ਮੁਜ਼ੱਫ਼ਰਪੁਰ ਤੇ ਦੇਵਰੀਆ ਵਰਗੇ ਬੱਚੀਆਂ ਦੇ ਸੋਸ਼ਣ ਦੇ ਹੋਰ ਮਾਮਲੇ ਵੀ ਹੋ ਸਕਦੇ ਨੇ : ਮੇਨਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਆਸ਼ਰਮਾਂ ਵਿਚ ਨਾਬਾਲਗ ਲੜਕੀਆਂ ਦੇ ਸੋਸ਼ਣ ਦੇ ਕਈ ਹੋਰ ਮਾਮਲੇ ਹੋ ਸਕਦੇ ਹਨ, ਜਿਨ੍ਹਾਂ ਦਾ...

Maneka Gandhi

ਨਵੀਂ ਦਿੱਲੀ : ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਆਸ਼ਰਮਾਂ ਵਿਚ ਨਾਬਾਲਗ ਲੜਕੀਆਂ ਦੇ ਸੋਸ਼ਣ ਦੇ ਕਈ ਹੋਰ ਮਾਮਲੇ ਹੋ ਸਕਦੇ ਹਨ, ਜਿਨ੍ਹਾਂ ਦਾ ਖ਼ੁਲਾਸਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਰਾਜਾਂ ਨੂੰ ਬੇਨਤੀ ਕੀਤੀ ਕਿ ਗ਼ੈਰ ਸਰਕਾਰੀ ਸੰਗਠਨਾਂ (ਐਨਜੀਓ) ਵਲੋਂ ਬੱਚਿਆਂ ਦੇ ਸੋਸ਼ਣ ਅਤੇ ਗ਼ਲਤ ਵਰਤੋਂ ਨੂੰ ਰੋਕਣ ਲਈ ਸਿੰਗਲ, ਵਿਆਪਕ ਪ੍ਰਬੰਧ ਬਣਾਉਣ। ਆਸ਼ਰਮ ਸਥਾਨਾਂ ਦੀ ਬਦਹਾਲ ਸਥਿਤੀ 'ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਕਿ ਜਦੋਂ ਐਤਵਾਰ ਨੂੰ ਉਤਰ ਪ੍ਰਦੇਸ਼ ਦੇ ਦੇਵਰੀਆ ਵਿਚ ਇਕ ਆਸ਼ਰਮ ਵਿਚ ਯੌਨ ਸ਼ੋਸ਼ਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ 24 ਲੜਕੀਆਂ ਨੂੰ ਬਚਾਇਆ ਗਿਆ ਹੈ।