ਯੋਗੀ ਸਰਕਾਰ ਦੇ ਮੰਤਰੀ ਨੇ ਭਾਜਪਾ ਨੂੰ ਦਿਤੀ ਮੁਸਲਿਮ ਨੇਤਾਵਾਂ ਦੇ ਨਾਮ ਬਦਲਣ ਦੀ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਸਰਕਾਰ ਵਿਚ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਯੋਗੀ ਸਰਕਾਰ ਤੋ ਮੁਗਲਸਰਾਏ ਸਟੇਸ਼ਨ, ਇਲਾਹਾਬਾਦ ਅਤੇ ਫੈਜ਼ਾਬਾਦ ਦਾ ਨਾਮ ਬਦਲੇ ਜਾਣ ਦੇ ਫੈਸਲੇ ਦਾ ....

Om Prakash Rajbhar

ਲਖਨਊ (ਭਾਸ਼ਾ): ਉੱਤਰ ਪ੍ਰਦੇਸ਼ ਸਰਕਾਰ ਵਿਚ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਯੋਗੀ ਸਰਕਾਰ ਤੋ ਮੁਗਲਸਰਾਏ ਸਟੇਸ਼ਨ, ਇਲਾਹਾਬਾਦ ਅਤੇ ਫੈਜ਼ਾਬਾਦ ਦਾ ਨਾਮ ਬਦਲੇ ਜਾਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇਸ ਨੂੰ ਮੁੱਦਿਆਂ ਤੋਂ ਭਟਕਾਉਣ ਲਈ ਕੀਤਾ ਗਿਆ ਡਰਾਮਾ ਕਰਾਰ ਦਿਤਾ ਹੈ। ਨਾਲ ਹੀ ਨਸੀਹਤ ਵੀ ਦਿਤੀ ਕਿ ਭਾਜਪਾ ਸਰਕਾਰ ਸ਼ਹਿਰਾਂ ਦਾ ਨਾਮ ਬਦਲਨ ਤੋਂ ਪਹਿਲਾਂ ਅਪਣੇ ਮੁਸਲਮਾਨ ਨੇਤਾਵਾਂ ਦਾ ਨਾਮ ਬਦਲ ਲੈਣ।

ਦੱਸ ਦਈਏ ਕਿ ਅਪਣੇ ਬਿਆਨ ਵਿਚ ਮੰਤਰੀ ਰਾਜਭਰ ਨੇ ਕਿਹਾ ਕਿ ਭਾਜਪਾ ਨੇ ਮੁਗਲਸਰਾਏ, ਇਲਾਹਾਬਾਦ ਅਤੇ ਫੈਜ਼ਾਬਾਦ ਦਾ ਨਾਮ ਬਦਲ ਦਿਤਾ ਕਿਉਂਕਿ ਉਹ ਮੁਗਲ ਦੇ ਨਾਮ ਉਤੇ ਸਨ ਜੋ ਕਿ ਇਹ ਸਰਾਸਰ ਗਲਤ ਹੈ ਉਨ੍ਹਾਂ ਨੇ ਭਾਜਪਾ ਦੇ ਤਿੰਨ ਮੁਸਲਮਾਨ ਨੇਤਾਵਾਂ ਰਾਸ਼ਟਰੀ ਬੁਲਾਰੇ ਸ਼ਾਹਨਵਾਜ ਹੁਸੈਨ, ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਪ੍ਰਦੇਸ਼ ਸਰਕਾਰ ਦੇ ਮੰਤਰੀ ਮੋਹਸੀਨ ਰਜਾ ਦਾ ਨਾਮ ਲੈਂਦੇ ਹੋਏ ਕਿਹਾ ਕਿ ਭਾਜਪਾ ਦੇ ਤਿੰਨ ਮੁਸਲਮਾਨ ਚਿਹਰੇ ਹਨ

ਭਾਜਪਾ ਸ਼ਹਿਰਾਂ ਦਾ ਨਾਮ ਬਦਲਨ ਤੋਂ ਪਹਿਲਾਂ ਇਨ੍ਹਾਂ ਮੁਸਲਮਾਨ ਨੇਤਾਵਾਂ ਦਾ ਨਾਮ ਬਦਲਣ। ਐਨਡੀਏ (ਰਾਜਗ ) ਵਿਚ ਸ਼ਾਮਿਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਪ੍ਰਧਾਨ ਰਾਜਭਰ  ਨੇ ਕਿਹਾ ਕਿ ਇਹ ਸਭ ਡਰਾਮਾ ਹੈ, ਜਦੋਂ ਵੀ ਪਛੜੇ ਅਤੇ ਸ਼ੋਸ਼ਿਤ ਵਰਗ ਅਪਣੇ ਅਧਿਕਾਰ ਮੰਗਣ ਲਈ ਅਪਣੀ ਅਵਾਜ਼ ਬੁਲੰਦ ਕਰਦੇ ਹਨ ਤਾਂ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਭਾਜਪਾ ਕੋਈ ਨਾ ਕੋਈ ਨਵਾਂ ਮੁੱਦਾ ਛੇੜ ਦਿੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਨੇ ਜੋ ਉਸਾਰੀ ਕਾਰਜ ਦੇਸ਼ ਵਿਚ ਕਰਵਾਏ ਹਨ ਉਹ ਕਿਸੇ ਹੋਰ ਨੇ ਨਹੀਂ ਕਰਵਾਏ। ਨਾਲ ਹੀ ਰਾਜਭਰ ਨੇ ਭਾਜਪਾ ਸਰਕਾਰ ਤੋਂ ਸਵਾਲ ਕੀਤਾ ਕਿ, ਕੀ ਅਸੀ ਜੀਟੀ ਰੋਡ ਉਖਾੜਕੇ ਸੁੱਟ ਦਈਏ? ਲਾਲਕਿਲਾ ਅਤੇ ਤਾਜਮਹਿਲ ਨੂੰ ਢਾਹ ਦਈਏ? ਇਲਾਹਾਬਾਦ ਅਤੇ ਫੈਜਾਬਾਦ ਦਾ ਨਾਮ ਸਿਰਫ ਇਸ ਲਈ ਬਦਲ ਦੇਣਾ ਚਾਹੀਦਾ ਕਿਉਂਕਿ ਉਹ ਮੁਸਲਮਾਨਾਂ ਦੇ ਨਾਮ ਉੱਤੇ ਹੈ, ਜੋ ਕਿ ਸਰਾਸਰ ਗਲਤ ਹੈ। ਜੇਕਰ ਇਹੀ ਸਭ ਕਰਿਣਾ ਹੈ ਤਾਂ ਭਾਜਪਾ ਸੱਬਕਾ ਨਾਲ ਸੱਬਕਾ ਵਿਕਾਸ ਦਾ ਨਾਰਾ ਦੇਕੇ ਜਨਤਾ ਨੂੰ ਮੂਰਖ ਬਣਾਉਣਾ ਛੱਡ ਦਿਓ।