ਇੰਜੀਨਿਅਰ ਜਸਵੰਤ ਸਿੰਘ ਗਿੱਲ ਦਾ ਦਾਅਵਾ, ਸੁਰੱਖਿਅਤ ਕੱਢ ਸਕਦੈਂ ਥਾਈਲੈਂਡ ਦੇ ਖਿਡਾਰੀਆਂ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਥੋਂ ਦੇ ਇਕ ਇੰਜੀਨਿਅਰ ਜਸਵੰਤ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਥਾਈਲੈਂਡ ਸਰਕਾਰ ਇਜਾਜ਼ਤ ਦੇਵੇ ਤਾਂ ਉਥੇ ਗੁਫ਼ਾ ਵਿਚ ਫਸੇ 12 ਖਿਡਾਰੀਆਂ ਅਤੇ ਕੋਚ ...

Engineer Jaswant Singh Gill

ਅੰਮ੍ਰਿਤਸਰ : ਇੱਥੋਂ ਦੇ ਇਕ ਇੰਜੀਨਿਅਰ ਜਸਵੰਤ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਥਾਈਲੈਂਡ ਸਰਕਾਰ ਇਜਾਜ਼ਤ ਦੇਵੇ ਤਾਂ ਉਥੇ ਗੁਫ਼ਾ ਵਿਚ ਫਸੇ 12 ਖਿਡਾਰੀਆਂ ਅਤੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਸਕਦੇ ਹਨ। ਥਾਈਲੈਂਡ ਦੀ ਇਕ ਗੁਫ਼ਾ ਵਿਚ 23 ਜੂਨ ਤੋਂ ਫਸੇ ਫੁੱਟਬਾਲ ਟੀਮ ਦੇ 12 ਖਿਡਾਰੀਆਂ ਅਤੇ ਕੋਚ ਨੂੰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਾਬਤ ਹੋਈਆਂ ਹਨ। ਪੂਰਾ ਵਿਸ਼ਵ ਇਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਗੁਫ਼ਾ ਵਿਚ ਪਾਣੀ ਹੋਣ ਕਾਰਨ ਬਚਾਅ ਟੀਮ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਹੀ।