7 ਸਾਲਾਂ ਤੋਂ ਨਹੀਂ ਹਿੱਲਿਆ ਇਹ ਜੀਵ,  ਪਾਣੀ ਦੇ ਅੰਦਰ ਹੀ ਬਤੀਤ ਕਰਦਾ 100 ਸਾਲ ਦੀ ਜਿੰਦਗੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆ ਵਿਚ ਬਹੁਤ ਹੀ ਅਜੀਬ ਕਿਸਮਾਂ ਦੇ ਜੀਵ ਹਨ

File

ਦੁਨੀਆ ਵਿਚ ਬਹੁਤ ਹੀ ਅਜੀਬ ਕਿਸਮਾਂ ਦੇ ਜੀਵ ਹਨ, ਬਹੁਤ ਸਾਰੇ ਜੀਵ ਤਾਂ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਅਸੀਂ ਜਾਣਦੇ ਵੀ ਨਹੀਂ ਜਾਂ ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਹੈ। ਅੱਜ ਅਸੀਂ ਇਕ ਅਜਿਹੇ ਹੀ ਜੀਵ ਦੀ ਗੱਲ ਕਰ ਰਹੇ ਹਾਂ। ਦੱਖਣੀ ਪੂਰਬੀ ਯੂਰੋਪ ਦੇ ਦੇਸ਼ ਬੋਸਨੀਆ ਅਤੇ ਹਰਜ਼ੇਗੋਵਿਨਾ ਵਿਚ ਪਾਣੀ ਦੇ ਅੰਦਰ ਮੌਜੂਦ 5 ਗੁਫਾਵਾਂ ਵਿਚੋਂ ਇਕ ‘ਚ ਇਕ ਵਿਲੱਖਣ ਜੀਵ ਮਿਲਿਆ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਹ ਅੰਧੀ ਹੁੰਦੀ ਹੈ। 

ਦੱਖਣੀ ਪੂਰਬੀ ਯੂਰੋਪ ਦੇ ਦੇਸ਼ ਬੋਸਨੀਆ ਅਤੇ ਹਰਜ਼ੇਗੋਵਿਨਾ ਵਿਚ ਪਾਣੀ ਦੇ ਅੰਦਰ ਮੌਜੂਦ 5 ਗੁਫਾਵਾਂ ਵਿਚੋਂ ਇਕ ‘ਚ ਇਕ ਵਿਲੱਖਣ ਸੈਲਾਮੈਂਡਰ (ਲੋਕਲ ਨਾਮ ਬੇਬੀ ਡ੍ਰੈਗਨ) ਮਿਲੀ ਹੈ। ਇਹ ਪਿਛਲੇ 2569 ਦਿਨਾਂ (7 ਸਾਲ ਤੋਂ ਜਿਆਦਾ) ਤੋਂ ਹਿੱਲੀ ਨਹੀਂ ਹੈ। ਵਿਗਿਆਨੀਆਂ ਨੇ ਲੰਬੇ ਸਮੇਂ ਤੱਕ ਨਿਗਰਾਨੀ ਕਰਨ ਤੋਂ ਬਾਅਦ ਦੱਸਿਆ, ਓਲਮਸ (ਪ੍ਰੋਟੀਅਸ ਐਂਗੀਨਸ) ਨਾਮ ਦੀ ਇਹ ਜੀਵ ਸੈਲਾਮੈਂਡਰ ਕਹਾਉਂਦੀ ਹੈ। 

ਮੰਨਿਆ ਜਾ ਰਿਹਾ ਹੈ ਕਿ, ਇਹ ਅੰਧੀ ਹੁੰਦੀ ਹੈ। ਆਪਣੀ 100 ਸਾਲ ਦੀ ਜਿੰਦਗੀ ਪਾਣੀ ਦੇ ਅੰਦਰ ਹੀ ਬਤੀਤ ਕਰਦੀ ਹੈ। ਇਸਦਾ ਘਰ ਸਲੋਵੇਨੀਆ ਤੋਂ ਲੈ ਕੇ ਕਰੋਸ਼ੀਆ ਵਰਗੇ ਬਾਲਕਨ ਦੇਸ਼ਾਂ ‘ਚ ਵੀ ਹੈ। ਓਲਮਸ ਜਗਾ ਬਦਲਣ ਦੇ ਲਈ ਵੀ ਉਸ ਸਮੇਂ ਪ੍ਰੇਰਿਤ ਹੁੰਦੀ ਹੈ, ਜਦੋਂ ਉਸ ਨੂੰ ਲਗਭਗ 12.5 ਸਾਲ ‘ਚ ਇਕ ਵਾਰ ਮੇਟਿੰਗ ਕਰਨਾ ਹੁੰਦਾ ਹੈ। ਗੁਫਾ ਜੀਵਨ ਦਾ ਅਧਿਐਨ ਕਰਨ ਵਾਲੇ ਜੀਵ ਵਿਗਿਆਨੀਆਂ ਦੇ ਲਈ ਇਹ ਚੰਗੀ ਖਬਰ ਹੈ।

ਕਿ ਕਰੋਸ਼ੀਆ ‘ਚ 7000 ਤੋਂ ਜਿਆਦਾ ਅਜਿਹੀ ਗੁਫਾਵਾਂ ਹਨ, ਜੋ ਇਨਸਾਨਾਂ ਦੀ ਪਹੁੰਚ ਤੋਂ ਦੂਰ ਹਨ। ਇਹ ਸੈਲਾਮੈਂਡਰ ਦੇ ਸਰੀਰ ਦੇ ਅੰਸ਼ (ਡੀਐਨਏ ਅਤੇ ਈਡੀਐਨਏ) ਪਾਣੀ ‘ਚ ਘੁਲਣ ਤੋਂ ਬਾਅਦ ਬਾਹਰ ਆਏ ਹਨ। ਹੰਗੇਰੀਅਨ ਨੈਚੁਰਲ ਹਿਸਟਰੀ ਮਿਊਜੀਅਮ ਦੇ ਜਿਊਡਿਟ ਵੋਰੋਸ ਨੇ ਦੱਸਿਆ, ਇਸ ਤੋਂ ਪਹਿਲਾਂ ਅਜਿਹੇ ਜਾਨਵਰਾਂ ਦੀ ਕਲਪਨਾ ਕੀਤੀ ਗਈ ਸੀ। 

ਇੱਥੇ ਕਾਫੀ ਮੀਂਹ ਦੇ ਕਾਰਨ ਇਨ੍ਹਾਂ ਜੀਵਾਂ ਦੇ ਵਗ ਕੇ ਗੁਫਾਵਾਂ ਚੋਂ ਬਾਹਰ ਆਉਣ ਤੋਂ ਬਾਅਦ ਹੀ ਅਸੀਂ ਇਨ੍ਹਾਂ ਨੂੰ ਦੇਖ ਸਕੇ ਹਾਂ। ਵੈਸੇ ਇਨ੍ਹਾਂ ਨੂੰ ਦੇਖਣ ਦੇ ਲਈ ਸਾਨੂੰ ਗੋਤਾਖੋਰੀ ਕਰ ਕੇ ਗੁਫਾ ‘ਚ ਜਾਣਾ ਹੁੰਦਾ ਹੈ, ਪਰ ਹੁਣ ਅਸੀਂ ਗੁਫਾ ਦੇ ਪਾਣੀ ‘ਚ ਮੌਜੂਦ ਅੰਸ਼ਾਂ ਨੂੰ ਦੇਖ ਕੇ ਹੀ ਇਹ ਦੱਸ ਸਕਦੇ ਹਾਂ ਕਿ ਉਹ ਉੱਥੇ ਹਨ ਜਾਂ ਨਹੀਂ। 10 ਗੁਫਾਵਾਂ ਦੇ ਵਿਚ ਸੈਲਾਮੈਂਡਰ ਮੌਜੂਦ ਹਨ-ਵੋਰੋਸ ਨੇ ਦੱਸਿਆ ਉਨ੍ਹਾਂ ਦੀ ਟੀਮ ਨੇ ਇਕ ਤਕਨੀਕ ਦਾ ਇਸਤੇਮਾਲ ਕਰਕੇ ਸੈਲਾਮੈਂਡਰ ਦੇ ਐਨਵਾਇਰਮੈਂਟਲ ਡੀਐਨਏ ਤੇ ਸਰਵੇਖਣ ਕੀਤਾ ਹੈ। 

ਇਹ ਤਕਨੀਕ ਇਸ ਤੋਂ ਪਹਿਲਾਂ ਜੰਗਲੀ ਜੀਵਾਂ ਤੇ ਆਜਮਾਈ ਗਈ ਹੈ, ਪਰ ਗੁਫਾਵਾਂ ‘ਚ ਮਿਲਣ ਵਾਲੀ ਪ੍ਰਜਾਤੀਆਂ ਤੇ ਪਹਿਲੀ ਵਾਰ ਇਸਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਲਈ 2014 ਦੀ ਗਰਮੀਆਂ ‘ਚ 15 ਗੁਫਾਵਾਂ ਦੇ ਪਾਣੀ ਦੇ ਸੈਂਪਲ ਇੱਕਠੇ ਕੀਤੇ ਗਏ ਸੀ। ਹਰ ਗੁਫਾ ਤੋਂ 2 ਲੀਟਰ ਪਾਣੀ ਲੈ ਕੇ ਪੇਪਰ ਫਿਲਟਰ ਕਰ ਈ ਡੀਐਨਏ ਕੱਢਿਆ ਗਿਆ। ਇਸ ਤੋਂ ਬਾਅਦ ਹੀ ਇਹ ਮੰਨਿਆ ਗਿਆ ਕਿ 10 ਗੁਫਾਵਾਂ ‘ਚ ਸੈਲਾਮੈਂਡਰ ਮੌਜੂਦ ਹਨ।