ਬੀਐਸਐਨਐਲ ਦਾ ਨਵਾਂ ਪਲਾਨ, 250 ਰੁਪਏ ਤੋਂ ਵੀ ਘੱਟ 'ਚ ਰੋਜ਼ਾਨਾ ਮਿਲੇਗਾ ਇੰਨਾ GB Data
ਭਾਰਤ ਦੀ ਸਰਕਾਰੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ਨਵਾਂ 247 ਰੁਪਏ ਦਾ ਵਿਸ਼ੇਸ਼ ਟੈਰਿਫ ਵਾਊਚਰ (ਐਸਟੀਵੀ) ਲਾਂਚ ਕੀਤਾ ਹੈ।
ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ਨਵਾਂ 247 ਰੁਪਏ ਦਾ ਵਿਸ਼ੇਸ਼ ਟੈਰਿਫ ਵਾਊਚਰ (ਐਸਟੀਵੀ) ਲਾਂਚ ਕੀਤਾ ਹੈ। ਇਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਲਿਆਂਦਾ ਗਿਆ ਹੈ ਜਿਨ੍ਹਾਂ ਨੂੰ ਵੀਡੀਓ ਨੂੰ ਵੇਖਣ ਲਈ ਵਧੇਰੇ ਡੇਟਾ ਦੀ ਜ਼ਰੂਰਤ ਪੈਂਦੀ ਹੈ।
247 ਰੁਪਏ ਦੇ ਇਸ ਪਲਾਨ 'ਚ ਯੂਜ਼ਰਸ ਨੂੰ 30 ਦਿਨਾਂ ਦੀ ਵੈਧਤਾ ਦੇ ਨਾਲ ਰੋਜ਼ਾਨਾ 3 ਜੀਬੀ ਡਾਟਾ ਮਿਲੇਗਾ। ਕਾਲ ਕਰਨ ਲਈ ਤੁਹਾਨੂੰ ਇਸ ਯੋਜਨਾ ਵਿੱਚ ਰੋਜ਼ਾਨਾ 250 ਮਿੰਟ ਮਿਲਦੇ ਹਨ।ਇਸ ਦੇ ਨਾਲ ਹੀ ਵੱਖਰੇ ਤੌਰ 'ਤੇ 100 ਮੁਫਤ ਐਸ.ਐੱਮ.ਐੱਸ.ਆਫਰ ਕੀਤੇ ਜਾਣਗੇ।
ਬੀਐਸਐਨਐਲ ਨੇ 998 ਰੁਪਏ ਵਾਲੇ ਪਲਾਨ 'ਚ ਕੀਤਾ ਨੂੰ ਬਦਲਾਅ
247 ਰੁਪਏ ਦੇ ਪਲਾਨ ਤੋਂ ਇਲਾਵਾ, ਕੰਪਨੀ ਨੇ 998 ਰੁਪਏ ਦੀ ਯੋਜਨਾ ਵਿੱਚ ਬਦਲਾਅ ਕੀਤਾ ਹੈ। ਇਸ ਯੋਜਨਾ ਦੀ ਵੈਧਤਾ ਨੂੰ ਕੰਪਨੀ ਨੇ 30 ਦਿਨਾਂ ਲਈ ਵਧਾ ਦਿੱਤਾ ਹੈ।ਇਹ ਯੋਜਨਾ 240 ਦਿਨਾਂ ਦੀ ਵੈਧਤਾ ਦੇ ਨਾਲ ਆਉਂਦੀ ਸੀ ਜੋ ਹੁਣ ਵਧਾ ਕੇ 270 ਦਿਨ ਕਰ ਦਿੱਤੀ ਗਈ ਹੈ।
ਇਸ ਯੋਜਨਾ ਵਿੱਚ, ਉਪਭੋਗਤਾ ਰੋਜ਼ਾਨਾ 2 ਜੀਬੀ ਡੇਟਾ ਪ੍ਰਾਪਤ ਕਰਦੇ ਹਨ। ਕੰਪਨੀ ਨੇ ਕਿਹਾ ਹੈ ਕਿ ਤੁਹਾਨੂੰ 30 ਦਿਨਾਂ ਦੀ ਵਾਧੂ ਵੈਧਤਾ ਤਾਂ ਹੀ ਮਿਲੇਗੀ ਜੇ ਤੁਸੀਂ ਇਹ ਯੋਜਨਾਵਾਂ 6 ਜੂਨ 2020 ਤੋਂ ਪਹਿਲਾਂ ਚਾਲੂ ਕਰ ਲੈਂਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ