ਮਮਤਾ ਬੈਨਰਜੀ ਦੇ ਮੁਕਾਬਲੇ ਮੈਦਾਨ ‘ਚ ਉਤਰੇ ਸ਼ੁਵੇਂਦੂ ਅਧਿਕਾਰੀ, ਨੰਦੀਗ੍ਰਾਮ ਤੋਂ ਭਰਿਆ ਪਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਸ਼ੁਵੇਂਦੂ...

Shuvendu and Mamta

ਕਲਕੱਤਾ: ਪੱਛਮੀ ਬੰਗਾਲ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਸ਼ੁਵੇਂਦੂ ਅਧਇਕਾਰੀ ਨੇ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਸੀਟ ਉਤੇ ਉਹ ਸੀਐਮ ਮਮਤਾ ਬੈਨਰਜੀ ਦੇ ਮੁਕਾਬਲੇ ਮੈਦਾਨ ਵਿਚ ਉਤਰੇ ਹਨ। ਸ਼ੁਵੇਂਦੂ ਅਧਿਕਾਰੀ ਦੇ ਨਾਮਜ਼ਦਗੀ ਮੌਕੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਵੀ ਨਜਰ ਆਏ। ਉਨ੍ਹਾਂ ਤੋਂ ਇਲਾਵਾ ਬਾਬੁਲ ਸੁਪ੍ਰੀਓ ਅਤੇ ਸਮ੍ਰਿਤੀ ਇਰਾਨੀ ਵੀ ਉਨ੍ਹਾਂ ਦੇ ਸਮਰਥਨ ਵਿਚ ਪਹੁੰਚੇ ਹਨ।

ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸ਼ੁਵੇਂਦੂ ਅਧਿਕਾਰੀ ਨੇ ਭਗਵਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਜੰਗ ਵਿਚ ਭਗਵਾਨ ਮੇਰੇ ਨਾਲ ਹਨ। ਸਵੇਰੇ ਪਹਿਲਾਂ ਉਨ੍ਹਾਂ ਨੇ ਅਪਣੇ ਘਰ ਹੀ ਪੂਜਾ ਕੀਤੀ ਅਤੇ ਫਿਰ ਕਈਂ ਮੰਦਰਾਂ ਵਿਚ ਦਰਸ਼ਨ ਕਰਨ ਦੇ ਲਈ ਨਿਕਲੇ। 2016 ਵਿਚ ਵੀ ਉਹ ਇਸ ਸੀਟ ਤੋਂ ਚੋਣਂ ਲੜੇ ਸਨ ਅਤੇ 67 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਹਾਸਲ ਕਰਕੇ ਜੋਰਦਾਰ ਜਿੱਤ ਦਰਜ ਕੀਤੀ ਸੀ।

ਹਾਲਾਂਕਿ ਉਦੋਂ ਉਹ ਮਮਤਾ ਬੈਨਰਜੀ ਦੇ ਹੀ ਨਾਲ ਸਨ। ਇਸ ਤਰ੍ਹ ਦੇਖੀਏ ਤਾਂ ਬੈਨਰਜੀ ਨੂੰ ਨੰਦੀਗ੍ਰਾਮ ਸੀਟ ਉਤੇ ਅਪਣੇ ਹੀ ਪੁਰਾਣੇ ਸਿਪਹਸਾਲਾਰ ਤੋਂ ਵੱਡੀ ਟੱਕਰ ਮਿਲਣ ਵਾਲੀ ਹੈ। ਪਰਚਾ ਦਾਖਲ ਕਰਨ ਤੋਂ ਪਹਿਲਾਂ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਉਤੇ ਨਿਸ਼ਾਨ ਸਾਧਦੇ ਹੋਏ ਕਿਹਾ, ਰਾਜ ਵਿਚ ਰੁਜਗਾਰ ਦੇ ਮੌਕਿਆਂ ਦੀ ਕਮੀ ਹੈ। ਬਦਲਾਅ ਲਿਆਉਣ ਲਈ ਸਾਨੂੰ ਟੀਐਮਸੀ ਨੂੰ ਹਟਾਉਣਾ ਹੀ ਹੋਵੇਗਾ।

ਟੀਐਮਸੀ ਇਕ ਪ੍ਰਾਈਵੇਟ ਕੰਪਨੀ ਵਿਚ ਤਬਦੀਲ ਹੋ ਚੁੱਕੀ ਹੈ, ਜਿੱਥੇ ਸਿਰਫ਼ ਦੀਦੀ ਅਤੇ ਭਾਈਪੋ ਹੀ ਖੁੱਲ ਕੇ ਬੋਲ ਸਕਦੇ ਹਨ। ਇਸਤੋਂ ਇਲਾਵਾ ਉਨ੍ਹਾਂ ਦੇ ਸਮਰਥਨ ਵਿਚ ਆਏ ਕੇਂਦਰੀ ਮੰਤਰੀ ਸ਼ੁਵੇਂਦੂ ਅਧਿਕਾਰੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਮੈਂ ਨੰਦੀਗ੍ਰਾਮ ਵਿਚ ਲਾਠੀਚਾਰਜ ਦਾ ਸਾਹਮਣਾ ਕੀਤਾ ਸੀ। ਪਰ ਉਸ ਲਾਠੀਚਾਰਜ ਵਿਚ ਪਹਿਲੀ ਲਾਠੀ ਸ਼ੁਵੇਂਦੂ ਅਧਿਕਾਰੀ ਭਾਈ ਨੇ ਹੀ ਖਾਈ ਸੀ।