ਵਿਆਹ ਨੂੰ ਲੈ ਕੇ ਸਰਵੇਖਣ ਆਇਆ ਸਾਹਮਣੇ,ਜਾਣੋ ਕਿਸ ਗੱਲ ਦਾ ਪਤੀ-ਪਤਨੀ ਨੂੰ ਲੱਗਦਾ ਹੈ ਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੋਟਸਟਾਰ 'ਆਊਟ ਆਫ ਲਵ ਸਰਵੇਖਣ' ਨੇ ਕੀਤਾ ਸਰਵੇਖਣ

File Photo

ਨਵੀਂ ਦਿੱਲੀ : ਭਾਰਤੀ ਵਿਆਹਾਂ ਵਿਚ ਅਸੁਰੱਖਿਆ ਦੀ ਭਾਵਨਾ ਵੱਧ ਗਈ ਹੈ। ਇਕ ਨਵੇਂ ਸਰਵੇਖਣ ਵਿਚ ਪਤਾ ਚੱਲਿਆ ਹੈ ਕਿ 45 ਫ਼ੀਸਦੀ ਭਾਰਤੀ ਗੁਪਤ ਤਰੀਕੇ ਨਾਲ ਆਪਣੇ ਸਾਥੀ ਦੇ ਫੋਨ ਦੀ ਜਾਂਚ ਕਰਨਾ ਚਾਹੁੰਦੇ ਹਨ ਅਤੇ 55 ਫ਼ੀਸਦੀ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਹੋਟਸਟਾਰ 'ਆਉਟ ਆਫ ਲਵ ਸਰਵੇਖਣ' ਦੇ ਅਨੁਸਾਰ ਧੋਖਾ ਖਾਣ ਦਾ ਸੱਭ ਤੋਂ ਜਿਆਦਾ ਡਰ ਉੱਤਰ ਭਾਰਤ (32 ਫ਼ੀਸਦੀ) ਅਤੇ ਪੂਰਬੀ ਭਾਰਤ(31 ਫ਼ੀਸਦੀ) ਵਿਚ ਹੈ ਜਦਕਿ ਪੱਛਮੀ ਅਤੇ ਦੱਖਣੀ ਭਾਰਤ ਵਿਚ ਇਹ ਡਰ ਲਗਭਗ 21 ਫ਼ੀਸਦੀ ਹੈ। ਅਜਿਹਾ ਸ਼ੱਕ ਸੱਭ ਤੋਂ ਜਿਆਦਾ ਜੈਪੂਰ,ਲਖਨਉ ਅਤੇ ਪਟਨਾ ਵਿਚ ਹੈ ਜਦਕਿ ਬੈਗਲੁਰੂ ਅਤੇ ਪੁਣੇ ਵਿਚ ਸੱਭ ਤੋਂ ਘੱਟ ਹੈ।

ਸਰਵੇਖਣ ਵਿਚ ਭਾਗ ਲੈਣ ਵਾਲੇ ਮੁੰਬਈ ਅਤੇ ਦਿੱਲੀ ਦੇ ਜਿਆਦਾ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਸਾਥੀ ਦੀ ਜਾਣਕਾਰੀ ਦੇ ਬਿਨਾਂ ਉਸ ਦੇ ਫੋਨ ਦੀ ਜਾਂਚ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਪ੍ਰੇਮ ਵਿਆਹ ਕਰਨ ਵਾਲੇ ਕੇਵਲ 62 ਫ਼ੀਸਦੀ ਹਨ ਉੱਥੇ ਹੀ ਪਰਿਵਾਰ ਦੀ ਰਜਾਮੰਦੀ ਨਾਲ ਵਿਆਹ ਕਰਨ ਵਾਲੇ ਕੇਵਲ 52 ਫ਼ੀਸਦੀ ਲੋਕਾਂ ਨੇ ਅਜਿਹਾ ਕੀਤਾ ਹੈ।

ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਹਿਲਾਵਾਂ ਨੇ ਪੁਰਸ਼ਾਂ ਦੀ ਤੁਲਨਾਂ ਵਿਚ ਜਿਆਦਾਤਰ ਆਪਣੇ ਜੀਵਨ ਸਾਥੀ ਦੇ ਫੋਨ ਚੈੱਕ ਕੀਤੇ ਹਨ। ਲਾਈਫ ਕੋਚ,ਚਿਕਿਤਸਕ ਅਤੇ ਕੁਆਂਟਮ ਦਵਾਈ ਦੇ ਡਾਕਟਰ ਰੇਮਨ ਲਾਂਬਾ ਨੇ ਕਿਹਾ ''ਅਜਿਹਾ ਹੋਣ ਦੇ ਕਈਂ ਕਾਰਨ ਹਨ ਕਿਧਰੇ ਇਹ ਸਰੀਰਕ ਜਰੂਰਤਾਂ ਨੂੰ ਚੱਲਦੇ ਹੁੰਦਾ ਹੈ ਅਤੇ ਕਿਧਰੇ ਜਿਆਦਾ ਭਾਵਨਾਤਮਕ ਰਿਸ਼ਤਿਆਂ ਦੇ ਕਾਰਨ''।

ਜਿਵੇਂ ਕਿ ਸੋਸ਼ਲ ਮੀਡੀਆ ਨਿਜੀ ਸਮੇਂ 'ਤੇ ਭਾਰੀ ਹੈ, 16 ਫ਼ੀਸਦੀ ਉੱਤਰ ਦੇਣ ਵਾਲਿਆ ਨੇ ਕਿਹਾ ਸੋਸ਼ਲ ਮੀਡੀਆ ਦੀ ਬੇਵਫਾਈ ਤੋਂ ਪਰੇਸ਼ਾਨ ਹਨ। ਇਸ ਲਈ ਚਾਰਾਂ ਵਿਚੋ ਇਕ ਵਿਆਹੇ ਭਾਰਤੀ ਜੋੜੇ ਨੇ ਧੋਖੇ ਦੀ ਵਜਾ ਬਹੁਤ ਚੰਗਾ ਨਹੀਂ ਹੋਣਾ ਮੰਨਿਆ ਅਤੇ ਪੰਜਾਂ ਵਿਚੋਂ ਇਕ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਥੀ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ। ਹੋਰ ਮੁੱਖ ਕਾਰਨ ਜੋ ਲੋਕਾਂ ਨੇ ਬੋਰ, ਵਿੱਤੀ ਅਤੇ ਜੀਵਨਸ਼ੈਲੀ ਦੀ ਸਮੱਸਿਆਵਾਂ ਨੂੰ ਗਿਣਾਇਆ ਹੈ।