ਗਾਂ ਉਤੇ ਬਣਾਇਆ ਭਾਜਪਾ ਦਾ ਝੰਡਾ, ਲੋਕਾਂ ਨੇ ਕੀਤੇ ਕਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ 'ਚ ਵਿਧਾਨਸਭਾ ਚੋਣਾਂ ਲਈ ਚੋਣ ਪ੍ਚਾਰ ਜ਼ੋਰਾਂ 'ਤੇ ਹੈ। ਮੱਧ ਪ੍ਰਦੇਸ਼ ਦੇ ਸ਼ਹਿਰ, ਪਿੰਡ ਰਾਜਨੀਤਿਕ ਪਾਰਟੀਆਂ ਦੇ ਝੰਡੇ ਅਤੇ ਚਿੰਨ੍ਹ ਨਾਲ ਭਰੇ ਪਏ ਹਨ।...

BJP flag painted on cow

ਇੰਦੌਰ : (ਪੀਟੀਆਈ) ਮੱਧ ਪ੍ਰਦੇਸ਼ 'ਚ ਵਿਧਾਨਸਭਾ ਚੋਣਾਂ ਲਈ ਚੋਣ ਪ੍ਚਾਰ ਜ਼ੋਰਾਂ 'ਤੇ ਹੈ। ਮੱਧ ਪ੍ਰਦੇਸ਼ ਦੇ ਸ਼ਹਿਰ, ਪਿੰਡ ਰਾਜਨੀਤਿਕ ਪਾਰਟੀਆਂ ਦੇ ਝੰਡੇ ਅਤੇ ਚਿੰਨ੍ਹ ਨਾਲ ਭਰੇ ਪਏ ਹਨ। ਇਸ ਵਿਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਿਖਾਈ ਦੇ ਰਹੀ ਹੈ, ਜਿਸ ਵਿਚ ਇਕ ਗਾਂ 'ਤੇ ਹੀ ਭਾਜਪਾ ਦਾ ਝੰਡਾ ਰੰਗ ਕਰ ਦਿਤਾ ਗਿਆ ਹੈ।

ਹਾਲਾਂਕਿ ਇਹ ਕੋਸ਼ਿਸ਼ ਭਾਜਪਾ ਨੂੰ ਫਾਇਦਾ ਪਹੁੰਚਾਣ ਦੇ ਬਜਾਏ ਨੁਕਸਾਨ ਪਹੁੰਚਾਉਂਦੀ ਵੱਧ ਦਿਖਾਈ ਦੇ ਰਹੀ ਹੈ। ਦਰਅਸਲ ਲੋਕਾਂ ਨੇ ਇਸ ਤਰ੍ਹਾਂ ਨਾਲ ਗਾਂ ਨੂੰ ਰੰਗ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ। ਸੋਸ਼ਲ ਮੀਡੀਆ ਉਤੇ ਵੀ ਇਸ ਦੇ ਲਈ ਭਾਜਪਾ ਨੂੰ ਬਹੁਤ ਆਲੋਚਨਾ ਝੇਲਣੀ ਪੈ ਰਹੀ ਹੈ। ਸੋਸ਼ਲ ਮੀਡੀਆ ਉਤੇ ਇਕ ਯੂਜ਼ਰ ਨੇ ਇਸ ਤਸਵੀਰ ਉਤੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਇਸ ਲੋਕਾਂ ਨੇ ਚੋਣ ਜਿੱਤਣ ਲਈ ਗਊਮਾਤਾ ਉਤੇ ਵੀ ਰੰਗ ਕਰ ਉਨ੍ਹਾਂ ਉਤੇ ਜ਼ੁਲਮ ਕੀਤਾ ਹੈ।

ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਗਾਂ ਨੂੰ ਮਾਤਾ ਮੰਨਿਆ ਜਾਂਦਾ ਹੈ ਪਰ ਭਾਜਪਾ ਵੋਟਾਂ ਲਈ ਮਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ। ਇਹ ਈਸ਼ਨਿੰਦਾ  ਦੇ ਬਰਾਬਰ ਹੈ। ਉਥੇ ਹੀ ਕੁੱਝ ਯੂਜ਼ਰਸ ਨੇ ਇਸ ਨੂੰ ਜਾਨਵਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿਤਾ ਅਤੇ ਗਊਮਾਤਾ ਦੀ ਬੇਇੱਜ਼ਤੀ ਦੱਸਿਆ। ਕੁੱਝ ਲੋਕਾਂ ਨੇ ਗਾਂ ਉਤੇ ਆਰਟਿਫਿਸ਼ੀਅਲ ਰੰਗ ਦੀ ਵਰਤੋਂ ਨੂੰ ਪਸ਼ੂ ਜ਼ੁਲਮ ਮੰਨਿਆ ਅਤੇ ਭਾਜਪਾ ਦੀ ਸਖਤ ਆਲੋਚਨਾ ਕੀਤੀ।