ਤੁਰਕੀ 'ਚ ਭੂਚਾਲ ਦੌਰਾਨ ਲਾਪਤਾ ਹੋਏ ਭਾਰਤੀ ਵਿਜੈ ਕੁਮਾਰ ਗੌੜ ਦੀ ਲਾਸ਼ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਜੇ ਕਾਰੋਬਾਰ ਦੇ ਸਿਲਸਿਲੇ 'ਚ ਤੁਰਕੀ ਗਿਆ ਸੀ। ਤੁਰਕੀ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

Vijay Kumar Gaud

ਤੁਰਕੀ - ਤੁਰਕੀ ਅਤੇ ਸੀਰੀਆ 'ਚ 6 ਫਰਵਰੀ ਨੂੰ ਆਏ ਭਿਆਨਕ ਭੂਚਾਲ 'ਚ ਕਰੀਬ 25 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਬੇਘਰ ਹੋ ਗਏ । ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸਮਾਂ ਬੀਤਣ ਦੇ ਨਾਲ ਮਲਬੇ 'ਚ ਲੋਕਾਂ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਢਹਿ-ਢੇਰੀ ਇਮਾਰਤਾਂ ਦੇ ਮਲਬੇ 'ਚੋਂ ਵੱਡੀ ਗਿਣਤੀ 'ਚ ਲਾਸ਼ਾਂ ਮਿਲ ਰਹੀਆਂ ਹਨ।

ਇਸ ਦੌਰਾਨ ਲਾਪਤਾ ਭਾਰਤੀ ਨਾਗਰਿਕ ਵੀ ਮਿਲ ਗਿਆ ਹੈ। ਮੂਲ ਰੂਪ ਤੋਂ ਉਤਰਾਖੰਡ ਦੇ ਰਹਿਣ ਵਾਲੇ ਵਿਜੇ ਕੁਮਾਰ ਦੀ ਲਾਸ਼ ਤੁਰਕੀ ਦੇ ਮਾਲਾਤੀਆ ਸ਼ਹਿਰ ਦੇ ਇੱਕ ਹੋਟਲ ਦੇ ਮਲਬੇ ਵਿੱਚੋਂ ਮਿਲੀ ਹੈ। ਵਿਜੇ ਕਾਰੋਬਾਰ ਦੇ ਸਿਲਸਿਲੇ 'ਚ ਤੁਰਕੀ ਗਿਆ ਸੀ। ਤੁਰਕੀ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਭਾਰਤੀ ਦੂਤਘਰ ਨੇ ਦੱਸਿਆ ਹੈ ਕਿ ਵਿਜੇ ਕੁਮਾਰ 6 ਫਰਵਰੀ ਨੂੰ ਭੂਚਾਲ ਤੋਂ ਬਾਅਦ ਲਾਪਤਾ ਸੀ। ਉਸ ਨੂੰ ਲੱਭਣ ਦੇ ਯਤਨ ਜਾਰੀ ਸਨ। ਹੁਣ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ 'ਚ ਸਕੱਤਰ (ਪੱਛਮੀ) ਸੰਜੇ ਵਰਮਾ ਨੇ ਦੱਸਿਆ ਸੀ ਕਿ ਤੁਰਕੀ ਦੇ ਭੂਚਾਲ ਪ੍ਰਭਾਵਿਤ ਖੇਤਰ 'ਚ ਮੌਜੂਦ 11 ਭਾਰਤੀਆਂ 'ਚੋਂ 10 ਦਾ ਸੰਪਰਕ ਹੋ ਗਿਆ ਸੀ, ਜਦਕਿ ਇਕ ਲਾਪਤਾ ਸੀ।