ਹੈਂਡਪੰਪ ਵਿਚੋਂ ਪਾਣੀ ਦੀ ਜਗ੍ਹਾ ਨਿਕਲੀ ਇਹ ਚੀਜ਼, ਖਬਰ ਪੜ੍ਹ ਕੇ ਹੋ ਜਾਵੋਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ, ਹਮੀਰਪੁਰ ਦੀ ਰਾਠ ਤਹਿਸੀਲ ਦੇ ਪਿੰਡ ਜਾਖੇੜੀ ਵਿਚ, ਸਰਕਾਰੀ ਹੈਂਡ ਪੰਪ 100 ਘਰਾਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਇਕੋ ਇਕ ਸਹਾਰਾ ਸੀ,

OMG! The blood is coming out in the pump instead of water

ਨਵੀਂ ਦਿੱਲੀ- ਯੂਪੀ ਦੇ ਹਮੀਰਪੁਰ ਵਿਚ ਇਕ ਸਰਕਾਰੀ ਹੈਂਡ ਪੰਪ ਵਿਚੋਂ ਅਚਾਨਕ ਪਾਣੀ ਦੀ ਜਗ੍ਹਾਂ ਖੂਨ, ਮਾਸ ਹੱਡੀਆਂ ਦੇ ਟੁਕੜੇ ਨਿਕਲਣ ਲੱਗੇ ਜਿਸ ਨਾਲ ਪੂਰੇ ਇਲਾਕੇ ਵਿਚ ਭਗਦੜ ਮੱਚ ਗਈ। ਪਿੰਡ ਦੇ ਲੋਕਾਂ ਵਿਚ ਐਨੀ ਦਹਿਸ਼ਤ ਫੈਲ ਗਈ ਕਿ ਉਹ ਹੈਂਡਪੰਪ ਦੇ ਕੋਲ ਜਾਣ ਤੋਂ ਵੀ ਡਰ ਰਹੇ ਹਨ। ਦਰਅਸਲ, ਹਮੀਰਪੁਰ ਦੀ ਰਾਠ ਤਹਿਸੀਲ ਦੇ ਪਿੰਡ ਜਾਖੇੜੀ ਵਿਚ, ਸਰਕਾਰੀ ਹੈਂਡ ਪੰਪ 100 ਘਰਾਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਇਕੋ ਇਕ ਸਹਾਰਾ ਸੀ,

ਪਰ ਦੀਵਾਲੀ ਤੋਂ ਬਾਅਦ, ਉਸ ਹੈਂਡ ਪੰਪ ਵਿਚ ਪਾਣੀ ਦੀ ਬਜਾਏ ਖੂਨ ਨਿਕਲਣਾ ਸ਼ੁਰੂ ਹੋ ਗਿਆ। ਇਹ ਵੇਖ ਕੇ ਪਿੰਡ ਵਾਸੀ ਇੰਨੇ ਡਰ ਗਏ ਕਿ ਉਨ੍ਹਾਂ ਨੇ ਹੈਂਡ ਪੰਪ ਦੇ ਨੇੜੇ ਜਾਣਾ ਵੀ ਬੰਦ ਕਰ ਦਿੱਤਾ। ਕੁਝ ਲੋਕ ਇਸ ਨੂੰ ਭੂਤਾਂ ਦਾ ਪਰਛਾਵਾਂ ਮੰਨ ਰਹੇ ਹਨ, ਅਤੇ ਕੁਝ ਇਸ ਹੈਂਡ ਪੰਪ ਨੂੰ ਸ਼ਰਾਪਿਤ ਮੰਨ ਰਹੇ ਹਨ। ਇਸ ਹੈਂਡ ਪੰਪ ਵਿਚੋਂ ਪਾਣੀ ਦੀ ਬਦਬੂ ਆਉਣ ਨਾਲ ਵੀ ਲੋਕ ਪ੍ਰੇਸ਼ਾਨ ਹਨ।

ਜਦੋਂ ਪਿੰਡ ਵਾਸੀਆਂ ਨੇ ਇਹ ਜਾਣਕਾਰੀ ਹਮੀਰਪੁਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਦਿੱਤੀ ਤਾਂ ਉਨ੍ਹਾਂ ਐਸਡੀਐਮ ਨੂੰ ਜਾਂਚ ਦੇ ਆਦੇਸ਼ ਦਿੱਤੇ। ਜਾਖੇੜੀ ਪਿੰਡ ਦੇ ਇਸ ਅਜੀਬ ਹੈਂਡ ਪੰਪ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸਨੂੰ ਖੋਲ੍ਹ ਦਿੱਤਾ ਗਿਆ ਹੈ, ਅਤੇ ਜਦੋਂ ਇਸ ਦੇ ਖਾਸ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤਾਂ ਸਬ-ਕੁਲੈਕਟਰ ਨੇ ਇਸਨੂੰ ਬੰਦ ਕਰ ਦਿੱਤਾ। ਐਸਡੀਐਮ ਨੇ ਕਿਹਾ ਕਿ ਇਸ ਵਿਚ ਸੱਪ ਜਾਂ ਕੀੜਾ ਫਸ ਗਿਆ ਹੋਵੇਗਾ ਜੋ ਹੁਣ ਸੜ ਕੇ ਨਿਕਲ ਰਿਹਾ ਹੋਵੇਗਾ

ਪਰ ਪਿੰਡ ਵਾਲੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਹਨ। ਉਸੇ ਸਮੇਂ, ਵਾਤਾਵਰਣ ਮਾਹਰ ਜਲੀਜ ਖਾਨ ਇਸ ਬਹੁਤ ਹੀ ਅਜੀਬ ਮਾਮਲੇ ਬਾਰੇ ਕਹਿ ਰਹੇ ਹਨ ਕਿ ਸਥਾਨਕ ਲੋਕ ਮਰੇ ਹੋਏ ਪਸ਼ੂਆਂ ਨੂੰ ਆਪਣੇ ਆਲੇ ਦੁਆਲੇ ਦੇ ਖੂਹਾਂ ਅਤੇ ਨਦੀਆਂ ਵਿਚ ਸੁੱਟ ਦਿੰਦੇ ਹਨ ਕਿਉਂਕਿ ਹੈਂਡ ਪੰਪ ਦਾ ਜਲ ਸਰੋਤ ਖੂਹਾਂ ਜਾਂ ਨਦੀਆਂ ਨਾਲ ਜੁੜਿਆ ਹੋਇਆ ਹੈ।

ਹੈਂਡ ਪੰਪ ਵਿਚੋਂ ਲਹੂ ਅਤੇ ਮਾਸ ਦੇ ਟੁਕੜੇ ਨਿਕਲਣ ਦਾ ਜੋ ਵੀ ਕਾਰਨ ਹੈ, ਪਰ ਪਿੰਡ ਦੇ ਲੋਕ ਇਸ ਤੋਂ ਇੰਨੇ ਡਰੇ ਹੋਏ ਹਨ ਕਿ ਉਨ੍ਹਾਂ ਨੇ ਇਸ ਹੈਂਡ ਪੰਪ ਦੀ ਜਗ੍ਹਾ ਕਈ ਮੀਟਰ ਦੂਰ ਤੋਂ ਪਾਣੀ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਅਜੀਬ ਹੈਂਡ ਪੰਪ ਦੀ ਕਹਾਣੀ ਜ਼ਿਲੇ ਵਿਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਲੋਕ ਇਸ ਨੂੰ ਦੇਖਣ ਲਈ ਦੂਰੋਂ-ਦੂਰੋਂ ਆ ਰਹੇ ਹਨ।