ਥਾਈਲੈਂਡ ਦੀ ਗੁਫ਼ਾ 'ਚ ਫਸੇ ਬੱਚਿਆਂ ਨੂੰ ਬਾਹਰ ਕੱਢਣ 'ਚ ਦੋ ਭਾਰਤੀਆਂ ਦਾ ਵੀ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਥਾਈਲੈਂਡ ਦੀ ਗੁਫਲਾ ਵਿਚੋਂ ਜਦੋਂ ਆਖਰੀ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਸਾਰੀ ਦੁਨੀਆਂ ਦੇ ਨਾਲ ਮੌਕੇ ਉਤੇ ਮੌਜੂਦ ਦੋ ਭਾਰਤੀਆਂ ਦੀ ਵੀ ਖੁਸ਼ੀ ਦਾ ਠਿਕਾਣਾ...

Thailand Rescue

ਪੁਣੇ : ਥਾਈਲੈਂਡ ਦੀ ਗੁਫਲਾ ਵਿਚੋਂ ਜਦੋਂ ਆਖਰੀ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਸਾਰੀ ਦੁਨੀਆਂ ਦੇ ਨਾਲ ਮੌਕੇ ਉਤੇ ਮੌਜੂਦ ਦੋ ਭਾਰਤੀਆਂ ਦੀ ਵੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਬੀਤੀ 23 ਜੂਨ ਤੋਂ ਗਾਇਬ 12 ਬੱਚਿਆਂ ਸਮੇਤ 13 ਲੋਕਾਂ ਨੂੰ ਗੁਫ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਪ੍ਰਸਾਦ ਕੁਲਕਰਣੀ ਅਤੇ ਸ਼ਿਆਮ ਸ਼ੁਕਲਾ ਵੀ ਜੀ-ਜਾਨ ਇਕ ਕਰ ਰਹੇ ਸਨ। ਉਹ ਦੋਹੇਂ ਥਾਈਲੈਂਡ ਵਲੋਂ ਕੰਮ ਉਤੇ ਲਗਾਈ ਗਈ ਪੰਪ ਬਣਾਉਣ ਵਾਲੇ ਕੰਪਨੀ ਕਿਰਲੋਸਕਰ ਬ੍ਰਦਰਜ਼ ਲਿਮਟਿਡ ਦੀ ਸੱਤ ਮੈਂਬਰੀ ਟੀਮ ਦਾ ਹਿੱਸਾ ਸਨ। 

ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਰਹਿਣ ਵਾਲੇ ਪ੍ਰਸਾਦ ਅਤੇ ਪੁਣੇ ਦੇ ਇੰਜਿਨਿਅਰ ਸ਼ਿਆਮ ਸ਼ੁਕਲਾ ਤੋਂ ਇਲਾਵਾ ਇਹ ਟੀਮ ਇਕ ਨੀਦਰਲੈਂਡਸ ਅਤੇ ਇਕ ਯੁਨਾਇਟਿਡ ਕਿੰਗਡਮ ਦਾ ਮੈਂਬਰ ਵੀ ਸੀ। ਬਾਕੀ ਸਾਰੇ ਲੋਕ ਥਾਈਲੈਂਡ ਦੇ ਦਫ਼ਤਰ ਤੋਂ ਸਨ। ਕਿਰਲੋਸਕਰ ਦੇ ਨਾਲ ਥਾਇਲੈਂਡ ਸਰਕਰ ਪਹਿਲਾਂ ਵੀ ਕਈ ਪ੍ਰੋਜੈਕਟ ਉਤੇ ਕੰਮ ਕਰ ਚੁਕੀ ਹੈ। ਉਸ ਦਾ ਕੰਮ ਇਥੇ ਪਾਣੀ ਕੱਢਣ ਦਾ ਸੀ। ਟੀਮ ਨੂੰ 5 ਜੁਲਾਈ ਨੂੰ ਬੇਹੱਦ ਖ਼ਰਾਬ ਮੌਸਮ ਵਿਚ 4 ਕਿਲੋਮੀਟਰ ਲੰਮੀ ਗੁਫਾ ਤੋਂ ਪਾਣੀ ਕੱਢਣ ਦੇ ਕੰਮ ਉਤੇ ਲਗਾਇਆ ਗਿਆ ਸੀ।  

ਕਿਰਲੋਸਕਰ ਵਿਚ ਪ੍ਰੋਡਕਸ਼ਨ ਡਿਜ਼ਾਇਨਰ ਹੈਡ ਕੁਲਕਰਣੀ ਦੱਸਦੇ ਹਨ ਕਿ ਸਾਡਾ ਕੰਮ ਗੁਫਾ ਤੋਂ ਪਾਣੀ ਕੱਢਣ ਦਾ ਸੀ, ਜਿਸ ਵਿਚ 90 ਡਿਗਰੀ ਤੱਕ ਦੇ ਮੋਡ ਹਨ। ਲਗਾਤਾਰ ਹੋ ਰਹੇ ਮੀਂਹ ਨੇ ਬਹੁਤ ਪਰੇਸ਼ਾਨੀ ਖੜੀ ਕੀਤੀ ਕਿਉਂਕਿ ਪਾਣੀ ਦਾ ਪੱਧਰ ਘੱਟ ਹੀ ਨਹੀਂ ਹੋ ਰਿਹਾ ਸੀ। ਜਨਰੇਟਰ ਤੋਂ ਮਿਲ ਰਹੀ ਪਾਵਰ ਸਪਲਾਈ ਵੀ ਲਗਾਤਾਰ ਨਹੀਂ ਸੀ। ਇਸ ਲਈ ਸਾਨੂੰ ਛੋਟੇ ਪੰਪ ਇਸਤੇਮਾਲ ਕਰਨੇ ਪਏ। ਕੁਲਕਰਣੀ ਪਿਛਲੇ 25 ਸਾਲ ਤੋਂ ਸਾਂਗਲੀ ਵਿਚ ਕਿਰਲੋਸਕਰ ਵਾਡੀ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਚਾਅ ਦਲ ਨੂੰ ਨਿਰਾਸ਼ ਕਰਨ ਵਾਲੀ ਚੁਣੋਤੀਆਂ ਦਾ ਸਾਹਮਣਾ ਕਰਨਾ ਪਿਆ।

ਗੁਫ਼ਾ 20 ਸਕੇਅਰ ਕਿਲੋਮੀਟਰ ਦੇ ਪਹਾੜ ਵਿਚ ਸੀ ਜਿਥੇ ਹਨੇਰਾ ਅਤੇ ਨਮੀ ਸੀ। ਉਹ ਅਜਿਹੀ ਜਗ੍ਹਾ ਸੀ ਕਿ ਸਕੂਬਾ ਡ੍ਰਾਈਵਰਸ ਵੀ ਕਈ ਵਾਰ ਮਦਦ ਨਹੀਂ ਕਰ ਪਾ ਰਹੇ ਸਨ। ਅਜਿਹੇ ਵਿਚ ਪੰਪ ਦੇ ਸਹਾਰੇ ਹੀ ਕੁੱਝ ਕੀਤਾ ਜਾ ਸਕਦਾ ਸੀ। ਉਥੇ ਹੀ, ਸ਼ੁਕਲਾ ਦੱਸਦੇ ਹਨ ਕਿ ਮੁੰਡਿਆਂ ਤੱਕ ਪਹੁੰਚਣਾ ਮੁਸ਼ਕਲ ਕੰਮ ਸੀ। ਗੁਫ਼ਾ ਬਹੁਤ ਪਤਲੀ ਸੀ ਅਤੇ ਜ਼ਮੀਨ ਪੱਧਰ ਨਹੀਂ ਸੀ ਪਰ ਉਨ੍ਹਾਂ ਨੇ ਗੁਫ਼ਾ ਵਿਚੋਂ ਪਾਣੀ ਕੱਢ ਲਿਆ।

ਭਾਰਤ ਦੇ ਇਸ ਯੋਗਦਾਨ ਦੀ ਸ਼ਾਬਾਸ਼ੀ ਭਾਰਤ ਵਿਚ ਥਾਈਲੈਂਡ ਦੇ ਰਾਜਦੂਤ ਨੇ ਮਿਸ਼ਨ ਪੂਰਾ ਹੋਣ ਤੋਂ ਬਾਅਦ ਕੀਤੀ। ਉਨ੍ਹਾਂ ਨੇ 3 ਜੁਲਾਈ ਨੂੰ ਕਿਰਲੋਸਕਰ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਟਵਿਟਰ ਉਤੇ ਧੰਨਵਾਦ ਵੀ ਬੋਲਿਆ ਸੀ।