ਲਖਨਊ ਏਅਰਪੋਰਟ 'ਤੇ ਅਖਿਲੇਸ਼ ਯਾਦਵ ਨਾਲ ਬਦਸਲੂਕੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ  ਨੂੰ ਇਲਾਹਾਬਾਦ ਯੂਨੀਵਰਸਿਟੀ ਵਿਦਿਆਰਥੀ ਸੰਘ ਯੂਨੀਅਨ ਦੇ ਉਦਘਾਟਨ ਪ੍ਰੋਗਰਾਮ ਵਿਚ ਜਾਣ ਤੋਂ ਰੋਕਿਆ ਗਿਆ।

Akhilesh Yadav stopped at Lucknow airport

ਲਖਨਊ : ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਲਖਨਊ ਏਅਰਪੋਰਟ 'ਤੇ ਇਲਾਹਾਬਾਦ ਯੂਨੀਵਰਸਿਟੀ ਜਾਣ ਤੋਂ ਰੋਕੇ ਜਾਣ 'ਤੇ ਵਿਧਾਨ ਪਰਿਸ਼ਦ ਵਿਚ ਹੰਗਾਮਾ ਹੋ ਗਿਆ। ਸਪਾ ਮੈਬਰਾਂ ਨੇ ਹੰਗਾਮਾ ਕਰਦੇ ਹੋਏ ਰਾਜ ਦੀ ਯੋਗੀ ਸਰਕਾਰ 'ਤੇ ਤਾਨਾਸ਼ਾਹੀ ਦੇ ਇਲਜ਼ਾਮ ਲਗਾਏ। ਅਖਿਲੇਸ਼ ਦੇ ਨਾਲ ਲਖਨਊ ਏਅਰਪੋਰਟ 'ਤੇ ਬਦਸਲੂਕੀ ਕੀਤੇ ਜਾਣ ਸਬੰਧੀ ਜਾਰੀ ਕੀਤੇ ਗਏ ਵੀਡੀਓ ਵਿਚ

ਏਡੀਐਮ ਪੁਰਬ ਵੈਭਵ ਸਿੰਘ ਅਖਿਲੇਸ਼ ਯਾਦਵ ਨੂੰ ਜ਼ਬਰਨ ਰੋਕ ਰਹੇ ਹਨ। ਉਨ੍ਹਾਂ ਨੇ ਅਖਿਲੇਸ਼ ਯਾਦਵ ਨੂੰ ਜਬਰਨ ਧੱਕਾ ਦੇ ਦਿਤਾ। ਜਿਸ 'ਤੇ ਅਖਿਲੇਸ਼ ਨੇ ਏਡੀਐਮ ਨੂੰ ਕਿਹਾ ਕਿ ਹੱਥ ਨਾ ਲਗਾਉਣਾ। ਇਸ ਦੌਰਾਨ ਸੁਰੱਖਿਆ ਗਾਰਡ ਨੇ ਏਡੀਐਮ ਨੂੰ ਪਿੱਛੇ ਕਰਦੇ ਹੋਏ ਅਖਿਲੇਸ਼ ਨੂੰ ਸੁਰੱਖਿਆ ਘੇਰੇ ਵਿਚ ਲੈ ਲਿਆ। ਵਿਧਾਨ ਪਰਿਸ਼ਦ ਵਿਚ ਵਿਰੋਧੀ ਧਿਰ ਦੇ ਨੇਤਾ ਅਹਿਮਦ ਹਸਨ ਨੇ

ਕਿਹਾ ਕਿ ਯੂਪੀ ਵਿਚ ਐਮਰਜੈਂਸੀ ਲਾਗੂ ਹੋ ਗਈ ਹੈ, ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ  ਨੂੰ ਇਲਾਹਾਬਾਦ ਯੂਨੀਵਰਸਿਟੀ ਵਿਦਿਆਰਥੀ ਸੰਘ ਯੂਨੀਅਨ ਦੇ ਉਦਘਾਟਨ ਪ੍ਰੋਗਰਾਮ ਵਿਚ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ । ਸਰਕਾਰ ਗੁੰਡੇ-ਮਾਫਿਆ ਨੂੰ ਸਪੋਰਟ ਕਰਦੀ ਹੈ।

ਆਮ ਆਦਮੀ ਅਤੇ ਸ਼ਰੀਫ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਲਾਹਾਬਾਦ ਯੂਨੀਵਰਸਿਟੀ ਵਿਚ ਵਿਦਿਆਰਥੀ ਸੰਘ ਪ੍ਰਧਾਨ ਸਮਾਜਵਾਦੀ ਵਿਦਿਆਰਥੀ ਸਭਾ ਦਾ ਉਮੀਦਵਾਰ ਜਿੱਤਿਆ ਹੈ ਇਸ ਲਈ ਰਾਜ  ਸਰਕਾਰ ਉਦਘਾਟਨ ਸਮਾਗਮ ਵਿਚ ਅਖਿਲੇਸ਼ ਯਾਦਵ ਨੂੰ ਸ਼ਾਮਿਲ ਨਹੀਂ ਹੋਣ ਦੇਣਾ ਚਾਹੁੰਦੀ ਹੈ, ਜਦਕਿ ਇਹ ਤਾਨਾਸ਼ਾਹੀ ਹੈ।  ਮਾਮਲੇ ਸਬੰਧੀ ਲਖਨਊ ਕ੍ਰਿਸ਼ਨਾ ਨਗਰ  ਦੇ ਖੇਤਰ

 


 

ਅਧਿਕਾਰੀ ਲਾਲ ਪ੍ਰਤਾਪ ਸਿੰਘ  ਨੇ ਕਿਹਾ ਕਿ ਪ੍ਰਯਾਗਰਾਜ ਦੇ ਐਸਐਸਪੀ ਅਤੇ ਡੀਐਮ ਨੇ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਅਖਿਲੇਸ਼ ਯਾਦਵ  ਪ੍ਰਯਾਗਰਾਜ ਆਉਂਦੇ ਹਨ ਤਾਂ ਕਾਨੂੰਨ ਵਿਵਸਥਾ ਖ਼ਰਾਬ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਏਅਰਪੋਰਟ 'ਤੇ ਰੋਕਿਆ ਗਿਆ। ਦੂਜੇ ਪਾਸੇ ਅਖਿਲੇਸ਼ ਨੇ ਟਵੀਟ ਕਰ ਕੇ ਦੱਸਿਆ ਕਿ ਮੈਨੂੰ ਰੋਕੇ ਜਾਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਚਲ ਸਕਿਆ ਹੈ ।