ਪੀਐਨਬੀ ਘਪਲਾ : ਨੀਰਵ ਮੋਦੀ ਨੂੰ ਕੋਰਟ ਦਾ ਨੋਟਿਸ, ਪੇਸ਼ ਨਹੀਂ ਹੋਏ ਤਾਂ ਜਾਇਦਾਦ ਕਰ ਲਈ ਜਾਵੇਗੀ ਜ਼ਬਤ
ਵਿਸ਼ੇਸ਼ ‘ਭਗੌੜਾ ਆਰਥਕ ਦੋਸ਼ ਕਾਨੂੰਨ’ ਅਦਾਲਤ ਨੇ ਦੋ ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਆਰੋਪੀ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਭੈਣ ਅਤੇ ਭਰਾ ਨੂੰ ਅੱਜ...
ਮੁੰਬਈ : ਵਿਸ਼ੇਸ਼ ‘ਭਗੌੜਾ ਆਰਥਕ ਦੋਸ਼ ਕਾਨੂੰਨ’ ਅਦਾਲਤ ਨੇ ਦੋ ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਆਰੋਪੀ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਭੈਣ ਅਤੇ ਭਰਾ ਨੂੰ ਅੱਜ ਜਨਤਕ ਸੰਮਨ ਜਾਰੀ ਕਰ ਉਨ੍ਹਾਂ ਨੂੰ 25 ਸਤੰਬਰ 'ਚ ਪੇਸ਼ ਹੋਣ ਨੂੰ ਕਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਦੀ ਜਾਇਦਾਦ ਨਵੇਂ ਕਾਨੂੰਨ ਦੇ ਤਹਿਤ ਜ਼ਬਤ ਕਰ ਲਈ ਜਾਵੇਗੀ। ਐਮ ਐਸ ਆਜਮੀ ਦੀ ਅਦਾਲਤ ਨੇ ਮੁਖ ਸਮਾਚਾਰ ਪੱਤਰਾਂ ਵਿਚ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਅਤੇ ਭਰਾ ਨਿਸ਼ਾਲ ਮੋਦੀ ਦੇ ਨਾਮ ਤਿੰਨ ਜਨਤਕ ਨੋਟਿਸ ਜਾਰੀ ਕੀਤੇ ਹਨ ਕਿਉਂਕਿ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਵੇਂ ਕਾਨੂੰਨ ਦੇ ਤਹਿਤ ਇਕ ਐਪਲੀਕੇਸ਼ਨ ਵਿਚ ਇਨ੍ਹਾਂ ਨੂੰ ‘ਹਿਤਬੱਧ ਵਿਅਕਤੀਆਂ ਵਿਚ ਗਿਣਿਆ ਹੈ। ਈਡੀ ਨੇ ਦੋਹਾਂ 'ਤੇ ਮਨੀ ਲਾਂਡਿਰੰਗ ਵਿਚ ਲਿਪਤ ਹੋਣ ਅਤੇ ਘਪਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਭਾਰਤ ਤੋਂ ਫਰਾਰ ਹੋ ਜਾਣ ਦੇ ਇਲਜ਼ਾਮ ਲਗਾਏ ਹੈ। ਪੂਰਵੀ ਅਤੇ ਨਿਸ਼ਾਲ ਦੇ ਖਿਲਾਫ਼ ਨੋਟਿਸ ਵਿਚ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਕਿਉਂ ਨਾ ਐਪਲੀਕੇਸ਼ਨ ਵਿਚ ਦੱਸੀ ਗਈ ਜਾਇਦਾਦ ਨੂੰ ਉਪਰੋਕਤ ਵਿਧਾਨ ਦੇ ਤਹਿਤ ਜ਼ਬਤ ਕੀਤਾ ਜਾਵੇ। ਅਦਾਲਤ ਨੇ ਦੋਹਾਂ ਨੂੰ 25 ਸਤੰਬਰ ਨੂੰ ਸਵੇਰੇ 11 ਵਜੇ ਅਦਾਲਤ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।
ਇਸ ਤਰੀਕ ਨੂੰ ਨੀਰਵ ਮੋਦੀ ਨੂੰ ਵੀ ਪੇਸ਼ ਹੋਣ ਲਈ ਕਿਹਾ ਗਿਆ ਹੈ। ਨੀਰਵ ਮੋਦੀ ਦੇ ਵਿਰੂਧ ਤੀਜੇ ਜਨਤਕ ਨੋਟਿਸ ਵਿਚ ਉਸ ਨੂੰ ਉਸੀ ਦਿਨ ਅਤੇ ਉਸੀ ਸਮੇਂ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਜਿਵੇਂ ਕਿ ਤੁਸੀਂ ਦੇਸ਼ ਛੱਡ ਕੇ ਭੱਜ ਗਏ ਹੋ ਅਤੇ ਮਾਮਲੇ ਦੀ ਸੁਣਵਾਈ ਲਈ ਆਉਣ ਤੋਂ ਇਨਕਾਰ ਕਰ ਰਹੇ ਹੋ ਤਾਂ ਇਸ ਹਾਲਤ ਵਿਚ ਤੁਹਾਨੂੰ ਉਪਰੋਕਤ ਵਿਧਾਨ ਦੇ ਤਹਿਤ ਭਗੌੜਾ ਐਲਾਨ ਕੀਤਾ ਜਾਣਾ ਚਾਹੀਦਾ ਹੈ।
ਜੱਜ ਨੇ ਜਨਤਕ ਐਲਾਨ ਵਿਚ ਕਿਹਾ ਕਿ ਮੈਂ ਤੈਨੂੰ (ਨੀਰਵ) ਇਹ ਦੱਸਣ ਦਾ ਨੋਟਿਸ ਜਾਰੀ ਕਰਦਾ ਹਾਂ ਕਿ ਕਿਉਂ ਨਾ ਤੈਨੂੰ ਭਗੌੜਾ ਐਲਾਨ ਕਰਨ ਦੀ ਐਪਲੀਕੇਸ਼ਨ ਸਵੀਕਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਉਂ ਨਾ ਐਪਲੀਕੇਸ਼ਨ ਵਿਚ ਦਰਜ ਜਾਇਦਾਦ ਨੂੰ ਉਪਰੋਕਤ ਵਿਧਾਨ ਦੇ ਤਹਿਤ ਜ਼ਬਤ ਕੀਤਾ ਜਾਣਾ ਚਹੀਦਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਇਸ ਲਈ ਮੈਂ ਨੀਰਵ ਦੀਪਕ ਮੋਦੀ ਨੂੰ ਮੇਰੇ ਸਾਹਮਣੇ 25 ਸਤੰਬਰ ਸਵੇਰੇ 11 ਵਜੇ ਤੱਕ ਅਤੇ ਉਸ ਤੋਂ ਪਹਿਲਾਂ ਹਾਜ਼ਰ ਹੋਣ ਦੇ ਨਿਰਦੇਸ਼ ਦਿੰਦਾ ਹਾਂ ਅਤੇ ਅਜਿਹਾ ਨਾ ਕਰਨ 'ਤੇ ਇਸ ਐਪਲੀਕੇਸ਼ਨ 'ਤੇ ਵਿਧਾਨ / ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।