Haryana News : ਪ੍ਰੇਮੀ ਨਾਲ ਫਰਾਰ ਹੋਈ 2 ਬੱਚਿਆਂ ਦੀ ਮਾਂ; ਪੇਕੇ ਜਾਣ ਦਾ ਲਗਾਇਆ ਸੀ ਬਹਾਨਾ
ਸੋਨੇ-ਚਾਂਦੀ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਵੀ ਲੈ ਗਈ
Mother of 2 ran away: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਦੋ ਬੱਚਿਆਂ ਦੀ ਮਾਂ ਘਰੋਂ ਝੂਠ ਬੋਲ ਕੇ ਅਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਹ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਵੀ ਲੈ ਗਈ। ਪਤੀ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਦਿਤੀ ਹੈ। ਪਤੀ ਨੇ ਦਸਿਆ ਕਿ ਕਈ ਸਾਲ ਪਹਿਲਾਂ ਵੀ ਪਤਨੀ ਕਿਸੇ ਅਜਨਬੀ ਨਾਲ ਫਰਾਰ ਹੋ ਗਈ ਸੀ ਪਰ ਪੁਲਿਸ ਨੇ ਉਸ ਨੂੰ ਲੱਭ ਕੇ ਅਤੇ ਸਮਝਾ ਕੇ ਘਰ ਲਿਆਂਦਾ ਸੀ ਪਰ ਹੁਣ ਵੀ ਉਹ ਝੂਠ ਬੋਲ ਕੇ ਘਰੋਂ ਭੱਜ ਗਈ ਸੀ।
ਪਿੰਡ ਮਰਦੋ ਸਾਹਿਬ ਦੇ ਵਸਨੀਕ ਨੇ ਦਸਿਆ ਕਿ ਉਸ ਦੀ ਪਤਨੀ 9 ਨਵੰਬਰ ਨੂੰ ਦੁਪਹਿਰ 12.30 ਵਜੇ ਇਹ ਝੂਠ ਬੋਲ ਕੇ ਅਪਣੇ ਪੇਕੇ ਪਿੰਡ ਨਰੜੂ (ਪੰਜਾਬ) ਚਲੀ ਗਈ ਸੀ ਕਿ ਉਸ ਦੇ ਭਰਾਵਾਂ ਵਿਚ ਲੜਾਈ ਹੋ ਗਈ ਸੀ। ਮੈਨੂੰ ਉਥੇ ਬੁਲਾਇਆ ਗਿਆ ਹੈ। ਪਤਨੀ ਨੇ ਕਿਹਾ ਸੀ ਕਿ ਉਹ ਸ਼ਾਮ ਤਕ ਘਰ ਪਰਤ ਆਵੇਗੀ। ਸ਼ਿਕਾਇਤਕਰਤਾ ਨੇ ਦਸਿਆ ਕਿ ਉਸ ਦੀ 14 ਸਾਲ ਦੀ ਬੇਟੀ ਅਤੇ 22 ਸਾਲ ਦਾ ਬੇਟਾ ਹੈ।
ਸ਼ਿਕਾਇਤਕਰਤਾ ਨੇ ਦਸਿਆ ਕਿ ਜਦੋਂ ਉਸ ਦੇ ਲੜਕੇ ਨੇ ਅਪਣੇ ਮਾਮੇ ਦੇ ਘਰ ਜਾ ਕੇ ਲੜਾਈ ਦਾ ਕਾਰਨ ਪੁੱਛਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਥੇ ਕੋਈ ਲੜਾਈ ਨਹੀਂ ਹੋਈ। ਜਦੋਂ ਉਸ ਨੇ ਅਪਣੀ ਮਾਂ ਬਾਰੇ ਪੁੱਛਿਆ ਤਾਂ ਪ੍ਰਵਾਰ ਨੇ ਦਸਿਆ ਕਿ ਉਹ ਇਥੇ ਨਹੀਂ ਆਈ ਹੈ। ਸ਼ਿਕਾਇਤਕਰਤਾ ਨੇ ਦਸਿਆ ਕਿ ਉਦੋਂ ਤੋਂ ਉਸ ਦੀ ਪਤਨੀ ਦਾ ਫੋਨ ਬੰਦ ਹੈ। ਉਸ ਨੇ ਅਪਣੇ ਰਿਸ਼ਤੇਦਾਰਾਂ ਨੂੰ ਵੀ ਪੁੱਛਿਆ ਪਰ ਕੋਈ ਸੁਰਾਗ ਨਹੀਂ ਮਿਲਿਆ। ਪਤੀ ਨੇ ਦਸਿਆ ਕਿ ਉਸ ਦੀ ਪਤਨੀ ਕਈ ਸਾਲ ਪਹਿਲਾਂ ਕਿਸੇ ਅਜਨਬੀ ਨਾਲ ਘਰੋਂ ਚਲੀ ਗਈ ਸੀ। ਪੁਲਿਸ ਨੇ ਉਕਤ ਵਿਅਕਤੀ ਸਮੇਤ ਉਸ ਦੀ ਪਤਨੀ ਨੂੰ ਕਾਬੂ ਕਰ ਲਿਆ ਸੀ।
ਪਤੀ ਨੇ ਦਸਿਆ ਕਿ ਕਰਵਾ ਚੌਥ ਤੋਂ ਪਹਿਲਾਂ ਵੀ ਉਸ ਦੀ ਪਤਨੀ 2 ਦਿਨ ਘਰੋਂ ਬਾਹਰ ਰਹੀ ਸੀ। ਉਸ ਦੀ ਸੱਸ ਨੇ ਉਸ ਨੂੰ ਦਸਿਆ ਸੀ ਕਿ ਉਸ ਦੀ ਪਤਨੀ ਅਪਣੇ ਪੇਕੇ ਘਰ ਵੀ ਨਹੀਂ ਗਈ ਸੀ। ਪਤੀ ਨੇ ਸ਼ੱਕ ਜ਼ਾਹਰ ਕੀਤਾ ਕਿ ਕਰਵਾ ਚੌਥ 'ਤੇ ਵੀ ਉਸ ਦੀ ਪਤਨੀ ਕਿਸੇ ਅਜਨਬੀ ਨਾਲ ਸੀ। ਪਤੀ ਨੇ ਪੁਲਿਸ ਨੂੰ ਉਸ ਦੀ ਪਤਨੀ ਨੂੰ ਲੱਭਣ ਅਤੇ ਨਕਦੀ ਅਤੇ ਗਹਿਣੇ ਵਾਪਸ ਕਰਨ ਦੀ ਅਪੀਲ ਕੀਤੀ ਹੈ। ਥਾਣਾ ਸਦਰ ਪੁਲਿਸ ਨੇ ਗੁੰਮਸ਼ੁਦਗੀ ਦੀ ਰੀਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
(For more news apart from Mother of 2 ran away in ambala, stay tuned to Rozana Spokesman)