ਦਿੱਲੀ ਪੁਲਿਸ ਕੋਲ ਪਈ ਹੈ 8 ਲੱਖ ਲੀਟਰ ਸ਼ਰਾਬ, 53 ਹਜ਼ਾਰ ਗੱਡੀਆਂ ਵੀ ਧੂਲ ਫੱਕਣ ਨੂੰ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਦੇ ਮਾਲਖਾਨੇ ਵਿਚ ਲਗਭਗ 8 ਲੱਖ ਲੀਟਰ ਸ਼ਰਾਬ ਅਤੇ ਥਾਣੇ ਦੇ ਅੰਦਰੂਨੀ ਖੇਤਰ ਵਿਚ 53 ਹਜ਼ਾਰ ਵਾਹਨ ਬੇਕਾਰ ਪਏ ਹੋਏ ਹਨ। ਇਹ ਸਭ ਜ਼ਬਤ ਕੀਤੇ ਗਏ ਹਨ।

Seized Liquor

ਨਵੀਂ ਦਿੱਲੀ, ( ਭਾਸ਼ਾ ) : ਦਿੱਲੀ ਪੁਲਿਸ ਨੇ ਮਾਲਖਾਨੇ ਵਿਚ ਲਗਭਗ 8 ਲੱਖ ਲੀਟਰ ਸ਼ਰਾਬ ਅਤੇ ਥਾਣੇ ਦੇ ਅੰਦਰੂਨੀ ਖੇਤਰ ਵਿਚ 53 ਹਜ਼ਾਰ ਵਾਹਨ ਬੇਕਾਰ ਪਏ ਹੋਏ ਹਨ। ਇਹ ਸਭ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਕੋਲ ਹੁਣ ਜਗਾ ਨਹੀਂ ਬਚੀ। ਇਸ ਲਈ ਇਨਾਂ ਲਈ ਕੋਈ ਹੋਰ ਵਿਵਸਥਾ ਕੀਤੀ ਜਾਵੇ। ਜ਼ਿਕਰਯੋ ਹੈ ਕਿ ਦਿੱਲੀ ਪੁਲਿਸ ਜੋ ਵੀ ਨਾਜ਼ਾਇਜ਼ ਜਾਂ ਤਸਕਰੀ ਵਾਲੀ ਸ਼ਰਾਬ ਜ਼ਬਤ ਕਰਦੀ ਹੈ, ਉਸਨੂੰ ਥਾਣਿਆਂ ਦੇ ਮਾਲਖਾਨਿਆਂ ਵਿਚ ਰੱਖਿਆ ਜਾਂਦਾ ਹੈ। ਦੂਜੇ ਪਾਸੇ ਜ਼ਬਤ ਕੀਤੇ ਮੋਟਰਸਾਈਕਲਾਂ ਅਤੇ ਕਾਰਾਂ ਆਦਿ ਨੂੰ ਥਾਣਾ ਪਰਿਸਰਾਂ ਵਿਚ ਰੱਖਿਆ ਜਾਂਦਾ ਹੈ।

ਅਜਿਹੇ ਹਜ਼ਾਰਾਂ ਵਾਹਨ ਥਾਣਾ ਪਰਿਸਰਾਂ ਵਿਚ ਪਏ ਸੜ ਰਹੇ ਹਨ। ਖ਼ਬਰਾਂ ਮੁਤਾਕ ਜਸਟਿਸ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਦੀ ਪੀਠ ਵਿਚ ਦਿਤੇ ਹਲਫਨਾਮੇ ਵਿਚ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਥਾਣਿਆਂ ਦੇ ਮਾਲਖਾਨੇ ਵਿਚ ਨਾਜ਼ਾਇਜ ਸ਼ਰਾਬ ਰੱਖਣ ਵਾਲੀ ਜਗਾ ਬੁਹਤ ਹੱਦ ਤੱਕ ਕਵਰ ਹੋ ਗਈ ਹੈ। 31 ਅਗਸਤ 2018 ਤੱਕ ਦਿੱਲੀ ਪੁਲਿਸ ਨੇ ਥਾਣਿਆਂ ਵਿਚ 8,02,370 ਲੀਟਰ ਜ਼ਬਤ ਸ਼ਰਾਬ ਪਈ ਹੋਈ ਹੈ। ਪੀਠ ਨੇ ਦਿੱਲੀ ਪੁਲਿਸ ਨੂੰ ਪੁੱਛਿਆ ਕਿ ਇਸ ਤਰਾਂ ਰੱਖੇ ਗਏ ਜ਼ਬਤ ਮਾਲ ਨੂੰ ਨਸ਼ਟ ਕਰਨ ਦੀ ਕੋਈ ਨੀਤੀ ਕਿਉਂ ਨਹੀਂ ਬਣਾਈ ਗਈ

ਤਾਂ ਪੁਲਿਸ ਨੇ ਦਸਿਆ ਕਿ ਗੁਲ 53,043 ਵਾਹਨ ਥਾਣੇ ਪਰਿਸਰ ਵਿਚ ਪਏ ਹੋਏ ਹਨ। ਇਨਾਂ ਵਿਚੋਂ 40,233 ਜ਼ਬਤ ਕੀਤੇ ਹੋਏ ਵਾਹਨ ਹਨ ਅਤੇ ਕੁਝ ਵਾਹਨ ਇਸ ਕਾਰਨ ਥਾਣਿਆਂ ਵਿਚ ਪਏ ਹਨ ਕਿ ਉਨਾਂ ਦੇ ਮਾਲਕਾਂ ਨੂੰ ਬੀਮਾ ਦੀ ਰਕਮ ਮਿਲ ਚੁੱਕੀ ਹੈ ਅਤੇ ਬੀਮਾ ਕੰਪਨੀ ਉਸ ਨੂੰ ਨਹੀਂ ਲਿਜਾਣਾ ਚਾਹੁੰਦੀ। ਕਿਉਂਕਿ ਉਹ ਵਾਹਨਾਂ ਦੀ ਢੁਲਾਈ, ਉਸ ਨੂੰ ਕਿਧਰੇ ਰੱਖਣ ਜਾਂ ਉਸਨੂੰ ਨਸ਼ਟ ਕਰਨ ਦੇ ਖਰਚ ਤੋਂ ਬਚਣਾ ਚਾਹੁੰਦੀ ਹੈ।

ਦਿਲੀ ਪੁਲਿਸ ਨੇ ਕੋਰਟ ਨੂੰ ਦਸਿਆ ਕਿ ਉਨਾਂ ਨੇ ਕਈ ਜਿਲਿਆਂ ਵਿਚ ਸੈਂਟਰਲਾਈਜ਼ਡ ਮਾਲਖਾਨੇ ਦੀ ਧਾਰਣਾ ਦੀ ਸ਼ੁਰੂਆਤ ਕੀਤੀ ਹੈ। ਪੁਲਿਸ ਨੇ ਕਿਹਾ ਕਿ ਲੰਮੇ ਸਮੇਂ ਦੀ ਮਿਆਦ ਲਈ ਇਸਦਾ ਹਲ ਤਾਂ ਇਹੀ ਹੋ ਸਕਦਾ ਹੈ ਕਿ ਵਾਹਨਾਂ ਨੂੰ ਨਸ਼ਟ ਕਰਨ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।