Lockdown : ਗੁਜਰਾਤ ‘ਚ ਫਸੇ UK ਦੇ 900 ਨਾਗਰਿਕਾਂ ਨੂੰ ਵਾਪਿਸ ਭੇਜੇਗਾ ਭਾਰਤ
ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਅਹਿਮਦਾਬਾਦ : ਦੇਸ਼ ਵਿਚ ਕਰੋਨਾ ਵਾਇਰਸ ਦੇ ਲਈ ਲਗਾਏ ਲੌਕਡਾਊਨ ਦੇ ਕਾਰਨ ਹਰ ਪਾਸੇ ਕੰਮਕਾਰ ਅਤੇ ਆਵਾਜਾਈ ਨੂੰ ਬੰਦ ਕੀਤੀ ਗਿਆ ਹੈ ਜਿਸ ਤੋਂ ਬਾਅਦ ਕਈ ਵਿਦੇਸ਼ੀ ਯਾਤਰੀ ਭਾਰਤ ਵਿਚ ਹੀ ਫਸ ਗਏ ਹਨ ਪਰ ਹੁਣ ਅਹਿਮਦਾਬਾਦ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਕਿ 900 ਦੇ ਕਰੀਬ ਇਨ੍ਹਾਂ ਬ੍ਰਿਟਿਸ਼ ਨਾਗਰਿਕਾਂ ਨੂੰ ਆਉਂਣ ਵਾਲੇ ਕੁਝ ਦਿਨਾਂ ਵਿਚ ਬ੍ਰਿਟਿਸ਼ ਏਅਰਵੇਜ਼ ਦੀਆਂ ਫਲਾਈਟਾਂ ਰਾਹੀ ਵਾਪਿਸ ਭੇਜਿਆ ਜਾਵੇਗਾ।
ਦੱਸ ਦੱਈਏ ਕਿ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਬ੍ਰਿਟਿਸ਼ ਏਅਰਵੇਜ਼ ਦੀਆਂ ਤਿੰਨ ਉਡਾਣਾਂ ਦੇ ਜ਼ਰੀਏ ਇੱਥੇ ਫਸੇ ਬ੍ਰਿਟਿਸ਼ ਦੇ ਨਾਗਰਿਕਾਂ ਨੂੰ ਵਾਪਿਸ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ਨੂੰ ਕ੍ਰਮਵਾਰ ਹਵਾਈ ਅੱਡੇ ਤੋਂ 13,15, ਅਤੇ 17 ਅਪ੍ਰੈਲ ਨੂੰ ਭੇਜਿਆ ਜਾਵੇਗਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਉਡਣ ਵਾਲੀਆਂ ਫਲਾਈਟਾਂ ਵਿਚੋਂ ਹਰ ਇਕ ਫਲਾਈਟ ਵਿਚ 300 ਦੇ ਕਰੀਬ ਯਾਤਰੀ ਹੋਣਗੇ।
ਦੱਸ ਦੱਈਏ ਕਿ ਦੋ ਜਹਾਜ਼ ਇੱਥੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇੱਥੇ ਆਉਂਣਗੇ ਅਤੇ ਬ੍ਰਿਟਿਸ਼ ਰਾਜਧਾਨੀ ਲਈ 13 ਅਤੇ 15 ਅਪ੍ਰੈਲ ਨੂੰ ਰਵਾਨਾ ਹੋ ਜਾਣਗੇ। ਜਿਸ ਤੋਂ ਬਾਅਦ ਤੀਜਾ ਜਹਾਜ਼ 17 ਅਪ੍ਰੈਲ ਨੂੰ ਯਾਤਰੀਆਂ ਨੂੰ ਇੱਥੇ ਲੈਣ ਲਈ ਪੁੱਜੇਗਾ ਅਤੇ ਉਸੇ ਦਿਨ ਵਾਪਿਸ ਮੁੜ ਜਾਵੇਗਾ। ਇਸ ਵਿਚ ਭਾਰਤ ਸਰਕਾਰ ਦੇ ਵੱਲੋਂ ਜ਼ਾਰੀ ਕੀਤੇ ਦਿਸ਼ਾ ਨਿਰਦੇਸ਼ ਯਾਤਰੀਆਂ ਦੀ ਸਹੂਲਤ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦੇ ਡਾਈਰੈਕਟਰ ਮਨੋਜ ਗੰਗਲ ਬ੍ਰਿਟਿਸ਼ ਹਾਈ ਕਮਿਸ਼ਨ ਦੇ ਲਗਾਤਾਰ ਸੰਪਰਕ ਵਿਚ ਹਨ। ਜਿਸ ਨਾਲ ਯਾਤਰੀਆਂ ਨੂੰ ਕੋਈ ਅਸਹੂਲਤ ਨਾ ਹੋਵੇ। ਹੁਣ ਤੱਕ ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।