ਪਰਾਲੀ ਜਲਾਉਣ ਨਾਲ ਪ੍ਰਦੂਸ਼ਣ, ਸੁਪਰੀਮ ਕੋਰਟ ਕਰੇਗਾ ਜਨਵਰੀ 'ਚ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਂਚ ਨੇ ਜੰਗਲਾਤ ਅਤੇ ਵਾਤਾਵਰਣ ਮੰਤਰਾਲਾ, ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਇਸ ਮਿਆਦ ਤੱਕ ਅਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਵੀ ਦਿਤਾ

Supreme Court

ਨਵੀਂ ਦਿੱਲੀ, ( ਭਾਸ਼ਾ ) : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਜਲਾਏ ਜਾਣ 'ਤੇ ਦਿੱਲੀ ਅਤੇ ਐਨਸੀਆਰ ਵਿਚ ਹੋਣ ਵਾਲੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ ਕਦਮ ਚੁਕੇ ਜਾਣ ਵਾਲੀ ਪਟੀਸ਼ਨ 'ਤੇ ਜਨਵਰੀ ਦੇ ਦੂਜੇ ਮਹੀਨੇ ਵਿਚ ਸੁਣਵਾਈ ਕਰੇਗੀ। ਜਸਟਿਸ ਏ.ਕੇ.ਸੀਕਰੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ.ਅਬਦੁਲ ਨਜ਼ੀਰ ਦੀ ਬੈਂਚ ਨੇ ਕਿਹਾ ਹੈ ਕਿ ਉਹ ਅੰਤਮ ਸੁਣਵਾਈ ਲਈ ਪਰਾਲੀ ਜਲਾਉਣ ਦੇ ਮੁੱਦੇ ਨੂੰ ਜਨਵਰੀ ਦੇ ਦੂਜੇ ਹਫਤੇ ਲਈ ਨਿਰਧਾਰਤ ਕਰ ਰਹੀ ਹੈ।

ਬੈਂਚ ਨੇ ਜੰਗਲਾਤ ਅਤੇ ਵਾਤਾਵਰਣ ਮੰਤਰਾਲਾ, ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਇਸ ਮਿਆਦ ਤੱਕ ਅਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਵੀ ਦਿਤਾ। ਅਦਾਲਤ ਨੇ ਕਿਹਾ ਕਿ ਪਟਾਖੇ ਬਣਾਉਣ ਵਾਲੇ ਅਤੇ ਹਰੇ ਪਟਾਖਿਆਂ ਦੀ ਵਰਤੋਂ ਸਬੰਧੀ ਰਾਜਾਂ ਦੀ ਪਾਲਣਾ ਰਿਪੋਰਟ ਸਮੇਤ ਲੰਮੇ ਸਮੇਂ ਤੋਂ ਲਟਕਦੀਆਂ  ਆ ਰਹੀਆਂ ਅਰਜ਼ੀਆਂ ਨੂੰ ਅਗਲੇ ਮਹੀਨੇ ਦੀ ਸੁਣਵਾਈ ਲਈ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਰਾਲੀ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ

ਕਾਰਨ ਦਿੱਲੀ ਐਨਸੀਆਰ ਇਲਾਕੇ ਦੀ ਹਵਾ ਵਿਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ 'ਤੇ ਇਸ ਨਾਲ ਸਥਾਨਕ ਲੋਕਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ 'ਤੇ ਬਜ਼ੁਰਗ ਅਤੇ ਬੱਚੇ ਸੱਭ ਤੋਂ ਵੱਧ ਇਹਨਾਂ ਦਾ ਸ਼ਿਕਾਰ ਹੋ ਰਹੇ ਹਨ। ਦਿੱਲੀ ਦੀ ਪ੍ਰਦੂਸ਼ਤ ਹਵਾ ਵਿਚ ਸਾਹ ਲੈਣਾ ਵੀ ਆਮ ਜਨਤਾ ਲਈ ਔਖਾ ਹੋ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕਾਂ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਫੈਲਾਉਣ ਸਬੰਧੀ ਸਾਰੇ ਜਿੰਮੇਵਾਰ ਕਾਰਨਾਂ 'ਤੇ ਵਿਚਾਰ ਕੀਤਾ ਜਾਵੇ ਅਤੇ ਰੋਕ ਲਗਾਈ ਜਾਵੇ ਤਾਂ ਜੋ ਹਵਾ ਦਾ ਪੱਧਰ ਮਿਆਰੀ ਬਣਾਇਆ ਜਾ ਸਕੇ।