Lockdown : IPL ਦੇ ਬਾਰੇ ਸੌਰਵ ਗੋਂਗਲੀ ਨੇ ਕੀਤੇ ਵੱਡੇ ਖੁਲਾਸੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ

IPL

ਨਵੀਂ ਦਿੱਲੀ :  ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਇਸ ਵਾਇਰਸ ਦੇ ਕਾਰਨ ਕਈ ਵੱਡੇ-ਵੱਡੇ ਟੂਰਨਾਂਮੈਂਟਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਹੈ ਜਾ ਫਿਰ ਉਨ੍ਹਾਂ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ਇਸੇ ਤਹਿਤ ਇਸ ਸਾਲ ਹੋਣ ਵਾਲੀਆਂ ਟੋਕਿਓ ਉਲੰਪਿਕ ਖੇਡਾਂ ਵੀ ਅਗਲੇ ਸਾਲ ਲਈ ਅੱਗੇ ਕਰ ਦਿੱਤੀਆਂ ਹਨ। ਕਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਨ ਹੀ ਭਾਰਤ ਵੀ ਹੋਣ ਵਾਲੇ ਆਈਪੀਐੱਲ ਨੂੰ 14 ਅਪ੍ਰੈਲ ਦੇ ਲਈ ਅੱਗੇ ਕਰ ਦਿੱਤਾ ਸੀ।

ਪਰ ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗੋਗਲੀ ਨੇ ਇਸ ਨੂੰ ਵੀ ਅੱਗੇ ਕਰਨ ਦੇ ਸੰਕੇਤ ਦਿੱਤੇ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆ 21 ਦਿਨ ਦੇ ਲੌਕਡਾਊਨ ਨੂੰ ਭਾਰਤ ਸਰਕਾਰ ਹੋਰ ਅੱਗੇ ਵਧਾ ਸਕਦੀ ਹੈ। ਜੇਕਰ ਇਹ ਵਧਦਾ ਹੈ ਤਾਂ ਆਈਪੀਐੱਲ ਵੀ ਖੁਦ ਹੀ ਮੁਲਤਵੀ ਹੋ ਜਾਵੇਗਾ। ਉਧਰ ਆਈ.ਪੀ.ਐੱਲ ਬਾਰੇ ਜਾਣਕਾਰੀ ਦਿੰਦਿਆਂ ਸੌਰਵ ਗੋਗਲੀ ਨੇ ਕਿਹਾ ਕਿ ਵਰਤਮਾਨ ਦੇ ਸਮੇਂ ਵਿਚ ਖੇਡ ਕਿਸੇ ਵੀ ਦੇਸ਼ ਲਈ ਸਹੀ ਨਹੀਂ ਹੈ।

ਇਸ ਤੋਂ ਇਵਾਲਾ ਬਾਹਰਲੇ ਦੇਸ਼ਾਂ ਦੇ ਖਿਡਾਰੀਆਂ ਦਾ ਆਉਂਣਾ ਵੀ ਮੁਸ਼ਕਿਲ ਹੈ। ਇਸ ਦੇ ਨਾਲ ਹੀ ਇਨ੍ਹਾਂ ਕਿਹਾ ਕਿ ਸਾਰੇ ਏਅਰ ਪੋਰਟ ਬੰਦ ਹਨ, ਦਫਤਰ ਬੰਦ ਹਨ, ਕੋਈ ਕਿਤੇ ਆ ਜਾ ਨਹੀਂ ਸਕਦਾ, ਲੋਕ ਆਪਣੇ ਘਰਾਂ ਵਿਚ ਬੰਦ ਹਨ। ਅਜਿਹਾ ਲੱਗਦਾ ਹੈ ਕਿ ਮੱਧ ਤੱਕ ਇਹ ਹੀ ਰਲਾਤ ਰਹਿਣਗੇ। ਇਸ ਲਈ ਅਜਿਹੇ ਵਿਚ ਕਿਸੇ ਤਰ੍ਹਾਂ ਦੇ ਈਵੈਂਟ ਦੇ ਹੋਣ ਦੀ ਘੱਟ ਹੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਗੋਗਲੀ ਦਾ ਕਹਿਣਾ ਹੈ ਕਿ ਅਸੀਂ ਹਲਾਤਾਂ ਤੇ ਪੂਰੀ ਨਜ਼ਰ ਰੱਖ ਰਹੇ  ਹਾਂ ਅਤੇ ਜਲਦ ਹੀ ਟੂਰਨਾਂਮੈਂਟ ਦੀਆਂ ਨਵੀਂਆਂ ਤਰੀਖਾਂ ਤੈਅ ਹੋਣਗੀਆਂ। ਗੋਗਲੀ ਦਾ ਕਹਿਣਾ ਹੈ ਕਿ ਸੌਮਵਾਰ ਨੂੰ ਬੀਸੀਸੀਆਈ ਦੇ ਹੋਰ ਅਧਿਕਾਰੀਆਂ ਨਾਲ ਗੱਲ ਕਰਕੇ ਹੀ ਇਸ ਬਾਰੇ ਕੋਈ ਉਚਿਤ ਨਿਰਣਾ ਲਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।