ਨਵੇਂ ਸੰਸਦ ਭਵਨ ਦੀ ਇਮਾਰਤ 'ਤੇ ਬਣਿਆ 6.5 ਮੀਟਰ ਉੱਚਾ ਅਸ਼ੋਕ ਸਤੰਭ, PM ਮੋਦੀ ਨੇ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਉਹਨਾਂ ਨੇ ਨਵੀਂ ਪਾਰਲੀਮੈਂਟ ਦੇ ਕੰਮ ਵਿਚ ਲੱਗੇ ਵਰਕਰਾਂ ਨਾਲ ਗੱਲਬਾਤ ਵੀ ਕੀਤੀ।

PM Modi unveiled the 6.5m long bronze National Emblem cast


ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਨਵੇਂ ਸੰਸਦ ਭਵਨ ਦੀ ਛੱਤ 'ਤੇ ਬਣੇ 6.5 ਮੀਟਰ ਉੱਚੇ ਅਤੇ 9500 ਕਿਲੋ ਵਜ਼ਨ ਵਾਲੇ ਕਾਂਸੀ ਦੇ ਅਸ਼ੋਕ ਸਤੰਭ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਨੇ ਨਵੀਂ ਪਾਰਲੀਮੈਂਟ ਦੇ ਕੰਮ ਵਿਚ ਲੱਗੇ ਵਰਕਰਾਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।  

PM Modi unveiled the 6.5m long bronze National Emblem cast

ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਅਸ਼ੋਕ ਸਤੰਭ ਨੂੰ ਬਣਾਉਣ ਵਿਚ 9 ਮਹੀਨੇ ਦਾ ਸਮਾਂ ਲੱਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਸ ਦਾ ਭਾਰ 9,500 ਕਿਲੋਗ੍ਰਾਮ ਹੈ ਅਤੇ ਇਹ 4.4 ਮੀਟਰ ਚੌੜਾ ਹੈ। ਇਸ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ ਦੀ ਛੱਤ ਦੇ ਵਿਚਕਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸਪੋਰਟ ਲਈ 6500 ਕਿਲੋਗ੍ਰਾਮ ਸਟੀਲ ਦਾ ਢਾਂਚਾ ਵੀ ਤਿਆਰ ਕੀਤਾ ਗਿਆ ਹੈ।

PM Modi unveiled the 6.5m long bronze National Emblem cast

ਉਹਨਾਂ ਦੱਸਿਆ ਕਿ ਇਸ ਦੇ ਨਿਰਮਾਣ ਦਾ ਕੰਮ ਕੁੱਲ 8 ਪੜਾਵਾਂ ਵਿਚ ਕੀਤਾ ਗਿਆ ਸੀ। ਦੱਸ ਦੇਈਏ ਕਿ ਨਵੇਂ ਸੰਸਦ ਭਵਨ ਦੀ ਇਮਾਰਤ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਪਿਛਲੀ ਬਿਲਡਿੰਗ ਤੋਂ ਵੱਖਰੀਆਂ ਹੋਣਗੀਆਂ।