ਕੇਜਰੀਵਾਲ ਨੂੰ ਜਿੱਤ ਦਵਾਉਣ ਵਾਲੀ ਰਣਨੀਤੀ ਦਾ ਹੋਇਆ ਖੁਲਾਸਾ, ਪਿਛਲੇ ਸਾਲ ਜੂਨ ਤੋਂ ਕੀਤਾ ਕੰਮ ਸ਼ੁਰੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਅਰਵਿੰਦ ਦਾ ਰੋਲ ਡਿਫਾਇੰਡ ਕੀਤਾ ਕਿ ਉਹ ਮੁੱਖ ਮੰਤਰੀ...

Delhi assembly eletion result 2020 interesting facts and points

ਨਵੀਂ ਦਿੱਲੀ: ਦਿੱਲੀ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ। ਅਰਵਿੰਦ ਕੇਜਰੀਵਾਲ ਫਿਰ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਹਨ। 62 ਅਤੇ 8 ਸੀਟਾਂ ਦਾ ਅੰਕੜਾ ਦੇਖਣ ਤੇ ਅਜਿਹਾ ਲਗ ਰਿਹਾ ਹੈ ਕਿ ਆਪ ਲਈ ਜਿੱਤ ਆਸਾਨ ਸੀ ਪਰ ਅਜਿਹਾ ਨਹੀਂ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਪੂਰੀਆਂ ਚੋਣਾਂ ਹੀ ਆਮ ਆਦਮੀ ਪਾਰਟੀ ਦੇ ਹੱਥੋਂ ਜਾਂਦੀਆਂ ਦਿੱਸੀਆਂ।

ਆਪਾ ਨੂੰ ਜਿਤਾਉਣ ਦੀ ਰਣਨੀਤੀ ਬਣਾਉਣ ਵਾਲੇ ਸਭ ਤੋਂ ਖ਼ਾਸ ਵਿਅਕਤੀ ਨੇ ਇਕ ਮੀਡੀਆ ਰਿਪੋਰਟ ਵਿਚ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਉਸ ਰਣਨੀਤੀ ਦਾ ਖੁਲਾਸਾ ਕੀਤਾ ਜਿਸ ਨੇ ਕੇਜਰੀਵਾਲ ਨੂੰ ਤੀਜੀ ਵਾਰ ਦਿੱਲੀ ਦਾ ਸੀਐਮ ਬਣਾ ਦਿੱਤਾ ਹੈ। ਇਸ ਯੋਜਨਾ ਤੇ ਅਮਲ ਪਿਛਲੇ ਸਾਲ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਫੌਰਨ ਬਾਅਦ ਹੀ ਸ਼ੁਰੂ ਹੋ ਗਿਆ ਸੀ। ਨਵੀਂ ਰਣਨੀਤੀ ਤਹਿਤ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਰੋਲ ਤੈਅ ਕੀਤਾ ਗਿਆ।

ਆਮ ਆਦਮੀ ਪਾਰਟੀ ਵਿਚ ਅਪਣੇ ਰੋਲ ਨੂੰ ਲੈ ਕੇ ਬੇਹੱਦ ਦੁਚਿੱਤੀ ਸੀ ਕਿ ਉਹਨਾਂ ਨੇ ਦਿੱਲੀ ਦਾ ਸੀਐਮ ਬਣਨਾ ਹੈ ਜਾਂ ਓਪੋਜ਼ੀਸ਼ਨ ਲੀਡਰ ਦੀ ਤਰ੍ਹਾਂ ਰਿਐਕਟ ਕਰਨਾ ਹੈ। ਰੋਲ ਡਿਫਾਇੰਡ ਕੀਤਾ ਗਿਆ ਕਿ ਦਿੱਲੀ ਦੇ ਸੀਐਮ ਦੀ ਤਰ੍ਹਾਂ ਵਰਤਾਓ ਕੀਤਾ ਜਾਵੇ। ਕਿਉਂ ਕਿ ਜਨਤਾ ਨੇ ਕੇਜਰੀਵਾਲ ਨੂੰ ਮੋਦੀ ਨਾਲ ਲੜਨ ਲਈ ਓਪੋਜ਼ੀਸ਼ਨ ਦਾ ਫੇਸ ਨਹੀਂ ਬਣਾਇਆ ਬਲਕਿ ਦਿੱਲੀ ਦਾ ਸੀਐਮ ਬਣਾਇਆ ਹੈ। ਇਹ ਚੀਜ਼ ਦੇਖਣ ਨੂੰ ਬਹੁਤ ਸਧਾਰਨ ਲਗਦੀ ਹੈ ਪਰ ਹੈ ਬਹੁਤ ਵੱਡੀ।

ਕੇਜਰੀਵਾਲ ਸ਼ਾਹੀਨ ਬਾਗ਼ ਵਿਚ ਨਹੀਂ ਉਲਝੇ ਅਤੇ ਨਾ ਹੀ ਉਹਨਾਂ ਵੱਲੋਂ ਰਾਮ ਮੰਦਿਰ ਤੇ ਕੋਈ ਕੁਮੈਂਟ ਕੀਤਾ ਗਿਆ ਤੇ ਇਸ ਦੇ ਚਲਦੇ ਲੋਕਾਂ ਨੂੰ ਲੱਗਿਆ ਕਿ ਕੇਜਰੀਵਾਲ ਮੋਦੀ ਤੋਂ ਡਰ ਰਹੇ ਹਨ, ਇਸ ਲਈ ਕੁਮੈਂਟ ਨਹੀਂ ਕਰ ਰਹੇ। ਜਦਕਿ ਅਜਿਹਾ ਕੁੱਝ ਵੀ ਨਹੀਂ ਸੀ। ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਦੀ ਜਮ ਕੇ ਆਲੋਚਨਾ ਕੀਤੀ ਗਈ ਕਿਉਂ ਕਿ ਇਹ ਦਿੱਲੀ ਨਾਲ ਜੁੜਿਆ ਮੁੱਦਾ ਸੀ। ਦਿੱਲੀ ਤੋਂ ਬਾਹਰ ਦੇ ਮੁੱਦਿਆਂ ਨੂੰ ਛੱਡ ਦਿੱਤਾ ਗਿਆ।

ਜੇ ਉਹ ਕੇਰਲ ਦੇ ਸਬਰੀਮਾਲਾ ਤੇ ਕੁਮੈਂਟ ਕਰਦੇ ਤਾਂ  ਜਨਤਾ ਨੇ ਸੋਚਣਾ ਸੀ ਕਿ ਕੇਜਰੀਵਾਲ ਨੂੰ ਦਿੱਲੀ ਦਾ ਸੀਐਮ ਬਣਾਇਆ ਹੈ ਤੇ ਉਹ ਕੇਰਲ ਵਿਚ ਕਿਉਂ ਉਲਝ ਰਹੇ ਹਨ। ਉਹਨਾਂ ਨੇ ਅਰਵਿੰਦ ਦਾ ਰੋਲ ਡਿਫਾਇੰਡ ਕੀਤਾ ਕਿ ਉਹ ਮੁੱਖ ਮੰਤਰੀ ਦੀ ਤਰ੍ਹਾਂ ਵਰਤਾਓ ਕਰਨ। ਅਰਵਿੰਦ ਕੇਜਰੀਵਾਲ ਦੇ ਅਹੁਦੇ ਵਿਚ ਬਦਲਾਅ ਕੀਤਾ ਗਿਆ। ਜਿਵੇਂ ਹੀ ਆਪ ਐਜੀਟੇਸ਼ਨਿਸਟ, ਐਕਿਟਵਿਸਟ, ਰੇਵੋਲਿਊਸ਼ਨਰੀ ਨਹੀਂ ਹੈ ਬਲਕਿ ਅਰਵਿੰਦ ਸੀਐਮ ਹੈ।

ਇਸ ਤਹਿਤ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਵਿਗਿਆਪਨ ਵਿਚ ਲਗਾਈ ਗਈ ਫੋਟੋ ਵੀ ਬਦਲ ਦਿੱਤੀ ਗਈ। ਪਹਿਲਾਂ ਜਿਹੜੀ ਫੋਟੋ ਸੀ ਉਸ ਵਿਚ ਉਹ ਬਹੁਤ ਗੁੱਸੇ ਵਿਚ ਦਿਸਦੇ ਸਨ। ਇੰਝ ਲਗਦਾ ਸੀ ਕਿ ਜਿਵੇਂ ਉਹ ਅੰਦੋਲਨ ਦੀ ਤਿਆਰੀ ਵਿਚ ਹਨ। ਇਸ ਨੂੰ ਬਦਲ ਕੇ ਸਾਧਾਰਨ ਸ਼ਰਟ ਵਿਚ ਹੱਸਦਾ ਹੋਇਆ ਚਿਹਰਾ ਦਿਖਾਇਆ ਗਿਆ ਤਾਂ ਕਿ ਉਹ ਇਕ ਸਧਾਰਨ ਸੀਐਮ ਦੀ ਤਰ੍ਹਾਂ ਦਿਸੇ। ਇਸ ਪ੍ਰਕਾਰ ਉਹਨਾਂ ਦੀ ਫੋਟੋ ਤੇ ਉਹਨਾਂ ਦਾ ਰੋਲ ਬਦਲ ਦਿੱਤਾ ਗਿਆ ਜਿਸ ਨਾਲ ਉਹ ਬਿਲਕੁੱਲ ਸਧਾਰਨ ਦਿਸਣ ਲੱਗੇ।

ਚੋਣਾਂ ਤੋਂ ਪਹਿਲਾਂ ਆਪ ਵੱਲੋਂ ਰਿਪੋਰਟ ਕਾਰਡ ਦਿੱਤਾ ਗਿਆ ਕਿ ਪਾਰਟੀ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ। ਇਸ ਰਿਪੋਰਟ ਕਾਰਡ ਵਿਚ ਇਹ ਨਹੀਂ ਲਿਖਿਆ ਸੀ ਕਿ ਦਿੱਲੀ ਬਦਲ ਦਿੱਤੀ ਗਈ ਹੈ ਜਾਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ ਬਲਕਿ ਜੋ ਦਾਅਵੇ ਕੀਤੇ ਗਏ ਹਨ ਉਹਨਾਂ ਅੰਕੜਿਆਂ ਨੂੰ 10 ਪੁਆਇੰਟ ਵਿਚ ਜਨਤਾ ਦੇ ਸਾਮਹਣੇ ਰੱਖਿਆ ਗਿਆ।

ਜਿਵੇਂ ਕਿਹਾ ਗਿਆ ਸੀ ਕਿ ਬਿਜਲੀ ਮੁਫ਼ਤ ਦਿੱਤੀ ਗਈ ਹੈ ਤਾਂ ਉਸ ਦੇ ਨਾਲ ਲਿਖਿਆ ਗਿਆ ਕਿ 200 ਯੂਨਿਟ ਤਕ ਮੁਫ਼ਤ ਹੋ ਗਈ ਹੈ ਤਾਂ ਕਿ ਲੋਕਾਂ ਨੂੰ ਸਮਝਣ ਵਿਚ ਕੋਈ ਮੁਸ਼ਕਲ ਨਾ ਹੋਵੇ। ਸਕੂਲ ਦਾ ਦਾਅਵਾ ਕੀਤਾ ਤਾਂ ਅੰਕੜਿਆਂ ਨਾਲ ਕੀਤਾ। 600 ਪੰਨੇ ਦਾ ਗਰੰਟੀ ਕਾਰਡ ਨਹੀਂ ਬਣਾਇਆ ਬਲਕਿ ਪੁਆਇੰਟ ਟੂ ਪੁਆਇੰਟ 10 ਗੱਲਾਂ ਲਿਖੀਆਂ ਗਈਆਂ। ਇਹੀ ਕੰਮ ਬਿਹਾਰ ਵਿਚ ਨੀਤਿਸ਼ ਕੁਮਾਰ ਅਤੇ ਆਂਧਰਾ ਵਿਚ ਜਗਨ ਰੇਡੀ ਨਾਲ ਵੀ ਕੀਤਾ ਗਿਆ ਸੀ।

ਜਿਵੇਂ ਲਿਖਿਆ ਸੀ ਕਿ 200 ਯੂਨਿਟ ਮੁਫ਼ਤ ਬਿਜਲੀ ਅਤੇ ਨਾਲ ਇਸ ਗੱਲ ਦੀ ਵੀ ਗਰੰਟੀ ਵੀ ਦਿੱਤੀ ਕਿ ਇਹ ਜਾਰੀ ਰਹੇਗਾ ਅਤੇ ਦਿੱਲੀ ਨੂੰ ਤਾਰ ਮੁਕਤ ਬਣਾਇਆ ਗਿਆ। ਤਾਰਾਂ ਨੂੰ ਅੰਡਰਗ੍ਰਾਉਂਡ ਕੀਤਾ ਜਾਵੇਗਾ। ਗਰੰਟੀ ਕਾਰਡ ਨੂੰ ਘਟ ਤੋਂ ਘਟ 25 ਹਜ਼ਾਰ ਘਰਾਂ ਤਕ ਪਹੁੰਚਾਇਆ ਗਿਆ। ਲਗੇ ਰਹੋ ਦਾ ਮਤਲਬ ਇਹ ਹੈ ਕਿ ਤੁਹਾਡੀ ਸਮਰੱਥਾ ਤੇ ਯਕੀਨ ਹੈ ਪਰ ਇਹ ਨਹੀਂ ਮੰਨ ਰਹੇ ਹਨ ਕਿ ਇੰਨੀ ਵੱਡੀ ਚੁਣੌਤੀ ਹੈ ਕਿ ਹੁਣ ਸਭ ਕੁੱਝ ਅਚੀਵ ਨਹੀਂ ਹੋਇਆ।

ਆਪ ਪਿਛਲੇ 5 ਸਾਲਾਂ ਵਿਚ ਕੋਈ ਵੀ ਚੋਣਾਂ ਨਹੀਂ ਜਿੱਤੀ। ਲੋਕ ਸਭਾ ਚੋਣਾਂ ਹਾਰੀ ਹੈ। ਨਗਰ ਨਿਗਮ ਦੀਆਂ ਚੋਣਾਂ ਹਾਰੀ ਹੈ। ਯੂਨੀਵਰਸਿਟੀ ਦੀਆਂ ਚੋਣਾਂ ਹਾਰੀ, ਵਿਧਾਨ ਸਭਾ ਦੀਆਂ ਜਿਹੜੀਆਂ ਇੱਥੇ ਅਤੇ ਬਾਹਰ ਹੋਈਆਂ ਸਨ ਉਹ ਵੀ ਹਾਰੇ ਸਨ। ਉਸ ਦਾ ਮੁਕਾਬਲਾ ਅਜਿਹੀ ਪਾਰਟੀ ਨਾਲ ਸੀ ਜੋ ਲਗਾਤਾਰ ਚੋਣਾਂ ਜਿੱਤਦੀ ਆ ਰਹੀ ਹੈ ਜਿਸ ਦਾ ਬਹੁਤ ਵੱਡਾ ਅਤੇ ਮਜ਼ਬੂਤ ਸੰਗਠਨ ਹੈ। ਜਿਸ ਕੋਲ ਮੋਦੀ ਅਤੇ ਸ਼ਾਹ ਵਰਗੇ ਮੈਨੇਜਰ ਹਨ।

ਜਦਕਿ ਆਮ ਆਦਮੀ ਪਾਰਟੀ ਵਿਚ ਇਕ ਹੀ ਚਿਹਰਾ ਹੈ ਅਤੇ ਇਕ ਹੀ ਮੈਨੇਜਰ। ਭਾਜਪਾ ਨੇ 300 ਸੰਸਦ ਮੈਂਬਰ, 11 ਮੁੱਖ ਮੰਤਰੀ ਲਗਾ ਦਿੱਤੇ। ਪ੍ਰਧਾਨ ਮੰਤਰੀ ਨੇ ਸਭਾਵਾਂ ਕੀਤੀਆਂ। ਅਮਿਤ ਸ਼ਾਹ ਨੇ ਪੂਰੀ ਤਾਕਤ ਲਗਾ ਦਿੱਤੀ। ਇਕ ਅਜਿਹਾ ਮੌਕਾ ਵੀ ਆਇਆ ਜਦੋਂ ਚੋਣਾਵੀ ਮਾਹੌਲ ਬਦਲ ਗਿਆ ਸੀ ਅਤੇ ਆਪ ਦੇ ਹੱਥਾਂ ਚੋਂ ਚੋਣਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਸਨ। ਇਸ ਦੌਰਾਨ ਭਾਜਪਾ ਨੇ ਦੋ ਵੱਡੀ ਗ਼ਲਤੀਆਂ ਕੀਤੀਆਂ।

ਪਹਿਲੀ ਇਹ ਕਿ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਦਸਿਆ ਅਤੇ ਦੂਜਾ ਉਹਨਾਂ ਨੇ ਐਂਟੀ ਹਿੰਦੂ ਕਹਿਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਹਨੁੰਮਾਨ ਚਾਲੀਸਾ ਕਰ ਕੇ ਤੁਰੰਤ ਇਸ ਦਾ ਕਾਉਂਟਰ ਕੀਤਾ। ਜੇ ਸਹੀ ਸਮੇਂ ਤੇ ਅਜਿਹਾ ਨਾ ਕੀਤਾ ਜਾਂਦਾ ਤਾਂ ਨਤੀਜੇ ਕੁੱਝ ਹੋਰ ਹੀ ਹੋਣੇ ਸੀ।  ਭਾਜਪਾ ਨਾਲ ਲੜਾਈ ਬਹੁਤ ਸਖਤ ਸੀ। 62 ਅਤੇ 8 ਦਾ ਅੰਕੜਾ ਵੇਖਣਾ ਆਸਾਨ ਲੱਗਦਾ ਹੈ, ਪਰ ਅਸਲ ਵਿਚ ਇਸ ਦੀ ਕਹਾਣੀ ਵੱਖਰੀ ਹੈ।

ਹਰ ਬੂਥ ਤੇ ਸਖ਼ਤ ਟੱਕਰ ਸੀ। 2015 ਦੇ ਮੁਕਾਬਲੇ ਹਰ ਸੀਟ ਤੋਂ ਆਮ ਆਦਮੀ ਪਾਰਟੀ ਦਾ ਜਿੱਤਣ ਦਾ ਫ਼ਰਕ ਘੱਟ ਗਿਆ। 2015 ਵਿਚ ਭਾਜਪਾ ਦਾ ਵੋਟ ਹਿੱਸਾ 32% ਸੀ, 5% ਦਾ ਵਾਧਾ ਹੋਇਆ ਹੈ। ਆਪ 53% ਦੇ ਨੇੜੇ ਹੋ ਗਈ। ਭਾਜਪਾ ਦੀ ਮੁਹਿੰਮ ਨਕਾਰਾਤਮਕ ਸੀ, ਜਦਕਿ ‘ਆਪ’ ਸਕਾਰਾਤਮਕ ਰਹੀ। ਜਿੱਥੇ ਵੀ ਅਸੀਂ ਰਣਨੀਤੀ ਬਣਾਉਂਦੇ ਹਾਂ, ਅਸੀਂ ਸਕਾਰਾਤਮਕ ਮੁਹਿੰਮ ਕਰਦੇ ਹਾਂ।

ਬਿਹਾਰ ਵਾਂਗ ਨਿਤੀਸ਼ ਕੁਮਾਰ ਦਾ ਬਿਹਾਰ ਤੋਂ ਬਾਹਰ ਹੋਣਾ ਸੀ, ਇਕ ਵਾਰ ਫਿਰ, ਨਿਤੀਸ਼ ਕੁਮਾਰ। ਇਸ ਲਈ ਇਸ ਦਾ ਅਰਥ ਇਹ ਹੈ ਕਿ ਅਸੀਂ ਬਿਹਾਰ ਦੀ ਤਰੱਕੀ ਚਾਹੁੰਦੇ ਹਾਂ, ਜੋ ਨਿਤੀਸ਼ ਕੁਮਾਰ ਰਾਹੀਂ ਹੋ ਸਕਦੀ ਹੈ। ਭਾਜਪਾ ਦਾ ਸਾਰਾ ਪ੍ਰਚਾਰ ਨਾਕਾਰਾਤਮਕ ਦਿਖਾਈ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।