ਪੂਨਾ ਦੀਆਂ ਸੜਕਾਂ 'ਤੇ ਥੁੱਕਿਆ ਤਾਂ ਸਾਫ ਕਰਨਾ ਪਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੀ ਸ਼ੁਰੂਆਤ ਇਸੇ ਹਫਤੇ ਤੋਂ ਕੀਤੀ ਗਈ ਹੈ। ਹੁਣ ਤੱਕ ਅਜਿਹਾ ਕਰਨ ਵਾਲੇ 156 ਲੋਕਾਂ ਨੂੰ ਫੜ੍ਹਿਆ ਗਿਆ ਹੈ।

Cleanliness drive

ਪੂਨਾ, ( ਭਾਸ਼ਾ ) : ਪੂਨਾ ਦੀਆਂ ਸੜਕਾਂ ਤੇ ਜੇਕਰ ਥੁੱਕਿਆ ਤਾਂ ਉਸ ਨੂੰ ਸਾਫ ਕਰਨਾ ਪਵੇਗਾ। ਸੜਕਾਂ ਨੂੰ ਸਾਫ ਰੱਖਣ ਦੀ ਪਹਿਲ ਅਧੀਨ ਲੋਕਲ ਬਾਡੀ ਪ੍ਰਸ਼ਾਸਨ ਨੇ ਲੋਕਾਂ ਨੂੰ ਥੁੱਕਣ ਤੇ ਸਜਾ ਦੇਣ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਅਜਿਹਾ ਕਰਨ ਤੇ ਆਰਥਿਕ ਜੁਰਮਾਨੇ ਦਾ ਪ੍ਰਬੰਧ ਪਹਿਲਾਂ ਵੀ ਸੀ ਪਰ ਹੁਣ ਤੋਂ ਸੜਕਾਂ ਤੇ ਥੁੱਕਣ ਵਾਲੇ ਨੂੰ ਸੜਕ ਵੀ ਸਾਫ ਕਰਨੀ ਪਵੇਗੀ। ਇਸ ਦੀ ਸ਼ੁਰੂਆਤ ਇਸੇ ਹਫਤੇ ਤੋਂ ਕੀਤੀ ਗਈ ਹੈ।

ਹੁਣ ਤੱਕ ਅਜਿਹਾ ਕਰਨ ਵਾਲੇ 156 ਲੋਕਾਂ ਨੂੰ ਫੜ੍ਹਿਆ ਗਿਆ ਹੈ। ਇਨ੍ਹਾਂ ਕੋਲੋ ਸੜਕ ਸਾਫ ਕਰਵਾਈ ਗਈ ਅਤੇ ਨਾਲ ਹੀ 150 ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਪੂਨਾ ਨਗਰ ਨਿਗਮ ਦੇ ਸਾਲਿਡ ਵੇਸਟ ਮੈਨੇਜਮੇਂਟ ਵਿਭਾਗ ਦੇ ਮੁਖੀ ਦਇਆਨੇਸ਼ਵਰ ਮਲਿਕ ਨੇ ਕਿਹਾ ਕਿ 2018 ਵਿਚ ਸਵੱਛਤਾ ਸਰਵੇਖਣ ਦੌਰਾਨ ਪੂਨਾ 10ਵੇਂ ਨੰਬਰ ਤੇ ਸੀ ਜਦਕਿ ਇੰਦੌਰ ਸੱਭ ਤੋਂ ਉਪੱਰ ਸੀ। ਇਸ ਵਾਰ ਸਾਡਾ ਟੀਚਾ ਹੈ ਕਿ ਪੂਨਾ ਪਹਿਲੇ ਨੰਬਰ ਤੇ ਆਏ।

ਇਹ ਮੁਹਿੰਮ 2019 ਦੇ ਸਵੱਛਤਾ ਸਵਰੇਖਣ ਦੇ ਧਿਆਨ ਹਿੱਤ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਹਫਤੇ ਬੁੱਧਵਾਰ ਨੂੰ ਥੁੱਕਣ ਤੇ ਮਨਾਹੀ ਵਜੋਂ ਮਨਾਇਆ ਜਾਂਦਾ ਸੀ ਪਰ ਬਾਅਦ ਵਿਚ ਇਹ ਬੰਦ ਹੋ ਗਿਆ। ਸਾਡੀ ਕੋਸ਼ਿਸ਼ ਇਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਹੈ। ਇਸ ਮੁਹਿੰਮ ਨੂੰ ਜਿੱਥੇ ਰੋਜ਼ਾਨਾ ਚਲਾਇਆ ਜਾਵੇਗਾ ਉਥੇ ਹੀ ਜਾਗਰੂਕਤਾ ਆਉਣ ਤੋਂ ਬਾਅਦ ਇਸ ਨੂੰ ਇਕ ਦਿਨ ਤੱਕ ਸੀਮਤ ਕਰ ਦਿਤਾ ਜਾਵੇਗਾ।