ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੀਠਾ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰਨ ਕੇ ਪਰਤ ਰਹੇ ਸਿੱਖਾਂ ਨਾਲ ਬੀਤੇ ਸਨਿਚਰਵਾਰ ਨੂੰ ਲਧੌਲੀ ’ਚ ਹੋਈ ਸੀ ਕੁੱਟਮਾਰ 

Representative Image.

ਸਿਤਾਰਗੰਜ : ਰੀਠਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਕੇ ਪਰਤ ਰਹੇ ਲੋਕਾਂ ਨਾਲ ਬੀਤੇ ਸਨਿਚਰਵਾਰ ਨੂੰ ਲਧੌਲੀ ’ਚ ਕੁੱਟਮਾਰ ਅਤੇ ਪੱਥਰਬਾਜ਼ੀ ਕਰਨ ਵਾਲੇ ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਦੀ ਮੰਗ ਉੱਠੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬਦ ਦੇ ਮੈਂਬਰਾਂ ਨੇ ਏ.ਡੀ.ਐਮ. ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ। 

ਮੰਗਲਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬ ਦੇ ਮੈਂਬਰਾਂ ਨੇ ਏ.ਡੀ.ਐਮ. ਹੇਮੰਤ ਕੁਮਾਰ ਵਰਮਾ ਨਾਲ ਮੁਲਾਕਾਤ ਕੀਤੀ। ਸ੍ਰੀ ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਿਤਾਰਗੰਜ ਦੀ ਬਲਾਕ ਮੁਖੀ ਕਮਲਜੀਤ ਕੌਰ ਦੇ ਪਤੀ ਪਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਨਿਚਵਾਰ ਨੂੰ ਰੀਠਾ ਸਾਹਿਬ ਗੁਰਦੁਆਰੇ ਤੋਂ ਪਰਤਣ ਸਮੇਂ ਲਘੌਲੀ ਪਿੰਡ ਦੇ ਕੋਲ ਕੁੱਝ ਬਾਰਾਤੀਆਂ ਨੇ ਸੰਗਤ ਦੇ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ’ਚ ਬਾਇਕ ਸਵਾਰ ਦੋ ਤੀਰਥ ਯਾਤਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਕਿਹਾ ਕਿ ਮੁਲਜ਼ਮਾਂ ਵਿਰੁਧ ਨਾਮਜ਼ਦ ਤਹਿਰੀਰ ਐਤਵਾਰ ਨੂੰ ਚੰਪਾਵਤ ਕੋਤਵਾਲੀ ’ਚ ਦਿਤੀ ਗਈ।

ਇਹ ਵੀ ਪੜ੍ਹੋ : ਉੱਤਰਾਖੰਡ : ਗੁਰਦੁਆਰਾ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ (rozanaspokesman.in)

ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੇ ਏ.ਡੀ.ਐਮ. ਨਾਲ ਪੱਥਰਬਾਜ਼ੀ ਅਤੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਕਿਹਾ ਕਿ ਮਾਮਲੇ ’ਚ ਛੇਤੀ ਕਾਰਵਾਈ ਨਾ ਹੋਣ ’ਤੇ ਉਹ ਲੋਕ ਚੰਪਾਵਤ ਆ ਕੇ ਧਰਨਾ ਦੇਣਗੇ। ਏ.ਡੀ.ਐਮ. ਨੇ ਮੰਗ ਪੱਤਰ ਦਾ ਨੋਟਿਸ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਵਿਰੁਧ ਨਿਯਮਾਂ ਅਨੁਸਾਰ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਮੰਗ ਪੱਤਰ ਦੇਣ ਵਾਲਿਆਂ ’ਚ ਗੁਰਵੰਤ ਸਿੰਘ, ਗੁਰਦਿਆਲ ਸਿੰਘ, ਬਾਬਾ ਸ਼ਿਆਮ ਸਿੰਘ ਆਦਿ ਰਹੇ।