ਫਿਲੀਪੀਨਜ਼ ਤੋਂ ਅਰਸ਼ ਡੱਲਾ ਦੇ ਕਰੀਬੀ ਗੈਂਗਸਟਰ ਡਿਪੋਰਟ; NIA ਨੇ ਮਨਪ੍ਰੀਤ ਸਿੰਘ ਅਤੇ ਉਸ ਦੇ ਭਰਾ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਵਿਚ ਕਈ ਮਾਮਲਿਆਂ ’ਚ ਲੋੜੀਂਦੇ ਨੇ ਮੁਲਜ਼ਮ

2 Close Aides Of Terrorist Arsh Dalla Deported from Philippines

 

                                           
ਨਵੀਂ ਦਿੱਲੀ: ਸੁਰੱਖਿਆ ਏਜੰਸੀਆਂ ਅਤੇ ਸਪੈਸ਼ਲ ਸੈੱਲ ਵਲੋਂ ਵਿਦੇਸ਼ਾਂ ਵਿਚ ਬੈਠੇ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਵੱਡੀ ਕਾਮਯਾਬੀ ਮਿਲੀ ਹੈ। ਏਜੰਸੀ ਨੇ ਬੀਤੀ ਰਾਤ ਫਿਲੀਪੀਨਜ਼ ਤੋਂ ਡਿਪੋਰਟ ਕੀਤੇ ਗੈਂਗਸਟਰ ਅਰਸ਼ ਡੱਲਾ ਦੇ ਕਰੀਬੀ ਗੈਂਗਸਟਰ ਮਨਪ੍ਰੀਤ ਸਿੰਘ ਅਤੇ ਉਸ ਦੇ ਭਰਾ ਮਨਦੀਪ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਮੌਕੇ ਪੰਜਾਬ ਪੁਲਿਸ ਵੀ ਉਥੇ ਮੌਜੂਦ ਸੀ। ਮਿਲੀ ਜਾਣਕਾਰੀ ਮੁਤਾਬਕ ਅਰਸ਼ ਡੱਲਾ ਦੇ ਕਹਿਣ ’ਤੇ ਗੈਂਗਸਟਰ ਮਨਪ੍ਰੀਤ ਨੇ ਪੰਜਾਬ ਵਿਚ ਕਈ ਵੱਡੀਆਂ ਘਟਨਾਵਾਂ ਨੂੰ ਫਿਲੀਪੀਨਜ਼ ਵਿਚ ਰਹਿ ਕੇ ਅੰਜਾਮ ਦਿਤਾ ਹੈ।