ਜੰਮੂ-ਕਸ਼ਮੀਰ: ਅਨੰਤਨਾਗ ਤੇ ਬਾਂਦੀਪੋਰਾ 'ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਨੁਸਾਰ, ਬਾਂਦੀਪੋਰਾ ਵਿਚ ਮਾਰਿਆ ਗਿਆ ਅੱਤਵਾਦੀ ਨਾਗਰਿਕਾਂ ਦੀ ਹਾਲੀਆ ਹੱਤਿਆਵਾਂ ਵਿਚ ਸ਼ਾਮਲ ਸੀ।

2 Terrorists shot dead in Jammu and Kashmir

 

ਸ਼੍ਰੀਨਗਰ: ਜੰਮੂ-ਕਸ਼ਮੀਰ (Jammu-Kashmir) ਦੇ ਅਨੰਤਨਾਗ (Anantnag) ਜ਼ਿਲ੍ਹੇ ਵਿਚ ਸੋਮਵਾਰ ਨੂੰ ਸੁਰੱਖਿਆ ਬਲਾਂ (Security Forces) ਅਤੇ ਅੱਤਵਾਦੀਆਂ ਦੇ ਵਿਚ ਮੁੱਠਭੇੜ ਹੋਈ, ਜਿਸ ਵਿਚ ਇੱਕ ਅੱਤਵਾਦੀ ਮਾਰਿਆ ਗਿਆ। ਇਸ ਤੋਂ ਇਲਾਵਾ, ਪੁਲਿਸ ਦੇ ਅਨੁਸਾਰ, ਸੁਰੱਖਿਆ ਬਲਾਂ ਨੇ ਜੰਮੂ -ਕਸ਼ਮੀਰ ਦੇ ਬਾਂਦੀਪੋਰਾ (Bandipora) ਜ਼ਿਲ੍ਹੇ ਵਿਚ ਵੀ ਇੱਕ ਮੁਕਾਬਲੇ ’ਚ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਦੋਵਾਂ ਜ਼ਿਲ੍ਹਿਆਂ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਹ ਮੁਕਾਬਲਾ ਸੋਮਵਾਰ ਤੜਕੇ ਹੋਇਆ ਹੈ।

ਹੋਰ ਪੜ੍ਹੋ: ਪਾਕਿਸਤਾਨ ਵਿਚ ਮਹਿੰਗਾਈ! ਮੰਤਰੀ ਨੇ ਲੋਕਾਂ ਨੂੰ ਦਿੱਤੀ ਘੱਟ ਖਾਣ ਦੀ ਸਲਾਹ

ਪੁਲਿਸ ਅਨੁਸਾਰ, ਬਾਂਦੀਪੋਰਾ ਵਿਚ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਬਲਾਂ ਦੁਆਰਾ ਮਾਰਿਆ ਗਿਆ ਅੱਤਵਾਦੀ ਨਾਗਰਿਕਾਂ ਦੀ ਹਾਲੀਆ ਹੱਤਿਆਵਾਂ ਵਿਚ ਸ਼ਾਮਲ ਸੀ। ਕਸ਼ਮੀਰ ਪੁਲਿਸ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਅੱਤਵਾਦੀ ਦੀ ਪਛਾਣ ਇਮਤਿਆਜ਼ ਅਹਿਮਦ ਡਾਰ ਵਜੋਂ ਹੋਈ ਹੈ, ਜੋ ਅੱਤਵਾਦੀ ਸੰਗਠਨ TRF ਦਾ ਮੈਂਬਰ ਸੀ। ਪੂਰੇ ਇਲਾਕੇ ਵਿਚ ਅਜੇ ਵੀ ਸਰਚ ਆਪਰੇਸ਼ਨ ਜਾਰੀ ਹੈ।

ਹੋਰ ਪੜ੍ਹੋ: ਕਰਜ਼ੇ ਤੋਂ ਦੁਖ਼ੀ ਇਕ ਹੋਰ ਨੌਜਵਾਨ ਕਿਸਾਨ ਨੇ ਅਪਣੀ ਜੀਵਨ ਲੀਲਾ ਕੀਤੀ ਸਮਾਪਤ 

ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਅਨੰਤਨਾਗ ਇਲਾਕੇ ਵਿਚ ਹੋਏ ਮੁਕਾਬਲੇ (Encounter) ’ਚ ਵੀ ਇੱਕ ਅੱਤਵਾਦੀ (Terrorists) ਨੂੰ ਮਾਰ ਦਿੱਤਾ ਹੈ। ਪਰ ਅਜੇ ਤੱਕ ਇਸ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਵੈਰੀਨਾਗ ਖੇਤਰ ਦੇ ਖਗੁੰਡ ਵਿਖੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ।

ਹੋਰ ਪੜ੍ਹੋ: ਬਿਜਲੀ ਸੰਕਟ 'ਚ ਹੋ ਰਿਹੈ ਲਗਾਤਾਰ ਵਾਧਾ, ਕਈ ਪਾਵਰ ਪਲਾਂਟਾਂ 'ਚ ਕੁੱਝ ਦਿਨ ਦਾ ਬਚਿਆ ਕੋਲਾ

ਇਹ ਕਾਰਵਾਈ ਮੁੱਠਭੇੜ ਵਿਚ ਬਦਲ ਗਈ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਫੋਰਸ ਨੇ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦਾ ਢੁਕਵਾਂ ਜਵਾਬ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਇੱਕ ਅੱਤਵਾਦੀ ਮਾਰਿਆ ਗਿਆ, ਜਦੋਂ ਕਿ ਇੱਕ ਪੁਲਿਸ ਕਰਮੀ ਜ਼ਖ਼ਮੀ ਹੋ ਗਿਆ ਹੈ। ਇਹ ਮੁਹਿੰਮ ਅਜੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੂਜਾ ਮੁਕਾਬਲਾ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਖੇਤਰ ਦੇ ਗੁੰਡਜਹਾਂਗੀਰ ਵਿਖੇ ਹੋਇਆ, ਜਿੱਥੇ ਲਸ਼ਕਰ-ਏ-ਤੋਇਬਾ ਦਾ ਇੱਕ ਅੱਤਵਾਦੀ ਮਾਰਿਆ ਗਿਆ।