ਸੁਰਜੀਤ ਭੱਲਾ ਨੇ ਦਿਤਾ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਤੋਂ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੱਲਾ ਇਸ ਕੌਂਸਲ ਵਿਚ ਥੋੜ੍ਹੇ ਸਮੇਂ ਦੇ ਮੈਂਬਰ ਸਨ। ਭੱਲਾ ਨੇ ਟਵਿੱਟਰ ਰਾਹੀ ਅਸਤੀਫੇ ਦੀ ਜਾਣਕਾਰੀ ਦਿਤੀ।

Surjit Bhalla

ਨਵੀਂ ਦਿੱਲੀ, ( ਪੀਟੀਆਈ ) : ਸੀਨੀਅਰ ਅਰਥਸ਼ਾਸਤਰੀ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਤੋਂ ਅਸਤੀਫਾ ਦੇ ਦਿਤਾ ਹੈ। ਭੱਲਾ ਇਸ ਕੌਂਸਲ ਵਿਚ ਥੋੜ੍ਹੇ ਸਮੇਂ ਦੇ ਮੈਂਬਰ ਸਨ। ਭੱਲਾ ਨੇ ਟਵਿੱਟਰ ਰਾਹੀ ਅਸਤੀਫੇ ਦੀ ਜਾਣਕਾਰੀ ਦਿਤੀ।

 


 

ਹਾਲਾਂਕਿ ਉਹਨਾਂ ਵੱਲੋਂ ਅਸਤੀਫੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। । ਨੀਤੀ ਕਮਿਸ਼ਨ ਦੇ ਮੈਂਬਰ ਬਿਬੇਕ ਦੇਬਰਾਏ ਈਏਸੀ-ਪੀਐਮ ਮੁਖੀ ਹਨ। ਇਸ ਵਿਚ ਅਰਥਸ਼ਾਸਤਰੀ ਰਥਿਨ ਰਾਏ, ਆਸ਼ਿਮਾ ਗੋਇਲ ਅਤੇ ਸ਼ਮਿਕਾ ਰਵਿ ਵੀ ਥੋੜ੍ਹੇ ਸਮੇਂ ਦੇ ਮੈਂਬਰ ਦੇ ਤੌਰ 'ਤੇ ਸ਼ਾਮਲ ਹਨ।