18 ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਦੇਖ ਕੇ ਦੰਗ ਰਹਿ ਜਾਣਗੇ ਸ਼ੀ ਜਿਨਪਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਬਲੀਪੁਰਮ ਵਿਚ ਅੱਜ ਸ਼ਾਮ 5 ਵਜੇ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਣ ਵਾਲੀ ਹੈ।

18 types of vegetables and fruits used to decorate gate at Panch Rathas

ਚੇਨਈ: ਮਹਾਬਲੀਪੁਰਮ ਵਿਚ ਅੱਜ ਸ਼ਾਮ 5 ਵਜੇ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਣ ਵਾਲੀ ਹੈ। ਮਹਾਬਲੀਪੁਰਮ ਵਿਚ ਇਹਨਾਂ ਦੋ ਨੇਤਾਵਾਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮਹਾਬਲੀਪੁਰਮ ਵਿਚ ਪੰਚ-ਰਥ ਦੇ ਕੋਲ ਮੋਦੀ-ਜਿਨਪਿੰਗ ਦੇ ਸਵਾਗਤ ਲਈ ਬਾਗਵਾਨੀ ਵਿਭਾਗ ਨੇ ਇਕ ਵਿਸ਼ਾਲ ਗੇਟ ਸਜਾਇਆ ਹੈ। ਇਸ ਦੀ ਸਜਾਵਟ ਲਈ 18 ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕੀਤੀ ਗਈ ਹੈ।

 


 

ਇਹਨਾਂ ਫਲਾਂ ਅਤੇ ਸਬਜ਼ੀਆਂ ਨੂੰ ਤਮਿਲਨਾਡੂ ਦੇ ਵੱਖ-ਵੱਖ ਇਲਾਕਿਆਂ ਤੋਂ ਮੰਗਵਾਇਆ ਗਿਆ ਹੈ। ਵਿਭਾਗ ਦੇ 200 ਸਟਾਫ ਮੈਂਬਰਾਂ ਅਤੇ ਟ੍ਰੇਨੀ ਨੇ ਮਿਲ ਕੇ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਇਸ ਗੇਟ ਨੂੰ ਸਜਾਉਣ ਵਿਚ ਮਿਹਨਤ ਕੀਤੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਪਹਿਰ 2.10 ‘ਤੇ ਚੇਨਈ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਪਹੁੰਚਣਗੇ। ਇੱਥੇ ਉਹਨਾਂ ਦੇ ਸਵਾਗਤ ਲਈ ਕੇਰਲ ਦੇ ਪ੍ਰਸਿੱਧ ਰਵਾਇਤੀ ਨਾਚ ਨੂੰ ਪੇਸ਼ ਕੀਤਾ ਜਾਵੇਗਾ। ਇਸ ਦੇ ਲਈ ਕਲਾਕਾਰ ਹਵਾਈ ਅੱਡੇ ‘ਤੇ ਪਹੁੰਚ ਚੁੱਕੇ ਹਨ।

ਪੀਐਮ ਮੋਦੀ ਕੁੱਝ ਸਮਾਂ ਪਹਿਲਾਂ ਚੇਨਈ ਵਿਚ ਪਹੁੰਚ ਗਏ ਹਨ। ਮਹਾਬਲੀਪੁਰਮ (Mamallapuram) ਪ੍ਰਸਿੱਧ ਪੱਲਵ ਰਾਜਵੰਸ਼ ਦੀ ਨਗਰੀ ਸੀ। ਇਸ ਦੇ ਚੀਨ ਨਾਲ ਵਪਾਰਕ ਦੇ ਨਾਲ ਹੀ ਰੱਖਿਆ ਸਬੰਧ ਵੀ ਸਨ। ਇਤਿਹਾਸਕਾਰ ਮੰਨਦੇ ਹਨ ਕਿ ਪੱਲਵ ਹਾਕਮਾਂ ਨੇ ਚੇਨਈ ਤੋਂ 50 ਕਿਲੋ ਮੀਟਰ ਦੂਰ ਸਥਿਤ ਮਹਾਬਲੀਪੁਰਮ ਦੇ ਗੇਟ ਚੀਨ ਸਮੇਤ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਲਈ ਖੋਲ ਦਿੱਤੇ ਸਨ ਤਾਂ ਜੋ ਉਹਨਾਂ ਦਾ ਸਮਾਨ ਆਯਾਤ ਕੀਤਾ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ