ਚਾਹ ਦੀ ਰੇੜੀ ਨਾਲ ਗੁਜ਼ਾਰਾ ਕਰਨ ਵਾਲਾ ਜੋੜਾ ਘੁੰਮ ਆਇਆ 23 ਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਗਾ ਕਮਾਉਣ ਵਾਲੇ ਲੋਕ ਵੀ ਵਰਲਡ ਟੂਰ ਦੇ ਅਪਣੇ ਸੁਪਨੇ ਉਤੇ ਪੈਸੇ ਲਗਾਉਣ......

Couple

ਨਵੀਂ ਦਿੱਲੀ : ਚੰਗਾ ਕਮਾਉਣ ਵਾਲੇ ਲੋਕ ਵੀ ਵਰਲਡ ਟੂਰ ਦੇ ਅਪਣੇ ਸੁਪਨੇ ਉਤੇ ਪੈਸੇ ਲਗਾਉਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ, ਉਥੇ ਹੀ ਕੇਰਲ ਦਾ ਇਕ ਬਜ਼ੁਰਗ ਜੋੜਾ ਚਾਹ ਵੇਚ ਕੇ ਹੁਣ ਤੱਕ 23 ਦੇਸ਼ਾਂ ਦੀ ਸੈਰ ਕਰ ਚੁੱਕਿਆ ਹੈ। ਕੌਚੀ ਵਿਚ ਰਹਿਣ ਵਾਲੇ ਬਜੁਰਗ ਪਤੀ-ਪਤਨੀ ਅਪਣੀ ਛੋਟੀ ਜਿਹੀ ਚਾਹ ਦੀ ਦੁਕਾਨ ਅਤੇ ਜੱਗਦੀਆਂ ਅੱਖਾਂ ਨਾਲ ਦੇਖੇ ਸੁਪਨਿਆਂ ਦੇ ਭਰੋਸੇ ‘ਅਰਾਉਂਡ-ਦ- ਵਰਲਡ’ ਕਰ ਰਹੇ ਹਨ। ਵਿਜੈਨ 68 ਦੇ ਹਨ, ਜਦੋਂ ਕਿ ਮੋਹਾਲਾ ਦੀ ਉਮਰ 67 ਸਾਲ ਹੈ। ਇਨ੍ਹਾਂ ਦੀ ਚਾਹ ਦੁਕਾਨ ਦਾ ਨਾਮ ਹੈ ਸ਼੍ਰੀ ਬਾਲਾਜੀ ਕਾਫ਼ੀ ਹਾਊਸ।

ਵਿਜੈਨ ਅਤੇ ਮੋਹਾਲਾ ਰੋਜ ਸਵੇਰੇ ਤੋਂ ਕੰਮ ਸ਼ੁਰੂ ਕਰਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਸ਼ਾਮ ਤੱਕ ਬਾਕੀ ਜਰੂਰਤਾਂ ਤੋਂ ਇਲਾਵਾ ਉਨ੍ਹਾਂ ਦੇ ਕੋਲ 300 ਰੁਪਏ ਵੱਖ ਤੋਂ ਬਚਾਏ ਜਾਣ। ਇਹ 300 ਰੁਪਏ ਉਹ ਦੁਨੀਆ ਦੀ ਸ਼ੈਰ ਲਈ ਜੋੜਦੇ ਹਨ। ਪੈਸੇ ਬਚ ਜਾਣ ਇਸ ਦੇ ਲਈ ਉਨ੍ਹਾਂ ਨੇ ਮਦਦ ਲਈ ਦੁਕਾਨ ਉਤੇ ਕੋਈ ਕਰਮਚਾਰੀ ਵੀ ਨਹੀਂ ਰੱਖਿਆ ਹੈ। ਰੋਜ ਚਾਹ ਵੇਚ ਕੇ 300 ਰੁਪਏ ਜਮਾਂ ਕਰਨ ਤੋਂ ਬਾਅਦ ਵੀ ਅਕਸਰ ਪੈਸੇ ਘੱਟ ਪੈਂਦੇ ਹਨ ਅਤੇ ਉਹ ਲੋਨ ਲੈਂਦੇ ਹਨ। ਲੋਨ ਨੂੰ ਹੌਲੀ-ਹੌਲੀ ਉਤਾਰ ਦਿੰਦੇ ਹਨ। ਫਿਰ ਅਪਣੇ ਪਸੰਦੀਦਾ ਦੇਸ਼ ਦੀ ਸ਼ੈਰ ਕਰਨ ਲਈ ਨਿਕਲ ਜਾਂਦੇ ਹਨ। ਦੋਨਾਂ ਦੇ ਵਿਆਹ ਨੂੰ 45 ਸਾਲ ਹੋ ਚੁੱਕੇ ਹਨ। ਦੋਨਾਂ ਨੂੰ ਹੀ ਘੁੰਮਣ ਦਾ ਸ਼ੌਕ ਸੀ।

ਸਾਂਝੇ ਸੁਪਨਿਆਂ ਨੂੰ ਪੂਰਾ ਕਰਨ ਲਈ ਓਨੀ ਪੂੰਜੀ ਨਹੀਂ ਹੋਣ ਦੀ ਵਜ੍ਹਾਂ ਨਾਲ 56 ਸਾਲ ਪਹਿਲਾਂ 1963 ਵਿਚ ਉਨ੍ਹਾਂ ਨੇ ਚਾਹ ਦੀ ਰੇੜੀ ਲਗਾ ਕੇ ਚਾਹ ਵੇਚਣੀ ਸ਼ੁਰੂ ਕੀਤੀ ਅਤੇ ਇਸ ਦੇ ਨਾਲ ਹੀ ਸ਼ੁਰੂਆਤ ਹੋਈ ਦੁਨੀਆ ਘੁੰਮਣ ਦੀ ਅਤੇ ਲੱਗਭੱਗ 70 ਦੀ ਉਮਰ ਵਿਚ ਇਸ ਉਮਰ ‘ਚ ਜਦੋਂ ਕਿ ਦੂਜੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਸ਼ਿਕਾਇਤ ਕਰਦੇ ਹਨ, ਉਹ ਦੁਨੀਆ ਦੇ ਦੂਜੇ ਹਿੱਸਿਆਂ ਨੂੰ ਐਕਸਪਲੋਰ ਕਰ ਰਹੇ ਹਨ।

ਇਸ ਵਿਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ, ਸਗੋਂ ਖੁਸ਼ੀ ਹੀ ਹੁੰਦੀ ਹੈ। ਉਨ੍ਹਾਂ ਦੀ ਚਾਹ ਦੀ ਦੁਕਾਨ ਵਿਚ ਤਿੰਨ ਵੱਖ-ਵੱਖ ਦੇਸ਼ਾਂ ਭਾਰਤ, ਪੈਰਿਸ ਅਤੇ ਸਿੰਗਾਪੁਰ ਦਾ ਸਮਾਂ ਦੱਸਦੀਆਂ ਘੜੀਆਂ ਲੱਗੀਆਂ ਹੋਈਆਂ ਹਨ, ਜੋ ਉਨ੍ਹਾਂ ਦੇ ਮਜਬੂਤ ਇਰਾਦੀਆਂ ਨੂੰ ਦੱਸਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਅਪਣੇ ਖਰਚੀਆਂ ਦੇ ਬਿਲ ਵੀ ਦੀਵਾਰਾਂ ਉਤੇ ਲਗਾ ਰੱਖੇ ਹਨ। ਚਾਹ ਪੀਣ ਆਉਣ ਵਾਲੀਆਂ ਨੂੰ ਵੱਡੇ ਚਾਅ ਨਾਲ ਉਹ ਵਰਲਡ ਟੂਰ ਦੇ ਅਪਣੇ ਕਿੱਸੇ ਸੁਣਾਉਂਦੇ ਹਨ।