ਮੋਗਾ ‘ਚ ਚਲਦੀ ਕਾਰ ਨੂੰ ਲੱਗੀ ਅੱਗ, ਕਾਰ ਚਾਲਕ ਨੇ ਭੱਜ ਕੇ ਬਚਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ‘ਤੇ ਅਚਾਨਕ ਸਵਿੱਫਟ ਕਾਰ ਵਿਚ ਅੱਗ ਲੱਗਣ ਨਾਲ ਕਾਰ ਬੁਰੀ ਤਰ੍ਹਾਂ ਸੜ ਕੇ ਸਆਹ ਹੋ ਗਈ। ਕਾਰ ਚਾਲਕ ਨੇ ਭੱਜ...

Fire in a car

ਮੋਗਾ : ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ‘ਤੇ ਅਚਾਨਕ ਸਵਿੱਫਟ ਕਾਰ ਵਿਚ ਅੱਗ ਲੱਗਣ ਨਾਲ ਕਾਰ ਬੁਰੀ ਤਰ੍ਹਾਂ ਸੜ ਕੇ ਸਆਹ ਹੋ ਗਈ। ਕਾਰ ਚਾਲਕ ਨੇ ਭੱਜ ਕੇ ਅਪਣੀ ਜਾਨ ਬਚਾਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ‘ਤੇ ਆਸ-ਪਾਸ ਦੇ ਲੋਕ ਉੱਥੇ ਜਮ੍ਹਾਂ ਹੋ ਗਏ। ਜਿਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ‘ਤੇ ਪਾਣੀ ਪਾਇਆ ਪਰ ਕਾਰ ਇਸ ਦੇ ਬਾਵਜੂਦ ਵੀ ਸੜ ਗਈ। ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ (35) ਨਿਵਾਸੀ ਪਿੰਡ ਮਹੇਸ਼ਰੀ ਨੇ ਦੱਸਿਆ ਕਿ ਉਹ ਨੈਸਲੇ ਡੇਅਰੀ ਵਿਚ ਕੰਮ ਕਰਦਾ ਹੈ।

ਜਦੋਂ ਉਹ ਸਵੇਰੇ ਸਾਢੇ 6 ਵਜੇ ਦੇ ਕਰੀਬ ਅਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਅਪਣੀ ਸਵਿੱਫਟ ਕਾਰ ‘ਤੇ ਸਵਾਰ ਹੋ ਕੇ ਅਪਣੇ ਪਿੰਡ ਵਾਪਸ ਜਾ ਰਿਹਾ ਸੀ, ਤਾਂ ਜਿਵੇਂ ਹੀ ਉਹ ਅਪਣੇ ਪਿੰਡ ਦੇ ਮੋੜ ਦੇ ਕੋਲ ਪਹੁੰਚਿਆ, ਤਾਂ ਉਸ ਕਾਰ ਵਿਚੋਂ ਕੁਝ ਸੜਨ ਦੀ ਬਦਬੂ ਆਉਣ ਲੱਗੀ ਅਤੇ ਉਸ ਨੇ ਵੇਖਿਆ ਪਰ ਕੁਝ ਪਤਾ ਨਹੀਂ ਲੱਗਿਆ। ਲਾਈਟਾਂ ਵੀ ਮੱਧਮ ਹੋ ਗਈਆਂ।

ਇਸ ਦੌਰਾਨ ਉਸ ਨੇ ਜਦੋਂ ਕਾਰ ਦਾ ਬੋਨਟ ਚੁੱਕਿਆ ਅਤੇ ਕਾਰ ਵਿਚ ਪਈ ਪਾਣੀ ਦੀ ਬੋਤਲ ਵਿਚੋਂ ਪਾਣੀ ਸੁੱਟਿਆ ਪਰ ਇਸ ਦੇ ਦੌਰਾਨ ਕਾਰ ਦੇ ਟਾਇਰ ਵੀ ਅੱਗ ਦੀ ਚਪੇਟ ਵਿਚ ਆ ਗਏ ਅਤੇ ਫਿਰ ਰੌਲਾ ਪਾਇਆ। ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ। ਅੱਗ ਨੇ ਕਾਰ ਨੂੰ ਚੰਗੀ ਤਰ੍ਹਾਂ ਘੇਰਾ ਪਾ ਲਿਆ ਸੀ ਜਿਸ ਤੋਂ ਬਾਅਦ ਚਾਲਕ ਨੇ ਉਥੋਂ ਭੱਜ ਕੇ ਅਪਣੀ ਜਾਨ ਬਚਾਈ ਅਤੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ

ਪਰ ਕਾਰ ਇਕਦਮ ਹੀ ਅੱਗ ਦੀ ਚਪੇਟ ਵਿਚ ਆ ਗਈ ਅਤੇ ਵੇਖਦੇ ਹੀ ਵੇਖਦੇ ਉਹ ਸੜ ਕੇ ਸੁਆਹ ਹੋ ਗਈ। ਕਾਰ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲਣ ‘ਤੇ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਅਤੇ ਜਾਂਚ ਤੋਂ ਇਲਾਵਾ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।