ਮਜ਼ਦੂਰ ਦੀ ਕਿਸਮਤ ਨੇ ਲਿਆ ਅਜਿਹਾ ਮੋੜ, ਖੁਦ ਮਜ਼ਦੂਰ ਵੀ ਹੋ ਗਿਆ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਰੀਬੀ ਦੇ ਬਾਵਜੂਦ ਲਾਟਰੀ ਦਾ ਟਿਕਟ ਖਰੀਦਣ ਦੇ ਸ਼ੌਂਕੀਨ...

kerala labo lottery

ਨਵੀਂ ਦਿੱਲੀ: ਕਿਸਮਤ ਕਦੋਂ ਬਦਲ ਜਾਵੇ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ। ਪਰ ਜਦੋਂ ਰੱਬ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ। ਜੀਂ ਹਾ ਅਜਿਹਾ ਹੀ ਇਕ ਮਾਮਲਾ ਕੇਰਲ ਤੋਂ ਅਇਆ ਹੈ ਜਿੱਥੇ ਇਕ ਮਜ਼ਦੂਰ ਦੀ ਲਾਟਰੀ ਲੱਗੀ ਹੈ ਤੇ ਰਾਤੋਂ ਰਾਤ ਮਾਲਾਮਾਲ ਹੋ ਗਿਆ। ਕਿਸਮਤ ਨੇ ਅਜਿਹੀ ਪਲਟੀ ਖਾਧੀ ਕਿ ਗਰੀਬ ਮਜ਼ਦੂਰ ਨੂੰ ਰਾਤੋਂ ਰਾਤ ਹੀ ਕਰੋੜਪਤੀ ਕਰ ਦਿੱਤਾ। ਇਸ ਮਜ਼ਦੂਰ ਦੀ 12 ਕਰੋੜ ਦੀ ਲਾਟਰੀ ਲੱਗੀ ਹੈ।

ਗਰੀਬੀ ਦੇ ਬਾਵਜੂਦ ਲਾਟਰੀ ਦਾ ਟਿਕਟ ਖਰੀਦਣ ਦੇ ਸ਼ੌਂਕੀਨ ਮਜ਼ਦੂਰ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਸ ਰਾਹੀਂ ਉਹ ਕਰੋੜਪਤੀ ਬਣ ਜਾਵੇਗਾ। ਹਾਲਾਂਕਿ ਇਸ ਰਾਸ਼ੀ ਦਾ ਵੱਡਾ ਹਿੱਸਾ ਟੈਕਸ 'ਚ ਚੱਲਾ ਜਾਵੇਗਾ। ਇਹ ਮਜ਼ਦੂਰ ਕਨੂੰਰ ਜ਼ਿਲ੍ਹੇ ਵਿਚ ਸਥਿਤ ਮਲੂਰ ਦੇ ਥੋਲਾਂਬਰਾ ਇਕਾਲੇ ਵਿਚ ਰਹਿਣ ਵਾਲਾ ਹੈ। 58 ਸਾਲਾ ਰਾਜਨ ਮਜ਼ਦੂਰੀ ਕਰਦੇ ਹਨ, ਹਾਲਾਂਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਰੋੜਪਤੀ ਬਣ ਜਾਵੇਗਾ।

ਇਕ ਪਲ ਲਈ ਤਾਂ ਉਹ ਸੁੰਨ ਹੀ ਹੋ ਗਿਆ ਤੇ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੀ ਲਾਟਰੀ ਲੱਗੀ ਹੈ। ਉਸ ਨੇ ਇਸ ਨੂੰ ਯਕੀਨ ਵਿਚ ਬਦਲਣ ਲਈ ਵਾਰ-ਵਾਰ ਲਾਟਰੀ ਦਾ ਨੰਬਰ ਚੈਕ ਕੀਤਾ। ਰਾਜਨ ਨੇ ਕਿਹਾ ਕਿ ਲਾਟਰੀ ਟਿਕਟ ਬੈਂਕ ਵਿਚ ਜਮ੍ਹਾ ਕਰਨ ਤੋਂ ਪਹਿਲਾਂ ਉਹਨਾਂ ਨੇ ਨਤੀਜੇ ਦੀ ਕਈ ਵਾਰ ਜਾਂਚ ਕੀਤੀ। ਰਾਜਨ ਨੇ ਕਿਹਾ ਕਿ ਉਹ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ।

ਉਨ੍ਹਾਂ ਦੇ ਉੱਪਰ ਕੁਝ ਦੇਣਦਾਰੀਆਂ ਵੀ ਹਨ, ਜਿਨ੍ਹਾਂ ਨੂੰ ਉਹ ਉਤਾਰਨਾ ਚਾਹੁੰਦੇ ਹਨ। ਰਾਜਨ ਨੇ ਕਿਹਾ ਕਿ ਉਹ ਇਸ ਰਾਸ਼ੀ ਨੂੰ ਜ਼ਰੂਰੀ ਕੰਮ 'ਚ ਲਗਾਉਣਗੇ, ਕਿਉਂਕਿ ਉਹ ਜਾਣਦੇ ਹਨ ਕਿ ਪੈਸਾ ਕਮਾਉਣਾ ਸੌਖਾ ਨਹੀਂ ਹੈ।

ਰਾਜਨ ਮੁਤਾਬਕ ਜਦੋਂ ਉਹਨਾਂ ਨੂੰ ਲਾਟਰੀ ਦੇ ਨਤੀਜੇ ਦੇਖ ਕੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਸ ਨੇ ਕਿਹਾ ਕਿ ਉਹ ਜ਼ਰੂਰਤਮੰਦਾਂ ਦੀ ਮਦਦ ਕਰੇਗਾ ਅਤੇ ਜੋ ਕਰਜ਼ ਉਸ ਤੇ ਹੈ ਉਸ ਨੂੰ ਉਤਾਰੇਗਾ। ਉਹ ਇਸ ਪੈਸੇ ਨੂੰ ਕਿਸੇ ਚੰਗੇ ਕੰਮ ਲਈ ਲਗਾਉਣਾ ਚਾਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।