ਹਸਪਤਾਲ ਤੋਂ ਘਰ ਪਹੁੰਚੇ ਅਦਾਕਾਰ ਦਿਲੀਪ ਕੁਮਾਰ, ਪਤਨੀ ਨੇ ਦੁਆਵਾਂ ਲਈ ਕੀਤਾ ਸਮਰਥਕਾਂ ਦਾ ਧੰਨਵਾਦ
ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਾਇਰਾ ਬਾਨੋ ਨੇ ਪਤੀ ਦੇ ਸਹੀ ਸਲਾਮਤ ਹੋਣ ’ਤੇ ਸਮਰਥਕਾਂ ਦਾ ਧੰਨਵਾਦ ਕੀਤਾ।
ਮੁੰਬਈ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ (Dilip Kumar) ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਸਟ੍ਰੈਚਰ ’ਤੇ ਬਾਹਰ ਲਿਆਂਦਾ ਗਿਆ। ਹਾਲਾਂਕਿ ਉਹ ਅਜੇ ਵੀ ਕਮਜ਼ੋਰ ਨਜ਼ਰ ਆ ਰਹੇ ਸੀ। ਹਸਪਤਾਲ ਤੋਂ ਨਿਕਲਦੇ ਵਕਤ ਦਿਲੀਪ ਕੁਮਾਰ ਦੀ ਪਤਨੀ ਸਇਰਾ ਬਾਨੋ (Saira Banu) ਵੀ ਉਨ੍ਹਾਂ ਦੇ ਨਾਲ ਸੀ।
ਇਹ ਵੀ ਪੜ੍ਹੋ- ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ
ਐਤਵਾਰ ਨੂੰ ਸਾਹ ਲੈਣ ‘ਚ ਮੁਸ਼ਕਲ ਹੋਣ ਕਾਰਨ ਦਿਲੀਪ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਵਲੋਂ ਜਾਂਚ ਕਰਨ ’ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਫੇਫੜਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਨੂੰ Bilateral pleural effusion ਕਿਹਾ ਜਾਂਦਾ ਹੈ। ਪਿਛਲੇ ਮਹੀਨੇ ਵੀ ਦਿਲੀਪ ਕੁਮਾਰ ਨੂੰ ਇਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ।
ਇਹ ਵੀ ਪੜ੍ਹੋ- ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ
ਦਿਲੀਪ ਕੁਮਾਰ ਵਲੋਂ ਉਨ੍ਹਾਂ ਦੇ ਡਿਸਚਾਰਜ ਹੋਣ ਦੀ ਜਾਣਕਾਰੀ ਫ਼ੈਜ਼ਲ ਫਾਰੂਕੀ ਨੇ ਸੋਸ਼ਲ ਮੀਡੀਆ ’ਤੇ ਦੇ ਦਿੱਤੀ ਸੀ। ਉਹਨਾਂ ਨੇ ਟਵੀਟ ‘ਚ ਲਿਖਿਆ ਕਿ, “ਤੁਹਾਡੇ ਪਿਆਰ, ਸਨੇਹ ਅਤੇ ਅਰਦਾਸਾਂ ਸਦਕਾ ਦਿਲੀਪ ਕੁਮਾਰ ਅੱਜ ਹਸਪਤਾਲ ਤੋਂ ਘਰ ਵਾਪਸ ਆ ਰਹੇ ਹਨ। ਡਾਕਟਰ ਗੋਖਲੇ, ਪਾਰਕਰ, ਡਾ. ਅਰੁਣ ਸ਼ਾਹ ਅਤੇ ਹਿੰਦੂਜਾ ਹਸਪਤਾਲ, ਖਾਰ (Hinduja Hospital, Khar) ਦੀ ਸਮੁੱਚੀ ਟੀਮ ਰਾਹੀਂ ਅੱਲ੍ਹਾ ਦੀ ਰਹਿਮਤ ਹੈ।
ਇਹ ਵੀ ਪੜ੍ਹੋ- Google policy ‘ਚ ਕੀਤਾ ਬਦਲਾਅ, Users ਹੁਣ ਨਹੀਂ ਹੋਣਗੇ Online Harassment ਦਾ ਸ਼ਿਕਾਰ
ਦੱਸ ਦੇਈਏ ਕਿ 98 ਸਾਲਾ ਅਦਾਕਾਰ ਦਿਲੀਪ ਕੁਮਾਰ ਨੂੰ ਹਿੰਦੀ ਸਿਨੇਮਾ ਦੇ ਸਰਵ ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁਕਿਆ ਹੈ। 2015 ਵਿੱਚ ਉਨ੍ਹਾਂ ਨੂੰ ਸਰਕਾਰ ਵਲੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਨਮਾਨ, ਪਦਮ ਭੂਸ਼ਣ ਵੀ ਭੇਂਟ ਕੀਤਾ ਗਿਆ ਸੀ।