ਫ਼ੌਜ ਦੇ ਕਰਨਲ ਨੇ ਬੋਮਡਿਲਾ ਦੇ ਡੀਐਮ ਅਤੇ ਐਸਪੀ ਨੂੰ ਦਿਖਾਈ ਵਰਦੀ ਦੀ ਧੌਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜ ਦੇ ਇਸ ਗ਼ੈਰ ਕਾਨੂੰਨੀ ਰੱਵਈਏ ਨੂੰ ਦੇਖਦੇ ਹੋਏ ਆਈਏਐਸ ਐਸੋਸੀਏਸ਼ਨ ਨੇ ਰੱਖਿਆ ਸਕੱਤਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।

Bomdila incident Col FB Firdauz

ਨਵੀਂ ਦਿੱਲੀ, ( ਪੀਟੀਆਈ) : ਫੌਜ਼ ਦੀ ਅਨੁਸ਼ਾਸਨਹੀਨਤਾ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਅਰੁਣਾਚਲ ਪ੍ਰਦੇਸ਼ ਵਿਚ ਹੋਈ ਇਸ ਘਟਨਾ ਵਿਚ ਫ਼ੌਜ ਦੇ ਕਰਨਲ ਦੀ ਅਸੁਸ਼ਾਸਨਹੀਤਾ ਕਾਰਨ ਫੌਜ਼ ਅਤੇ ਸਥਾਨਕ ਪ੍ਰਸ਼ਾਸਨ ਵਿਚਕਾਰ ਟਕਰਾਅ ਦੀ ਸਥਿਤੀ ਬਣ ਗਈ ਹੈ। ਫ਼ੌਜ ਦੇ ਇਸ ਗ਼ੈਰ ਕਾਨੂੰਨੀ ਰੱਵਈਏ ਨੂੰ ਦੇਖਦੇ ਹੋਏ ਆਈਏਐਸ ਐਸੋਸੀਏਸ਼ਨ ਨੇ ਰੱਖਿਆ ਸਕੱਤਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।  ਦੱਸ ਦਈਏ ਕਿ ਮਾਮਲਾ ਫ਼ੌਜ ਦੇ ਕਰਨਲ ਐਫ ਬੀ ਫਿਰਦੌਜ ਵੱਲੋਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦਾ ਹੈ।

ਫ਼ੌਜ ਦੇ ਕਰਨਲ ਫਿਰਦੌਜ ਨੇ ਆਈਏਐਸ ਅਧਿਕਾਰੀ ਸੋਨਲ ਸਵਰੂਪ ਅਤੇ ਐਸਪੀ ਸਮੇਤ ਬੋਮਡਿਲਾ ਥਾਣੇ ਦੇ ਪੁਲਿਸ ਅਧਿਕਾਰੀਆਂ ਨੂੰ ਦੇਖ ਲੈਣ ਦੀ ਧਮਕੀ ਦਿਤੀ। ਇਸ ਤੇ ਆਈਪੀਐਸ ਅਤੇ ਆਈਏਐਸ ਐਸੋਸੀਏਸ਼ਨ ਨੇ ਕਰਨਲ ਦੀ ਧਮਕੀ ਦਾ ਇਕ ਵੀਡਿਓ ਵੀ ਟਵੀਟ ਕੀਤਾ ਹੈ। ਜਿਸ ਵਿਚ ਕਰਨਲ ਫਿਰਦੋਜ਼ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਇਹ ਮੇਰੀ ਸਿੱਧੀ ਧਮਕੀ ਹੈ। ਜੇਕਰ ਮੇਰੇ ਮੁੰਡੇ ਨੂੰ ਹੱਥ ਲਗਾਇਆ ਤਾਂ ਫਿਰ ਦੇਖ ਲੈਣਾ।

ਇੰਡੀਅਨ ਸਿਵਲ ਐਂਡ ਐਡਮਿਨਿਸਟਰੇਸ਼ਨ ਸਰਵਿਸਿਜ਼ ਐਸੋਸੀਏਸ਼ਨ ਦੇ ਮੁਖੀ ਰਾਕੇਸ਼ ਸ਼੍ਰੀਵਾਸਤਵ ਨੇ ਰੱਖਿਆ ਸਕੱਤਰ ਸੰਜੇ ਮਿਤਰਾ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਭਾਰਤੀ ਫ਼ੌਜ ਅਪਣੀ ਬਹਾਦਰੀ, ਮਹਿਲਾ-ਪੁਰਸ਼ ਦੇ ਪ੍ਰਤੀ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਲਈ ਜਾਣੀ ਜਾਂਦੀ ਹੈ। ਸਾਨੂੰ ਅਪਣੀ ਫ਼ੌਜ ਤੇ ਮਾਣ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਿਚ ਸਕੱਤਰ ਸ਼੍ਰੀਵਾਸਤਵ ਨੇ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਬੇਨਤੀ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਸਜਾ ਦਿਤੀ ਜਾਵੇ।