Gauhati University announces menstrual leave: ਕਾਲਜਾਂ ਦੀਆਂ ਵਿਦਿਆਰਥਣਾਂ ਹੁਣ ਮਾਹਵਾਰੀ ਛੁੱਟੀ ਲੈਣ ਦੀਆਂ ਹੋਣਗੀਆਂ ਹੱਕਦਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਹਾਟੀ ਯੂਨੀਵਰਸਿਟੀ ਨੇ ਕੀਤਾ ਐਲਾਨ

Gauhati University announces menstrual leave for girl students

Gauhati University announces menstrual leave: ਅਸਾਮ ਵਿਚ ਗੁਹਾਟੀ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਦੀਆਂ ਵਿਦਿਆਰਥਣਾਂ ਹੁਣ ਮਾਹਵਾਰੀ ਮੌਕੇ ਛੁੱਟੀ ਲੈਣ ਦੀਆਂ ਹੱਕਦਾਰ ਹੋਣਗੀਆਂ। ਗੁਹਾਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਕਾਲਜਾਂ ਲਈ ਘੱਟੋ-ਘੱਟ ਕਲਾਸ ਹਾਜ਼ਰੀ ਵਿਚ 'ਮਾਹਵਾਰੀ ਛੁੱਟੀ' ਵਜੋਂ ਮਹਿਲਾ ਵਿਦਿਆਰਥੀਆਂ ਲਈ 2 ਫ਼ੀ ਸਦੀ ਦੀ ਛੋਟ ਦਿਤੀ ਹੈ ।

ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਯੂਨੀਵਰਸਿਟੀ ਦੇ ਨੋਟੀਫਿਕੇਸ਼ਨ ਅਨੁਸਾਰ, ਸਮੈਸਟਰ ਪ੍ਰੀਖਿਆਵਾਂ ਵਿਚ ਬੈਠਣ ਲਈ ਲੜਕੀਆਂ ਨੂੰ ਹੁਣ ਘੱਟੋ-ਘੱਟ 73 ਫ਼ੀ ਸਦੀ ਕਲਾਸ ਦੀ ਹਾਜ਼ਰੀ ਦੀ ਲੋੜ ਹੋਵੇਗੀ। ਇਹ ਫ਼ੈਸਲਾ ਸਿੱਖਿਆ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਇਸ ਸਾਲ ਦੇ ਸ਼ੁਰੂ ਵਿਚ ਭੇਜੇ ਗਏ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ।

 (For more news apart from Gauhati University announces menstrual leave for girl students, stay tuned to Rozana Spokesman)