ਟ੍ਰੇਨ ਆਪਰੇਟਰ ਲਈ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਵਾਲੀ ਔਰਤ ਨੂੰ ਨਹੀਂ ਕੀਤਾ ਗਿਆ ਸਿਲੈਕਟ
ਲਿਆ ਗਿਆ ਅਜਿਹਾ ਫ਼ੈਸਲਾ
ਨਵੀਂ ਦਿੱਲੀ: ਮਦਰਾਸ ਉਚ ਅਦਾਲਤ ਨੇ ਚੇਨੱਈ ਮੈਟਰੋ ਰੇਲ ਲਿਮਿਟੇਡ ਵਿਚ ਨੌਕਰੀਆਂ ਲਈ ਅਪਲਾਈ ਕਰਨ ਵਾਲੀ ਵਾਲੀ ਇਕ ਔਰਤ ਦੀ ਅਰਜ਼ੀ ਇਸ ਆਧਾਰ ਤੇ ਖਾਰਜ ਕਰਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਕਿ ਉਸ ਦੀ ਯੋਗਤਾ ਜ਼ਰੂਰਤ ਤੋਂ ਜ਼ਿਆਦਾ ਹੈ। ਜੱਜ ਐਸ ਵੈਦਿਆਨਾਥਨ ਨੇ ਆਰ ਲਕਸ਼ਮੀ ਪ੍ਰਭਾ ਦੀ ਅਰਜ਼ੀ ਖਾਰਜ ਕਰ ਦਿੱਤੀ ਜਿਸ ਨੇ ਟ੍ਰੇਨ ਆਪਰੇਟਰ, ਸਟੇਸ਼ਨ ਕੰਟਰੋਲਰ, ਜੂਨੀਅਰ ਇੰਜੀਨੀਅਰ ਦੇ ਆਹੁਦਿਆਂ ਲਈ ਆਪਣੀ ਅਰਜ਼ੀ ਖਾਰਜ ਕਰਨ ਦੇ ਸੀਐਮਆਰਐਲ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਖਲ ਕੀਤੀ ਸੀ।
ਪੋਸਟਾਂ ਲਈ ਅਦਾਦਮਕ ਯੋਗਤਾ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ ਹੋਇਆ ਸੀ ਪਰ ਔਰਤ ਬੀਈ ਗ੍ਰੈਜੂਏਟ ਸੀ। ਜੱਜ ਨੇ ਸੀਐਮਆਰਐਲ ਦੇ ਇਸ਼ਤਿਹਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹਨਾਂ ਉਮੀਦਵਾਰਾਂ ਦੀ ਯੋਗਤਾ ਜ਼ਰੂਰਤ ਤੋਂ ਜ਼ਿਆਦਾ ਹੈ ਉਹ ਰੁਜ਼ਗਾਰ ਦਾ ਦਾਅਵਾ ਕਰਨ ਦੇ ਹੱਕਦਾਰ ਨਹੀਂ ਹਨ। ਇਸ ਮਾਮਲੇ ਵਿਚ ਨਿਊਨਤਮ ਯੋਗਤਾ ਸਪਸ਼ਟ ਤੌਰ 'ਤੇ ਦਿੱਤੀ ਗਈ ਹੈ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਵਾਲੇ ਉਮੀਦਵਾਰ ਅਪਲਾਈ ਨਾ ਕਰਨ।
ਆਦੇਸ਼ ਵਿਚ ਕਿਹਾ ਗਿਆ ਕਿ ਉਪਰੋਕਤ ਜਾਣਕਾਰੀ ਦੇ ਮੱਦੇਨਜ਼ਰ ਅਦਾਲਤ ਕੋਲ ਇਹ ਵਿਵਸਥਾ ਦੇਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ ਕਿ ਪਟੀਸ਼ਨ ਕਰਤਾ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਦੇ ਆਧਾਰ ਤੇ ਰਾਹਤ ਦੀ ਹਕਦਾਰ ਨਹੀਂ ਹੈ ਅਤੇ ਵਰਤਮਾਨ ਰਿਟ ਪਟੀਸ਼ਨ ਖਾਰਜ ਕਰਨ ਦੇ ਯੋਗ ਹੈ। ਇਸ ਤਹਿਤ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।