ਦਿੱਲੀ ਦੇ ਚਾਰ ਸਿੱਖ ਹਲਕਿਆਂ ‘ਚ ਭਾਜਪਾ ਡਿੱਗੀ ਮੁੱਧੇ ਮੂੰਹ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਤਾਧਾਰੀ ਆਮ ਆਦਮੀ ਪਾਰਟੀ ਬਿਜਲੀ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕੀਤੇ...

Modi and Shah

ਨਵੀਂ ਦਿੱਲੀ: ਸੱਤਾਧਾਰੀ ਆਮ ਆਦਮੀ ਪਾਰਟੀ ਬਿਜਲੀ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕੀਤੇ ਆਪਣੇ ਕੰਮਾਂ ਦੇ ਆਧਾਰ ‘ਤੇ ਹੁੰਝਾਫੇਰ ਜਿੱਤ ਪ੍ਰਾਪਤ ਕਰਕੇ ਮੁੜ ਸੱਤਾ ਵਿਚ ਆਈ ਹੈ। ਜਦੋਂਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰੇ ਸਹਾਰੇ ਚੋਣ ਮੈਦਾਨ ਵਿਚ 7 ਸੀਟਾਂ ਜਿੱਤ ਕੇ ਭਾਜਪਾ ਪਾਰਟੀ ਦਿੱਲੀ ਵਿਚ ਆਪਣੀ ਸਰਕਾਰ ਬਣਾਉਣ ਤੋਂ ਖੁੰਝ ਗਈ ਅਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਭਾਜਪਾ ਦੇ ਚੋਣ ਪ੍ਰਚਾਰ ਦੀ ਕਮਾਨ ਪੀਐਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਮੁੱਚੀ ਕੇਂਦਰੀ ਕੈਬਨਿਟ ਤੋਂ ਇਲਾਵਾ ਪਾਰਟੀ ਦੇ ਐਮਪੀ ਅਤੇ ਵੱਖ-ਵੱਖ ਸੂਬਿਆਂ ਦੇ ਆਗੂ ਸੰਭਾਲ ਰਹੇ ਸੀ। ਦਿੱਲੀ ਅਕਾਲੀਆਂ ਦੇ ਹਿੱਸੇ ਆਉਦੀਆਂ 4 ਸੀਟਾਂ ਜਿੱਥੇ ਸਿੱਖ ਅਤੇ ਪੰਜਾਬੀ ਵੋਟਰ ਜ਼ਿਆਦਾ ਪ੍ਰਭਾਵਸ਼ਾਲੀ ਸੀ।

ਉੱਥੇ ਅਕਾਲੀਆਂ ਨੇ ਚੋਣਾਂ ਲੜਨੀਆਂ ਸੀ, ਸ਼ਾਹਦਰਾ, ਹਰੀ ਨਗਰ, ਰਾਜੌਰਾ ਗਾਰਡਨ, ਕਾਲਕਾ ਵਿਚੋਂ ਭਾਂਵੇ ਭਾਜਪਾ ਨੇ ਅਕਾਲੀ ਦਲ ਨੂੰ ਧੋਬੀ ਪਟਕਾ ਮਾਰ ਕੇ ਬਾਹਰ ਕੱਢ ਦਿੱਤਾ ਸੀ ਹੁਣ ਇਨ੍ਹਾਂ ਹਲਕਿਆਂ ਵਿਚ ਭਾਜਪਾ ਵੀ ਮੁੱਧੇ ਮੂੰਹ ਡਿੱਗੀ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਦਿੱਲੀ ਦੀਆਂ ਚੋਣਾਂ ਵਿਚ ਭਾਰਤ ਅੰਦਰ ਚੱਲ ਰਹੇ ਟਕਰਾਅ ਵਾਲੇ ਮਾਹੌਲ ਦਾ ਅਸਰ ਪੈਣਾ ਲਾਜ਼ਮੀ ਸੀ। ਅਜਿਹੇ ਵਿਚ ਇਕ ਸਮੂਹ ਵਜੋਂ ਸਿੱਖ ਵੋਟ ਕਿਸੇ ਵੀ ਧਿਰ ਦੀ ਜਿੱਤ ਹਾਰ ਦਾ ਫ਼ੈਸਲਾ ਕਰਨ ਵਿਚ ਸਭ ਤੋਂ ਅਹਿਮ ਸਮੂਹਿਕ ਵੋਟ ਸਮਝੀ ਜਾ ਰਹੀ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਨੂੰ ਦਿੱਲੀ 'ਚ ਹਮਾਇਤ ਦਾ ਐਲਾਨ ਕਰ ਦਿੱਤਾ ਸੀ ਪਰ ਹੋਰਨਾਂ ਹਲਕਿਆਂ ਦੀ ਤਾਂ ਛੱਡੋ ਜਿੱਥੇ ਸਿੱਖ ਵਸੋਂ ਅਤੇ ਅਕਾਲੀ ਦਲ ਦਾ ਆਧਾਰ ਹੈ, ਓਥੇ ਵੀ ਭਾਜਪਾ ਦਾ ਕਮਲ ਮੁਰਝਾਇਆ ਹੀ ਦਿੱਖਿਆ। ਇਨ੍ਹਾਂ 4 ਹਲਕਿਆਂ ਦੀ ਹਾਰ ਦਾ ਪ੍ਰਛਾਵਾਂ ਜ਼ਰੂਰ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ 'ਤੇ ਪਵੇਗਾ।