ਈਡੀ ਨੇ ਕਾਰਤੀ ਚਿਦੰਬਰਮ ਵਿਰੁਧ ਦੋਸ਼ਪੱਤਰ ਦਾਖ਼ਲ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਦਿੱਲੀ ਦੀ ਅਦਾਲਤ ਵਿਚ ਏਅਰਸੈੱਲ-ਮੈਕਸਿਸ ਕਾਲਾ ਧਨ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਪੀ ਚਿਦੰਬਰਮ

P Chidambaram

ਨਵੀਂ ਦਿੱਲੀ,   : ਈਡੀ ਨੇ ਦਿੱਲੀ ਦੀ ਅਦਾਲਤ ਵਿਚ ਏਅਰਸੈੱਲ-ਮੈਕਸਿਸ ਕਾਲਾ ਧਨ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਵਿਰੁਧ ਦੋਸ਼ਪੱਤਰ ਦਾਖ਼ਲ ਕੀਤਾ। ਏਜੰਸੀ ਨੇ ਕਾਰਤੀ ਤੋਂ ਇਲਾਵਾ ਕਾਲਾ ਧਨ ਰੋਕਥਾਮ ਕਾਨੂੰਨ ਦੀ ਧਾਰਾ ਚਾਰ ਤਹਿਤ ਐਡਵਾਂਟੇਜ ਸਟਰੈਟੇਜਿਕ ਕੰਸਲਟੈਂਸੀਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਨਿਰਦੇਸ਼ਕਾਂ ਭਾਸਕਰਰਮਣ ਅਤੇ ਰਵੀ ਵਿਸ਼ਵਨਾਥਨ ਅਤੇ ਚੈਸ ਮੈਨੇਜਮੈਂਟ ਸਰਵਿਸਜ਼ ਪ੍ਰਾਈਵੇਟ ਲਿਮਟਿਡ ਤੇ ਇਸ ਦੇ ਨਿਰਦੇਸ਼ਕ ਅੱਨਾਮਲਾਈ ਪਲਾਨੀਅੱਪਾ ਨੂੰ ਨਾਮਜ਼ਦ ਕੀਤਾ ਹੈ। 

ਅਦਾਲਤ ਨੇ ਦੋਸ਼ ਪੱਤਰ 'ਤੇ ਵਿਚਾਰ ਲਈ ਚਾਰ ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਸਰਕਾਰੀ ਵਕੀਲ ਨਿਤੀਸ਼ ਰਾਦਾ ਅਤੇ ਐਨ ਕੇ ਮੱਟਾ ਨੇ ਅਦਾਲਤ ਨੂੰ ਕਿਹਾ ਕਿ ਏਜੰਸੀ ਨੇ ਕਾਰਤੀ ਦੇ ਕੁਲ 1.16 ਕਰੋੜ ਰੁਪਏ ਕੁਰਕ ਕੀਤੇ ਹਨ। ਸੂਤਰਾਂ ਅਨੁਸਾਰ ਏਜੰਸੀ ਨੇ ਵਕੀਲ ਏ ਆਰ ਆਦਿਤਿਯਾ ਜ਼ਰੀਏ ਦਾਖ਼ਲ ਦੋਸ਼ਪੱਤਰ ਵਿਚ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਦੇ ਬੇਟੇ ਦਾ ਨਾਮ ਏਅਰਸੈਲ-ਮੈਕਸਿਸ ਸੌਦੇ ਨੂੰ ਵਿਦੇਸ਼ੀ ਨਿਵੇਸ਼ ਬੋਰਡ ਦੀ ਪ੍ਰਵਾਨਗੀ ਦੇ ਸਬੰਧ ਵਿਚ ਵੱਖ ਵੱਖ ਲੋਕਾਂ ਅਤੇ ਕੰਪਨੀਆਂ ਨਾਲ ਜੁੜਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਕਾਰਤੀ ਕਾਲਾ ਧਨ ਮਾਮਲੇ ਨਾਲ ਜੁੜੀ ਸੰਪਤੀ ਦੇ ਤਬਾਦਲੇ ਦੀ ਪ੍ਰਕ੍ਰਿਆ ਵਿਚ ਸੀ ਤਾਕਿ ਪੀਐਮਐਲਏ ਤਹਿਤ ਕਾਰਵਾਈ ਨੂੰ ਬੇਕਾਰ ਕੀਤਾ ਜਾ ਸਕੇ। ਸੂਤਰਾਂ ਨੇ ਕਿਹਾ ਕਿ ਦੋਸ਼ਪੱਤਰ ਵਿਚ ਇਸ ਮਾਮਲੇ ਨਾਲ ਸਬੰਧਤ ਬਹੁਤ ਜਾਣਕਾਰੀਆਂ, ਹੁਣ ਤਕ ਹੋਈ ਜਾਂਚ ਦੀ ਜਾਣਕਾਰੀ ਮੌਜੂਦ ਹੈ।