21 ਹਜ਼ਾਰ ਕਰੋੜ ਦੇ ਡਰੱਗ ਮਿਲਣ ਤੋਂ ਬਾਅਦ Adani Ports ਨੇ ਚੁੱਕਿਆ ਵੱਡਾ ਕਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ਤੋਂ ਆਉਣ ਵਾਲੇ ਸਮਾਨ 'ਤੇ ਪਾਬੰਦੀ

Adani Ports

ਨਵੀਂ ਦਿੱਲੀ: ਭਾਰਤ ਵਿਚ ਅਡਾਨੀ ਦੇ ਸਾਰੇ ਬੰਦਰਗਾਹ ’ਤੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਈਰਾਨ ਤੋਂ ਆਉਣ ਵਾਲੇ ਸਮਾਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਡਾਨੀ ਪੋਰਟ ਨੇ ਕਿਹਾ ਹੈ ਕਿ ਉਹ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਕਾਰਗੋ ਨੂੰ ਹੈਂਡਲ ਨਹੀਂ ਕਰੇਗਾ। ਇਹ ਫੈਸਲਾ 15 ਨਵੰਬਰ ਤੋਂ ਲਾਗੂ ਹੋਵੇਗਾ। ਦੇਸ਼ ਦੇ ਕਾਰਗੋ ਹੈਂਡਲਿੰਗ ਵਿਚ ਅਡਾਨੀ ਗਰੁੱਪ ਦਾ 25% ਦਾ ਮਾਰਕਿਟ ਸ਼ੇਅਰ ਹੈ। ਕੰਪਨੀ 13 ਪੋਰਟ ’ਤੇ ਅਪਣਾ ਓਪਰੇਸ਼ਨ ਚਲਾਉਂਦੀ ਹੈ।

ਹੋਰ ਪੜ੍ਹੋ: 5 ਜਵਾਨਾਂ ਦੀ ਸ਼ਹਾਦਤ 'ਤੇ ਕੈਪਟਨ ਦਾ ਬਿਆਨ, 'ਸਾਡਾ ਸਭ ਤੋਂ ਬੁਰਾ ਡਰ ਸੱਚ ਹੋ ਰਿਹਾ ਹੈ'

ਅਡਾਨੀ ਗਰੁੱਪ ਨੇ ਸੋਮਵਾਰ ਨੂੰ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਅਡਾਨੀ ਪੋਰਟ SEZ ’ਤੇ ਐਗਜ਼ਿਮ ਕੰਟੇਨਰ ਨੂੰ ਹੈਂਡਲ ਨਹੀਂ ਕੀਤਾ ਜਾਵੇਗਾ। ਇਹ ਨਿਯਮ ਤਿੰਨ ਦੇਸ਼ਾਂ ’ਤੇ ਲਾਗੂ ਹੋਵੇਗਾ। ਗਰੁੱਪ ਨੇ ਕਿਹਾ ਕਿ 15 ਨਵੰਬਰ ਤੋਂ ਇਸ ਨੂੰ ਲਾਗੂ ਕੀਤਾ ਜਾਵੇਗਾ। ਗਰੁੱਪ ਨੇ ਕਿਹਾ ਕਿ ਇਹ ਐਡਵਾਇਜ਼ਰੀ ਇਸ ਦੇ ਸਾਰੇ ਟਰਮੀਨਲ ’ਤੇ ਲਾਗੂ ਹੋਵੇਗੀ। ਇਹੀ ਨਹੀਂ, ਕਿਸੇ ਤੀਜੀ ਪਾਰਟੀ ਜ਼ਰੀਏ ਵਿਚ ਕਾਰਗੋ ਨੂੰ ਹੈਂਡਲ ਨਹੀਂ ਕੀਤਾ ਜਾਵੇਗਾ।

ਹੋਰ ਪੜ੍ਹੋ: ਕੇਂਦਰ ਨੂੰ ਨਾ ਕਿਸਾਨਾਂ ਦੀ ਪਰਵਾਹ ਹੈ, ਨਾ ਹੀ ਭਾਜਪਾ ਵਰਕਰਾਂ ਦੀ- ਰਾਹੁਲ ਗਾਂਧੀ

ਦਰਅਸਲ ਗੁਜਰਾਤ ਵਿਚ ਅਡਾਨੀ ਪੋਰਟ ’ਤੇ ਹਾਲ ਹੀ ਵਿਚ ਵੱਡੇ ਪੱਧਰ ’ਤੇ ਡਰੱਗ ਫੜੇ ਗਏ ਸੀ। ਇਸ ਕਾਰਨ ਅਡਾਨੀ ਦੇ ਨਾਲ-ਨਾਲ ਸਰਕਾਰ ਨੂੰ ਵੀ ਸਵਾਲ ਕੀਤੇ ਗਏ। ਕਈ ਸਿਆਸੀ ਪਾਰਟੀਆਂ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਸੀ। ਬਾਅਦ ਵਿਚ ਇਹ ਕੇਸ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤਾ ਗਿਆ ਸੀ।