PM ਮੋਦੀ ਨੇ ਕੀਤਾ ISpA ਦਾ ਉਦਘਾਟਨ, ਕਿਹਾ- 'ਵਿਸ਼ਵ ਨੂੰ ਜੋੜਨ ਵਿਚ ਪੁਲਾੜ ਦੀ ਅਹਿਮ ਭੂਮਿਕਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਨਵੀਨਤਾ (Innovation) ਦਾ ਨਵਾਂ ਕੇਂਦਰ ਬਣਾਉਣਾ ਹੈ।

PM Narendra Modi at Indian Space Association Launch

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੰਡੀਅਨ ਸਪੇਸ ਐਸੋਸੀਏਸ਼ਨ (ISpA) ਦਾ ਵਰਚੁਅਲ ਤਰੀਕੇ ਨਾਲ ਉਦਘਾਟਨ (Launch) ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਏਅਰ ਇੰਡੀਆ ਬਾਰੇ ਲਿਆ ਗਿਆ ਫੈਸਲਾ ਸਾਡੀ ਵਚਨਬੱਧਤਾ ਅਤੇ ਗੰਭੀਰਤਾ ਨੂੰ ਦਰਸਾਉਂਦਾ ਹੈ। ਗਰੀਬਾਂ ਦੇ ਘਰਾਂ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿਚ ਸੈਟੇਲਾਈਟ ਟ੍ਰੈਕਿੰਗ (Satellite Tracking) ਹੋਵੇ ਜਾਂ ਨੈਵੀਗੇਸ਼ਨ ਤਕਨਾਲੋਜੀ, ਉਹ ਸ਼ਾਸਨ ਨੂੰ ਪਾਰਦਰਸ਼ੀ ਬਣਾਉਣ ਵਿਚ ਸਹਾਇਤਾ ਕਰ ਰਹੀ ਹੈ।

ਹੋਰ ਪੜ੍ਹੋ: ਸਿੱਖਿਆ ਮੰਤਰੀ ਪਰਗਟ ਸਿੰਘ ਨੇ 693 ਸਕੂਲ ਲਾਇਬ੍ਰੇਰੀਅਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਉਨ੍ਹਾਂ ਕਿਹਾ ਕਿ ਅੱਜ ਜੇਕਰ ਭਾਰਤ ਵਿਸ਼ਵ ਦੀ ਚੋਟੀ ਦੀ ਡਿਜੀਟਲ ਅਰਥਵਿਵਸਥਾ ਵਿਚ ਅੱਗੇ ਹੈ, ਤਾਂ ਇਸ ਦਾ ਕਾਰਨ ਇਹ ਹੈ ਕਿ ਅਸੀਂ ਗਰੀਬ ਲੋਕਾਂ ਵਿਚ ਵੀ ਡਾਟਾ ਪਹੁੰਚਯੋਗ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਨਵੀਨਤਾ (Innovation) ਦਾ ਨਵਾਂ ਕੇਂਦਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇੱਕ ਹੈ, ਜਿਨ੍ਹਾਂ ਦੇ ਕੋਲ ਐਂਡ ਟੂ ਐਂਡ ਤਕਨਾਲੋਜੀ (End-to-End technology) ਹੈ। ਪੁਲਾੜ ਖੋਜ (Space Exploration) ਦੀ ਪ੍ਰਕਿਰਿਆ ਹੋਵੇ ਜਾਂ ਪੁਲਾੜ ਦੀ ਤਕਨਾਲੋਜੀ, ਸਾਨੂੰ ਇਸ ਦੀ ਨਿਰੰਤਰ ਖੋਜ ਕਰਨੀ ਪਵੇਗੀ। ਇੱਕ ਸਹਿਭਾਗੀ ਵਜੋਂ, ਉਦਯੋਗ ਨੌਜਵਾਨ ਖੋਜਕਾਰਾਂ ਦਾ ਸਮਰਥਨ ਕਰ ਰਹੇ ਹਨ ਅਤੇ ਅਜਿਹਾ ਕਰਦੇ ਰਹਿਣਗੇ।

ਹੋਰ ਪੜ੍ਹੋ: BJP ਨੇਤਾ ਯਸ਼ਪਾਲ ਆਰੀਆ ਪੁੱਤਰ ਸਮੇਤ ਕਾਂਗਰਸ 'ਚ ਹੋਏ ਸ਼ਾਮਲ

ਪੀਐਮ ਮੋਦੀ (PM Narendra Modi) ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ 20 ਵੀਂ ਸਦੀ ਵਿਚ ਪੁਲਾੜ ਅਤੇ ਪੁਲਾੜ ’ਤੇ ਰਾਜ ਕਰਨ ਦੇ ਰੁਝਾਨ ਨੇ ਵਿਸ਼ਵ ਦੇ ਦੇਸ਼ਾਂ ਨੂੰ ਕਿਵੇਂ ਵੰਡਿਆ ਹੈ। ਹੁਣ 21 ਵੀਂ ਸਦੀ ਵਿਚ, ਭਾਰਤ ਨੂੰ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਪੁਲਾੜ ਵਿਸ਼ਵ ਨੂੰ ਜੋੜਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰੇ। ਉਨ੍ਹਾਂ ਕਿਹਾ ਕਿ ਭਾਰਤੀ ਪੁਲਾੜ ਖੇਤਰ, 130 ਕਰੋੜ ਦੇਸ਼ ਵਾਸੀਆਂ ਦੀ ਤਰੱਕੀ ਦਾ ਇੱਕ ਮਹਾਨ ਸਾਧਨ ਹੈ।

ਹੋਰ ਪੜ੍ਹੋ: ਦੇਖੋ ਕਿਵੇਂ ਵੱਖਰੇ ਢੰਗ ਨਾਲ ਲਾਡੀ ਚੀਮਾ ਤੇ ਨੀਤਿਕਾ ਦਾਸ ਕਰ ਰਹੇ ਫਿਲਮ 'ਹੌਂਸਲਾ ਰੱਖ' ਦੀ ਪ੍ਰਮੋਸ਼ਨ 

ਦੱਸ ਦੇਈਏ ਕਿ, ISpA ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ISpA ਦੇ ਸੰਸਥਾਪਕ ਮੈਂਬਰਾਂ ਵਿਚ ਲਾਰਸਨ ਐਂਡ ਟੂਬਰੋ, ਨੈਲਕੋ (ਟਾਟਾ ਸਮੂਹ), ਵਨ ਵੈਬ, ਭਾਰਤੀ ਏਅਰਟੈਲ, ਮੈਪਮਾਈਇੰਡਿਆ, ਵਾਲਚੰਦਨਗਰ ਇੰਡਸਟਰੀਜ਼, ਅਨੰਤ ਟੈਕਨਾਲੌਜੀ ਲਿਮਟਿਡ ਸ਼ਾਮਲ ਹਨ। ਇਸ ਦੇ ਹੋਰ ਮੈਂਬਰਾਂ ਵਿਚ ਗੋਦਰੇਜ, ਅਗਿਸਤਾ-ਬੀਐਸਟੀ ਏਰੋਸਪੇਸ ਪ੍ਰਾਈਵੇਟ ਲਿਮਟਿਡ, ਬੀਈਐਲ, ਸੈਂਟਮ ਇਲੈਕਟ੍ਰੌਨਿਕਸ ਅਤੇ ਮੈਕਸਰ ਇੰਡੀਆ ਸ਼ਾਮਲ ਹਨ।