ਸੁਪਰੀਮ ਕੋਰਟ ਨੇ ਅਪਣਾ ਆਦੇਸ਼ ਵਾਪਸ ਲੈਣ ਤੋਂ ਇਨਕਾਰ ਕੀਤਾ, ਜੇਤਲੀ ਵਿਰੁਧ ਜਨਹਿਤ ਪਟੀਸ਼ਨ ਖਾਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਿਰੁਧ ਜਨਹਿਤ ਮੰਗ ਦਰਜ ਕਰਨ ਵਾਲੇ ਇਕ ਵਕੀਲ ਉਤੇ 50, 000 ਰੁਪਏ ਦਾ ਜ਼ੁਰਮਾਨਾ ਲਗਾਉਣ ਦਾ ਅਪਣਾ ਆਦੇਸ਼

Supreme Court

ਨਵੀਂ ਦਿੱਲੀ (ਭਾਸ਼ਾ) : ਸੁਪਰੀਮ ਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਿਰੁਧ ਜਨਹਿਤ ਮੰਗ ਦਰਜ ਕਰਨ ਵਾਲੇ ਇਕ ਵਕੀਲ ਉਤੇ 50, 000 ਰੁਪਏ ਦਾ ਜ਼ੁਰਮਾਨਾ ਲਗਾਉਣ ਦਾ ਅਪਣਾ ਆਦੇਸ਼ ਵਾਪਸ ਲੈਣ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿਤਾ। ਉਕਤ ਪਟੀਸ਼ਨ ਵਿਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਪੂੰਜੀ ਭੰਡਾਰ ਸਬੰਧੀ ਦੋਸ਼ ਲਗਾਏ ਗਏ ਸਨ। 

ਮੁੱਖ ਜੱਜ ਰੰਜਨ ਗੋਗੋਈ, ਜਸਟਿਸ ਐਸ.ਕੇ ਕੌਲ ਅਤੇ ਜਸਟਿਸ ਕੇ.ਐਮ ਜੋਸਫ ਦੀ ਬੈਂਚ ਨੇ ਮੰਗ ਖਾਰਿਜ਼ ਕਰਦੇ ਹੋਏ ਕਿਹਾ ਕਿ ਜਾਚਕ ਵਕੀਲ ਐਮ.ਐਲ ਸ਼ਰਮਾ ਦੀ ਸੁਣਵਾਈ ਉਦੋਂ ਹੋਵੇਗੀ ਜਦੋਂ ਉਹ ਸੁਪਰੀਮ ਕੋਰਟ ਦੀ ਰਜਿਸਟਰੀ ਵਿਚ ਜ਼ੁਰਮਾਨੇ ਦੀ ਰਕਮ 50,000 ਰੁਪਏ ਜਮਾਂ ਕਰਵਾ ਦੇਣਗੇ। ਬੈਂਚ ਨੇ ਕਿਹਾ, ਅਸੀਂ ਅਪਣਾ ਕੋਈ ਆਦੇਸ਼ ਵਾਪਸ ਨਹੀਂ ਲਵਾਂਗੇ। ਤੁਸੀ ਪਹਿਲਾਂ 50,000 ਰੁਪਏ ਜਮਾਂ ਕਰਵਾਓ, ਉਸ ਤੋਂ ਬਾਅਦ ਅਸੀਂ ਤੁਹਾਡੀ ਕੋਈ ਵੀ ਪੁਰਾਣੀ ਜਾਂ ਨਵੀਂ ਮੰਗ ਉਤੇ ਸੁਣਵਾਈ ਕਰਾਂਗੇ।  

ਵਕੀਲ ਨੇ ਨਿਜੀ ਰੂਪ ਤੋਂ ਉਕਤ ਜਨਹਿਤ ਪਟੀਸ਼ਨ ਦਰਜ਼ ਕੀਤੀ ਸੀ। ਉਨ੍ਹਾਂ ਨੇ ਉਸ ਉਤੇ ਤੁਰਤ ਸੁਣਵਾਈ ਕਰਨ ਦੀ ਮੰਗ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦੇ ਦਿਤਾ ਹੈ। ਜਿਸ ਦੇ ਚਲਦੇ ਆਰਬੀਆਈ ਵਿਚ ਵਿਵਸਥਾ ਗੜਬੜਾ ਗਈ ਹੈ। ਸੁਪਰੀਮਕੋਰਟ ਨੇ ਉਨ੍ਹਾਂ ਦੀ ਮੰਗ ਸਵੀਕਾਰ ਨਹੀਂ ਕੀਤੀ।

Related Stories