਦੇ ਡੈਬਿਟ ਜਾਂ ਫਿਰ ਕੈਡਿਟ ਕਾਰਡ ਦੇ ਨਾਲ ਖ੍ਰੀਦਣ ਤੇ 2000 ਤੱਕ ਦਾ ਡਿਸਟਾਉਂਟ ਮਿਲੇਗਾ ਅਤੇ ਇਹ 14 ਜੁਲਾਈ ਤੱਕ ਵੈਲਿਡ ਹੋਵੇਗਾ। ਦੱਸ ਦੱਈਏ ਕਿ Mi NoteBook 14 Horizon ਦੀ ਕੀਮਤ 54,999 ਤੋਂ ਸ਼ੁਰੂ ਹੈ। ਜਿਸ ਵਿਚ ਕਿ Core 15 ਪ੍ਰੋਸੈਸਰ ਦਿੱਤਾ ਗਿਆ ਹੈ। ਇਸੇ ਤਰ੍ਹਾਂ Core 17 ਦੀ ਕੀਮਤ 59,999 ਹੈ। ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 14 ਇੰਚ ਦੀ ਫੁੱਲ ਐਚਡੀ ਸਕ੍ਰੀਨ ਹੈ ਅਤੇ ਬਾਡੀ ਟੂ ਸਕਰੀਨ ਰੇਸ਼ੋ 91% ਹੈ।

ਕੰਪਨੀ ਨੇ ਕਿਹਾ ਹੈ ਕਿ ਇਸ ਵਿੱਚ ਸੀਜ਼ਰ ਕੀਬੋਰਡ, ਯੂਐਸਬੀ 3 ਪੋਰਟ, ਮਲਟੀ ਟਚ ਟ੍ਰੈਕ ਪੈਡ ਸਹਿਤ HDMI Cable ਅਤੇ ਸਟੀਰੀਓ ਸਾਉਂਡ ਹੈ। ਜੇਕਰ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਸੇਟੈਲਿਨ ਡਿਜ਼ਾਇਨ ਵਿਚ ਮਿਲਦਾ ਹੈ। ਇਸ ਦੇ ਨਾਲ ਹੀ ਕੰਪਨੀ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਇਕ ਵਾਰ ਚਾਰਜ਼ ਕਰ ਤੁਸੀਂ 10 ਘੰਟੇ ਤੱਕ ਇਸ ਦੀ ਵਰਤੋਂ ਕਰ ਸਕਦੇ ਹੋ। ਲੈੱਪਟਾਪ ਦੇ ਨਾਲ 65W ਦਾ ਚਾਰਜ ਵੀ ਦਿੱਤਾ ਜਾਂਦਾ ਹੈ।

Xiaomi ਇੰਡੀਆ ਹੈਡ ਅਤੇ ਗਲੋਬਲ ਬਾਈਸ ਪ੍ਰੇਜੀਡੈਂਸ ਸਨੂੰ ਕੁਮਾਰ ਜੈਨ ਨੇ ਕਿਹਾ ਹੈ ਕਿ Mi NoteBook Horizon ਸੀਰੀਜ਼ ਨੂੰ ਭਾਰਤ ਵਿਚ ਗਲੋਬਲ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਦੇ ਲੋਕਾਂ ਵੱਲੋਂ ਕੰਪਨੀ ਵੱਲੋਂ ਦਿੱਤੇ ਇਸ ਵਧੀਆ ਟੈਕਨਾਲੌਜ਼ੀ ਅਤੇ ਡਿਜ਼ਾਇਨ ਪਸੰਦ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।