ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲਗਾਏ ਗੰਭੀਰ ਦੋਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਫੇਲ ਜੀਲ ‘ਤੇ ਪ੍ਰਧਾਨ ਮੰਤਰੀ ਨਰਿਦਰ ਮੋਦੀ ‘ਤੇ ਗੰਭੀਰ ਦੋਸ਼ ਲਗਾਏ ਹਨ। ਰਾਹੁਲ...

Rahul Gandhi

ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਫੇਲ ਜੀਲ ‘ਤੇ ਪ੍ਰਧਾਨ ਮੰਤਰੀ ਨਰਿਦਰ ਮੋਦੀ ‘ਤੇ ਗੰਭੀਰ ਦੋਸ਼ ਲਗਾਏ ਹਨ। ਰਾਹੁਲ ਗਾਂਦੀ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਤੋਂ ਬਾਅਦ ਡਸਾਲਟ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਸ ਡੀਲ ‘ਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਸਾਂਝੇਦਾਰੀ ਬਣਾਉਣ ਲਈ ਭਾਰਤ ਵੱਲੋਂ ‘ਸ਼ਰਤ’ ਰੱਖੀ ਗਈ ਹੈ। ਕਾਂਗਰਸ ਪ੍ਰਧਾਨ ਨੇ ਰੱਖਿਆ ਮਤਰੀ ਨਿਰਮਲਾ ਰੀਤਾਰਮਣ ਦੇ ਫਰਾਂਸ ਦੌਰੇ ‘ਤੇ ਵੀ ਸਵਾਲ ਉਠਾਏ ਹਨ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰੱਖਿਆ ਮੰਤਰੀ ਫਰਾਂਸ ਦੌਰੇ ਦਾ ਮਤਲਬ ਸਮਝਿਆ ਜਾ ਸਕਦਾ ਹੈ। ਇਸ ਪੱਤਰਕਾਰ ਕਾਂਨਫਰੰਸ ਨੂੰ ਸੰਭੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਦੇਸ਼ ਲਗਾਏ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਡੀਲ ਦੇ ਜਰੀਏ ਅਨਿਲ ਅੰਬਾਨੀ ਦੀ ਕੰਪਨੀ ਨੂੰ ਫਾਇਦਾ ਪਹੁੰਚਾਇਆ ਹੈ। ਉਹਨਾਂ ਨੇ ਦੇਸ਼ ਦੀ ਜਨਤਾ ਦਾ 30 ਹਜਾਰ ਕਰੋੜ ਰੁਪਏ ਅੰਬਾਨੀ ਦੀ ਜੇਬ ‘ਚ ਪਾਇਆ ਹੈ। ਰਾਹੁਲ ਨੇ ਕਿਹਾ, ‘ਮੈਂ ਨੌਜਵਾਨਾਂ ਅਤੇ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਇਕ ਭ੍ਰਿਸ਼ਟ ਵਿਅਕਤੀ ਹੈ। ਰਾਹੁਲ ਗਾਂਧੀ ਨੇ ਪੀਐਸ ਮੋਦੀ ਨੂੰ ਅਨਿਲ ਅਬਾਨੀ ਦਾ ‘ਚੌਂਕੀਦਾਰ’ ਦੱਸਿਆ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਕੁਝ ਸਮੇਂ ਪਹਿਲਾਂ ਜਿਹੜੀ ਗੱਲ ਉਹਨਾਂ ਨੂੰ ਕਹੀ ਸੀ, ਹੁਣ ਉਹੀ ਚੀਜ ਡਸਾਲਟ ਕੰਪਨੀ ਦੇ ਦੂਜੇ ਨੰਬਰ ਦੇ ਅਧੀਕਾਰੀ ਨੇ ਵੀ ਕਹੀ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਪਾਰਟਨਰ ਬਣਾਉਣ ਦੇ ਲਈ ‘ਸ਼ਰਤ’ਰੱਖੀ ਗਈ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਡੀਲ ਨਾਲ ਜੁੜਿਆ ਇਕ ਅੰਦਰੂਨੀ ਦਸਤਾਵੇਜ ਉਹਨਾਂ ਦੇ ਕੋਲ ਹੈ। ਜਿਸ ‘ਚ ਅਨਿਲ ਅੰਬਾਨੀ ਨੂੰ ‘ਫਾਇਦਾ’ ਪਹੁੰਚਾਉਣੇ ਦੀ ਗੱਲ ਕਹੀ ਗਈ ਹੈ। ਉਹਨਾਂ ਨੇ ਕਿਹਾ, ਡਸਾਲਟ ਨੇ ਭਾਰਤ ਦੇ ਨਾਲ ਇਕ ਵੱਡਾ ਸਮਝੌਤਾ ਕੀਤਾ ਹੈ। ਅਜਿਹੇ ਵਿਚ ਉਹ ਗੱਲ ਕਹੇਗੀ ਜਿਵੇਂ ਕਿ ਭਾਰਤ ਸਰਕਾਰ ਚਾਹੁੰਦੀ ਹੈ।

ਡਸਾਲਟ ਦੇ ਅੰਦਰੂਨੀ ਦਸਤਾਵੇਜ ਵਿਚ ਇਹ ਗੱਲ ਸਪੱਸ਼ਟ ਰੂਪ ਨਾਲ ਕਹੀ ਗਈ ਹੈ ਕਿ ਪੀਐਮ ਨੇ ਕਿਹਾ ਹੈ ਕਿ ਬਿਨ੍ਹਾ ‘ਮੁਆਵਜੇ’ ਦੇ ਇਹ ਡੀਲ ਨਹੀਂ ਹੋਵੇਗੀ। ਦੱਸ ਦਈਏ ਕਿ ਫਰਾਂਸ ਦੇ ਨਿਊਜ ਪੋਰਟਲ ਮੀਡੀਆ ਪਾਰਟ ਨੇ ਦਾਅਵਾ ਕੀਤਾ ਹੈ ਕਿ ਡਸਾਲਟ ਐਵੀਏਸ਼ਨ ਦੇ ਸੀਨੀਅਰ ਅਧਿਕਾਰੀ ਨੇ ਮਈ 2017 ‘ਚ ਉਸ ਦੇ ਇਕ ਕਰਮਚਾਰੀ ਨੂੰ ਦੱਸਿਆ ਕਿ 36 ਰਾਫੇਲ ਜ਼ਹਾਜ਼ਾਂ ਦੀ ਡੀਲ ਲਈ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੂੰ ਪਾਰਟਨਰ ਬਣਾਉਣ ਲਈ ਉਸ ਦੇ ਨਾਲ ਸ਼ਰਤ ਰੱਖੀ ਸੀ।