ਰਾਜਸਥਾਨ 'ਚ ਸਵਾਈਨ ਫਲੂ ਨਾਲ ਹੁਣ ਤੱਕ 182 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਮਲੇਰੀਆ, ਡੇਂਗੂ, ਸਵਾਈਨ ਫਲੂ ਅਤੇ ਜ਼ੀਕਾ ਵਾਇਰਸ ਜਿਹੀਆਂ ਮੌਸਮੀ ਬੀਮਾਰੀਆਂ ਦਾ ਕਹਿਰ ਲਗਾਤਾਰ ਜਾਰੀ ਹੈ।

Swine Flu

ਜੈਪੁਰ, ( ਭਾਸ਼ਾ ) : ਰਾਜਸਥਾਨ ਵਿਚ ਮਲੇਰੀਆ, ਡੇਂਗੂ, ਸਵਾਈਨ ਫਲੂ ਅਤੇ ਜ਼ੀਕਾ ਵਾਇਰਸ ਜਿਹੀਆਂ ਮੌਸਮੀ ਬੀਮਾਰੀਆਂ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਵਾਰ 9 ਅਕਤੂਬਰ ਤਕ ਸਵਾਈਨ ਫਲੂ ਨਾਲ 182 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਮੁਤਾਬਕ ਰਾਜਸਥਾਨ ਵਿਚ 30 ਸਤੰਬਰ ਤੱਕ ਸਵਾਈਨ ਫਲੂ ਦੇ 1652 ਮਾਮਲੇ ਸਾਹਮਣੇ ਆ ਚੁੱਕੇ ਸਨ। ਦੇਸ਼ਭਰ ਵਿਚ ਇਸ ਬੀਮਾਰੀ ਦੇ 4484 ਮਾਮਲੇ ਸਾਹਮਣੇ ਆਏ ਸਨ,

ਜਿਨਾਂ ਵਿਚੋਂ 353 ਦੀ ਮੌਤ ਹੋ ਗਈ ਸੀ। ਰਾਜਸਥਾਨ ਤੋਂ ਬਾਅਦ ਸੱਭ ਤੋਂ ਵੱਧ 1167 ਕੇਸ ਮਹਾਰਾਸ਼ਟਰਾ ਵਿਚ ਪਾਏ ਗਏ। ਇਥੇ 101 ਲੋਕਾਂ ਦੀ ਮੌਤ ਹੋਈ ਹੈ। ਗੁਜਰਾਤ ਵਿਚ 786 ਕੇਸ ਪਾਏ ਗਏ ਅਤੇ 60 ਮੌਤਾਂ ਹੋਈਆਂ। ਰਾਜਸਥਾਨ ਵਿਚ 30 ਸਤੰਬਰ ਤੋਂ ਬਾਅਦ 9 ਅਕਤੂਬਰ ਤਕ ਸਵਾਈਨ ਫਲੂ ਪਜ਼ਿਟਿਵ ਕੇਸਾਂ ਦੀ ਗਿਣਤੀ 1652 ਤੋਂ ਵੱਧ ਕੇ 1818 ਹੋ ਗਈ ਹੈ ਅਤੇ ਕੁਲ ਮੌਤਾਂ 182 ਦਰਜ਼ ਕੀਤੀਆਂ ਗਈਆਂ ਹਨ। ਇਨਾ ਵਿਚ ਸੱਭ ਤੋਂ ਵੱਧ 822 ਮਾਮਲੇ ਅਤੇ 36 ਮੌਤਾਂ ਜੈਪੁਰ ਵਿਚ ਹੋਈਆਂ ਹਨ।