Rajya Sabha adjourned till 8th March
ਨਵੀਂ ਦਿੱਲੀ: ਸੰਸਦ ਦੇ ਬਜਟ ਇਜਲਾਸ ਦੌਰਾਨ ਰਾਜ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਬਜਟ ਸੈਸ਼ਨ ਦਾ ਦੂਜਾ ਪੜਾਅ 8 ਮਾਰਚ ਤੋਂ 8 ਅਪ੍ਰੈਲ ਤਕ ਚੱਲਣ ਦਾ ਪ੍ਰੋਗਰਾਮ ਹੈ। ਦੱਸ ਦਈਏ ਕਿ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਐਲਾਨ ਮੁਤਾਬਕ ਸੈਸ਼ਨ 29 ਜਨਵਰੀ ਤੋਂ 15 ਫ਼ਰਵਰੀ ਤਕ ਚੱਲਣਾ ਸੀ।
ਬਾਅਦ ਵਿਚ ਤੈਅ ਕੀਤਾ ਗਿਆ ਕਿ ਦੋਹਾਂ ਸਦਨਾਂ ਦੀ ਸਨਿਚਰਵਾਰ ਨੂੰ ਬੈਠਕ ਤੋਂ ਬਾਅਦ ਮੌਜੂਦਾ ਸੈਸ਼ਨ ਦਾ ਪਹਿਲਾ ਪੜਾਅ ਖ਼ਤਮ ਹੋ ਜਾਵੇਗਾ। ਬੀਤੇ ਦਿਨ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਜਾਣਕਾਰੀ ਦਿੱਤੀ ਕਿ ਰਾਜ ਸਭਾ ਦੀ ਬੈਠਕ ਹੁਣ ਸਨਿਚਰਵਾਰ ਯਾਨੀ 13 ਫ਼ਰਵਰੀ ਨੂੰ ਨਹੀਂ ਹੋਵੇਗੀ।