ਸਕੂਲ ਵੈਨ ਚ ਲੱਗੀ ਅੱਗ, 14 ਬੱਚੇ ਆਏ ਅੱਗ ਦੀ ਚਪੇਟ ‘ਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਭਦੋਹੀ ਜਿਲ੍ਹੇ ਵਿਚ ਸ਼ਨੀਵਾਰ ਸਵੇਰੇ ਬੱਚੀਆਂ ਨੂੰ ਲੈ ਕੇ ਜਾ ਰਹੀ.......

School Van

ਨਵੀਂ ਦਿੱਲੀ : ਯੂਪੀ ਦੇ ਭਦੋਹੀ ਜਿਲ੍ਹੇ ਵਿਚ ਸ਼ਨੀਵਾਰ ਸਵੇਰੇ ਬੱਚੀਆਂ ਨੂੰ ਲੈ ਕੇ ਜਾ ਰਹੀ ਇਕ ਸਕੂਲ ਵੈਨ ਵਿਚ ਲੱਗੇ ਗੈਸ ਸਿਲੰਡਰ ਵਿਚ ਅੱਗ ਲੱਗ ਗਈ। ਇਸ ਤੋਂ ਬਾਅਦ ਵੈਨ ਵਿਚ ਸਵਾਰ ਸਕੂਲੀ ਬੱਚੀਆਂ ਦੀਆਂ ਚੀਖਾਂ ਸ਼ੁਰੂ ਹੋ ਗਈਆਂ। ਜਿਸ ਦੇ ਨਾਲ ਮੌਕੇ ਉਤੇ ਅਫੜਾ-ਦਫੜੀ ਮੱਚ ਗਈ। ਇਸ ਦੁਰਘਟਨਾ ਵਿਚ 14 ਬੱਚੇ ਅੱਗ ਦੀ ਚਪੇਟ ਵਿਚ ਆਉਣ ਨਾਲ ਝੁਲਸ ਗਏ। ਇਨ੍ਹਾਂ ਵਿਚ 20 ਤੋਂ 70 ਫੀਸਦੀ ਤੱਕ ਝੁਲਸੇ 13 ਬੱਚੀਆਂ ਨੂੰ ਜਿਲ੍ਹਾਂ ਹਸਪਤਾਲ ਤੋਂ ਬੀਐਚਿਊ ਰੈਫਰ ਕਰ ਦਿਤਾ ਗਿਆ। ਅੱਠ ਬੱਚਿਆਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਸਕੂਲ ਦੇ ਬੱਚਿਆਂ ਨੂੰ ਇਕ ਮਾਰੁਤੀ ਵੈਨ ਨਾਲ ਲਿਆਇਆ ਜਾਂਦਾ ਸੀ। ਸ਼ਨੀਵਾਰ ਨੂੰ ਚਾਲਕ ਵੈਨ ਤੋਂ ਬੱਚਿਆਂ ਨੂੰ ਲੈਣ ਗਿਆ ਸੀ। ਸ਼ਿਵਰਾਮਪੁਰ, ਸਰਪਤਹਾ ਆਦਿ ਪਿੰਡਾਂ ਦੇ ਬੱਚਿਆਂ ਨੂੰ ਲੈਣ ਤੋਂ ਬਾਅਦ ਉਹ ਲਖਨੋ ਵਿਚ ਇਕ ਬੱਚੇ ਨੂੰ ਲੈਣ ਗਿਆ ਸੀ। ਉਥੇ ਵੈਨ ਪਿੱਛੇ ਕਰਦੇ ਸਮੇਂ ਰਸੋਈ ਗੈਸ ਸਿਲੰਡਰ ਨਾਲ ਚੱਲਣ ਵਾਲੀ ਵੈਨ ਵਿਚ ਗੈਸ ਲੀਕ ਹੋਣ ਦੇ ਕਾਰਨ ਅੱਗ ਲੱਗ ਗਈ। ਉਸ ਸਮੇਂ ਵੈਨ ਵਿਚ ਲੱਗ-ਭੱਗ ਡੇਢ ਦਰਜ਼ਨ ਬੱਚੇ ਸਵਾਰ ਸਨ। ਅੱਗ ਲੱਗਣ ਤੋਂ ਬਾਅਦ ਚਾਲਕ ਵੈਨ ਦੀ ਟਾਕੀ ਬੰਦ ਛੱਡ ਕੇ ਫ਼ਰਾਰ ਹੋ ਗਿਆ। ਵੈਨ ਜਲਣ ਲੱਗੀ ਤਾਂ ਉਸ ਵਿਚ ਮੌਜੂਦ ਬੱਚੇ ਚਿਲਾਉਣ ਲੱਗੇ।

ਮੌਕੇ ਉਤੇ ਮੌਜੂਦ ਸੀਤਾ ਸ਼ੁਕਲਾ ਨਾਮ ਦੀ ਔਰਤ ਨੇ ਭੱਜ ਕੇ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪਿੰਡ ਦੇ ਲੋਕਾਂ ਦੀ ਮਦਦ ਨਾਲ ਵੈਨ ਦੀ ਟਾਕੀ ਤੋੜੀ। ਪਰ ਉਦੋਂ ਤੱਕ 14 ਬੱਚੇ ਝੁਲਸ ਚੁੱਕੇ ਸਨ। ਬੱਚਿਆਂ ਨੂੰ ਕੱਢਣ ਵਿਚ ਔਰਤ ਤੋਂ ਇਲਾਵਾ ਉਨ੍ਹਾਂ ਦੇ  ਪਤੀ ਵੀ ਅੱਗ ਨਾਲ ਝੁਲਸ ਗਏ। ਲੋਕਾਂ ਨੇ 108 ਐਬੂਲੈਂਸ ਅਤੇ ਪੁਲਿਸ ਨੂੰ ਸੂਚਨਾ ਦਿਤੀ। ਕਾਫ਼ੀ ਦੇਰ ਤੱਕ ਐਬੂਲੈਂਸ ਨਹੀਂ ਪਹੁੰਚੀ ਤਾਂ ਲੋਕਾਂ ਨੇ ਅਪਣੇ ਆਪ ਹੀ ਬੱਚਿਆਂ ਨੂੰ ਜਿਲ੍ਹਾਂ ਹਸਪਤਾਲ ਪਹੁੰਚਾਇਆ। ਜਿਲ੍ਹਾਂ ਹਸਪਤਾਲ ਵਿਚ ਮੁੱਢਲੀ ਸਹਿਤਾ ਤੋਂ ਬਾਅਦ 13 ਬੱਚਿਆਂ ਅਤੇ ਔਰਤ ਸੀਤਾ ਨੂੰ ਬੀਐਚਿਊ ਰੈਫ਼ਰ ਕਰ ਦਿਤਾ ਗਿਆ।