ਕਿਸਾਨੀ ਮੋਰਚੇ ’ਤੇ ਪੁੱਜੀ ਟਿਕਟਾਕ ਸਟਾਰ ਨੂਰ ਦੀ ਟੀਮ, ਮੋਦੀ ਨੂੰ ਕਾਨੂੰਨ ਵਾਪਸ ਲੈਣ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਰਚੇ ਵਿਚ ਲਗਾਤਾਰ ਮਨੋਰੰਜਨ ਜਗਤ ਦੀਆਂ ਹਸਤੀਆਂ ਵੱਲੋਂ ਕੀਤੀ ਜਾ ਰਹੀ ਸ਼ਮੂਲੀਅਤ

Tiktok star noor at Farmers Protest

ਨਵੀਂ ਦਿੱਲੀ (ਮਨੀਸ਼ਾ): ਕਿਸਾਨੀ ਮੋਰਚੇ ਵਿਚ ਲਗਾਤਾਰ ਮਨੋਰੰਜਨ ਜਗਤ ਦੀਆਂ ਹਸਤੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸ ਦੌਰਾਨ ਮਸ਼ਹੂਰ ਟਿਕਟਾਕ ਸਟਾਰ ਨੂਰ ਦੀ ਟੀਮ ਵੀ ਕਿਸਾਨਾਂ ਦਾ ਸਾਥ ਦੇਣ ਦਿੱਲੀ ਪਹੁੰਚੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਨੂਰ ਨੇ ਕਿਹਾ ਕਿ ਉਹ ਇੱਥੇ ਕਿਸਾਨਾਂ ਦੇ ਹੱਕ ਵਿਚ ਪੀਐਮ ਮੋਦੀ ਨੂੰ ਅਪੀਲ ਕਰਨ ਆਈ ਹੈ ਕਿ ਇਹ ਕਾਨੂੰਨ ਰੱਦ ਕੀਤੇ ਜਾਣ।

ਨੂਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕਾਨੂੰਨ ਜਲਦੀ ਰੱਦ ਕੀਤੇ ਜਾਣ ਤਾਂ ਜੋ ਠੰਢ ਵਿਚ ਬੈਠੇ ਬੱਚੇ, ਬਜ਼ੁਰਗ ਤੇ ਕਿਸਾਨ ਅਪਣੇ ਘਰਾਂ ਨੂੰ ਵਾਪਸ ਜਾ ਸਕਣ।ਨੂਰ ਦੀ ਟੀਮ ਦੇ ਮੈਂਬਰ ਵਰੁਣ ਨੇ ਦੱਸਿਆ ਕਿ ਕਿਸਾਨ ਅਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਇਸ ਤੋਂ ਵੀ ਜ਼ਿਆਦਾ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਮੋਰਚੇ ‘ਤੇ ਆ ਚੁੱਕੇ ਹਨ ਤੇ ਇਸ ਵਾਰ ਉਹ ਨੂਰ ਨੂੰ ਲੈ ਕੇ ਆਏ। ਉਹਨਾਂ ਕਿਹਾ ਕਿ ਸਾਡੇ ਕੋਲ ਜ਼ਮੀਨ ਨਹੀਂ ਹੈ ਪਰ ਸਾਡਾ ਜ਼ਮੀਰ ਸਾਨੂੰ ਵਾਰ-ਵਾਰ ਖਿੱਚ ਕੇ ਦਿੱਲੀ ਲਿਆ ਰਿਹਾ ਹੈ।

ਵਰੁਣ ਨੇ ਕਿਹਾ ਕਿ ਜਦੋਂ ਪੰਜਾਬੀ ਬਾਰਡਰ ‘ਤੇ ਸ਼ਹੀਦੀਆਂ ਪਾਉਂਦੇ ਹਨ ਤਾਂ ਸਰਕਾਰ ਨੂੰ ਉਹ ਅੱਤਵਾਦੀ ਨਹੀਂ ਲਗਦੇ ਪਰ ਜਦੋਂ ਪੰਜਾਬੀ ਅਪਣੇ ਹੱਕ ਮੰਗਦੇ ਹਨ ਤਾਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਨਸ਼ੇ ਵਿਚ ਡੁੱਬਿਆ ਨੌਜਵਾਨ ਕਿਹਾ ਜਾਂਦਾ ਸੀ ਅੱਜ ਉਹੀ ਨੌਜਵਾਨ ਦਿੱਲੀ ਦੀਆਂ ਸੜਕਾਂ ‘ਤੇ ਹੋਂਦ ਦੀ ਲੜਾਈ ਲੜ ਰਿਹਾ ਹੈ।