ਮੋਦੀ ਸਰਨੇਮ ਟਿੱਪਣੀ ਮਾਮਲਾ: ਪਟਨਾ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਭੇਜਿਆ ਸੰਮਨ

ਏਜੰਸੀ

ਖ਼ਬਰਾਂ, ਰਾਸ਼ਟਰੀ

25 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ

Rahul Gandhi

 

ਪਟਨਾ: ਪਟਨਾ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮੋਦੀ ਉਪਨਾਮ ਬਾਰੇ ਟਿੱਪਣੀ ਨੂੰ ਲੈ ਕੇ ਦਾਇਰ ਮਾਣਹਾਨੀ ਦੇ ਮੁਕੱਦਮੇ ਵਿਚ 25 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ 2019 ਦੀਆਂ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਕਰਨਾਟਕ 'ਚ ਮੋਦੀ ਸਰਨੇਮ 'ਤੇ ਵਿਵਾਦਿਤ ਟਿੱਪਣੀ ਕੀਤੀ ਸੀ ਕਿ, 'ਸਾਰੇ ਚੋਰਾਂ ਦਾ ਮੋਦੀ ਸਰਨੇਮ ਕਿਉਂ ਹੈ?'

ਇਹ ਵੀ ਪੜ੍ਹੋ: ਟਵਿੱਟਰ ਬਲੂ ਟਿੱਕ ਬਾਰੇ Elon Musk ਦਾ ਐਲਾਨ : ਭੁਗਤਾਨ ਨਾ ਹੋਣ 'ਤੇ ਇਸ ਤਰੀਕ ਤੋਂ ਹਟਾ ਦਿੱਤੇ ਜਾਣਗੇ ‘ਬਲੂ ਟਿੱਕ’

ਇਸ ਨੂੰ ਲੈ ਕੇ ਗੁਜਰਾਤ ਦੇ ਸੂਰਤ ਦੀ ਇਕ ਅਦਾਲਤ ਵਿਚ ਦਾਇਰ ਇਕ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਕਾਂਗਰਸੀ ਆਗੂ ਨੂੰ ਪਿਛਲੇ ਮਹੀਨੇ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਚਲਦਿਆਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ।ਭਾਜਪਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਇਸ ਟਿੱਪਣੀ ਨੂੰ ਲੈ ਕੇ ਪਟਨਾ ਅਦਾਲਤ 'ਚ ਰਾਹੁਲ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ।

ਇਹ ਵੀ ਪੜ੍ਹੋ: ਰੱਖਿਆ ਵਿੱਤ ਪ੍ਰਣਾਲੀ ਮਜ਼ਬੂਤ ​​ਫ਼ੌਜ ਦੀ ਰੀੜ੍ਹ ਦੀ ਹੱਡੀ ਹੈ : ਰਾਜਨਾਥ ਸਿੰਘ 

ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ ਆਦਿ ਦੇਵ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਇਸ ਸਾਲ 18 ਮਾਰਚ ਨੂੰ ਇਕ ਹੁਕਮ ਜਾਰੀ ਕਰਦਿਆਂ ਰਾਹੁਲ ਗਾਂਧੀ ਨੂੰ 12 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਬੁੱਧਵਾਰ ਨੂੰ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਇਹ ਕਹਿੰਦੇ ਹੋਏ ਇਕ ਹੋਰ ਤਾਰੀਖ ਦੇਣ ਦੀ ਬੇਨਤੀ ਕੀਤੀ ਕਿ ਫਿਲਹਾਲ ਪੂਰੀ ਟੀਮ ਸੂਰਤ ਮਾਮਲੇ 'ਚ ਰੁੱਝੀ ਹੋਈ ਹੈ।

ਇਹ ਵੀ ਪੜ੍ਹੋ: ਪੇਪਰ ਠੀਕ ਨਾ ਹੋਣ ਤੋਂ ਪਰੇਸ਼ਾਨ BSC ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ 'ਚ ਲਿਖਿਆ- ‘Dear Papa I Am Sorry’ 

ਇਸ 'ਤੇ ਜੱਜ ਨੇ ਗਾਂਧੀ ਦੇ ਵਕੀਲ ਨੂੰ ਮਾਮਲੇ ਦੀ ਸੁਣਵਾਈ ਲਈ 25 ਅਪ੍ਰੈਲ ਨੂੰ ਕਾਂਗਰਸ ਨੇਤਾ ਦੀ ਸਰੀਰਕ ਮੌਜੂਦਗੀ ਯਕੀਨੀ ਬਣਾਉਣ ਲਈ ਕਿਹਾ। ਸੁਣਵਾਈ ਖਤਮ ਹੋਣ ਤੋਂ ਤੁਰੰਤ ਬਾਅਦ ਸੁਸ਼ੀਲ ਵਲੋਂ ਦਲੀਲ ਦੇਣ ਵਾਲੀ ਸੀਨੀਅਰ ਵਕੀਲ ਪ੍ਰਿਆ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੱਖ ਤੋਂ ਸਾਰੇ ਸਬੂਤ ਪੂਰੇ ਹੋ ਚੁੱਕੇ ਹਨ, ਸਾਰੇ ਸਬੂਤ ਅਦਾਲਤ ਨੂੰ ਦੇ ਦਿੱਤੇ ਗਏ ਹਨ ਅਤੇ ਹੁਣ ਰਾਹੁਲ ਗਾਂਧੀ ਦਾ ਬਿਆਨ ਦਰਜ ਹੋਣਾ ਬਾਕੀ ਹੈ।