ਪੁੱਤ ਨਾਲ ਦਵਾਈ ਲੈ ਕੇ ਵਾਪਸ ਆ ਰਹੀ ਮਾਂ ਨੂੰ ਕਾਰ ਨੇ ਮਾਰੀ ਟੱਕਰ, ਮੌਤ
ਮੁਲਜ਼ਮ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ
ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ਦੇ ਐਲਐਨਜੇਪੀ ਹਸਪਤਾਲ ਨੇੜੇ ਕਾਰ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਔਰਤ ਆਪਣੇ ਪੁੱਤ ਨਾਲ ਹਸਪਤਾਲ ਤੋਂ ਦਵਾਈਆਂ ਲੈਣ ਆਈ ਸੀ। ਹਸਪਤਾਲ ਨੇੜੇ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕਾ ਦੀ ਪਛਾਣ ਬਚਨੀ ਦੇਵੀ (75) ਵਾਸੀ ਬਾਬੈਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਕਾਂਸਟੇਬਲ ਹਰਵਿੰਦਰ ਧਾਮੀ ਦੀ ਐਡਮਿੰਟਨ 'ਚ ਹਾਦਸੇ ਦੌਰਾਨ ਮੌਤ
ਪਿੰਡ ਬਾਬੈਨ ਦੇ ਰਾਜਪਾਲ ਨੇ ਦੱਸਿਆ ਕਿ ਉਹ ਆਪਣੀ ਮਾਤਾ ਬਚਨੀ ਦੇਵੀ ਦੀ ਦਵਾਈ ਲੈਣ ਪਿੰਡ ਤੋਂ ਐਲਐਨਜੇਪੀ ਹਸਪਤਾਲ ਆਏ ਸਨ। ਬੱਸ ਤੋਂ ਉਤਰ ਕੇ ਦੋਵੇਂ ਹਸਪਤਾਲ ਵੱਲ ਜਾ ਰਹੇ ਸਨ। ਉਸਦੀ ਮਾਂ ਉਸਦੇ ਅੱਗੇ-ਅੱਗੇ ਚੱਲ ਰਹੀ ਸੀ। ਉਦੋਂ ਪਿੱਛੇ ਤੋਂ ਆਏ ਇੱਕ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਉਸਦੀ ਮਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦੇ ਮਾਮਲਿਆ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ, 24 ਘੰਟਿਆਂ ਵਿਚ ਸਾਹਮਣੇ ਆਏ 7830 ਨਵੇਂ ਮਾਮਲੇ
ਕਾਰ ਦੀ ਟੱਕਰ ਹੁੰਦੇ ਹੀ ਬਚਨੀ ਦੇਵੀ ਸੜਕ 'ਤੇ ਡਿੱਗ ਗਈ। ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੇ ਤੁਰੰਤ ਆਪਣੀ ਮਾਂ ਨੂੰ ਸੰਭਾਲਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਐਲ.ਐਨ.ਜੇ.ਪੀ. ਹਸਪਤਾਲ ਦਾਖਲ ਕਰਵਾਇਆ। ਇੱਥੇ ਇਲਾਜ ਦੌਰਾਨ ਉਸ ਦੀ ਮਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਾਰ ਦੀ ਨੰਬਰ ਪਲੇਟ ਟੁੱਟ ਗਈ। ਇਸ ਕਰਕੇ ਉਹ ਉਸਦਾ ਨੰਬਰ ਨੋਟ ਨਹੀਂ ਕਰ ਸਕਿਆ। ਪੁਲਿਸ ਨੇ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।